- ਇੱਕ ਗ਼ੈਰਕਾਨੂੰਨੀ ਪਿਸਤੌਲ, ਦੋ ਮੈਗਜੀਨਾਂ ਸਮੇਤ ਜਿੰਦਾ ਕਾਰਤੂਸ ਉਸ ਦੇ ਕਬਜ਼ੇ ਵਿੱਚੋਂ ਕੀਤੇ ਗਏ ਬਰਾਮਦ
- ਕਾਕਾ ਨੇ ਪਿਛਲੀ ਦਿਵਾਲੀ ਦੀ ਰਾਤ ਗੋਲੀਆਂ ਮਾਰ ਕੀਤਾ ਸੀ ਇੱਕ 27 ਸਾਲਾਂ ਵਿਅਕਤੀ ਦਾ ਕਤਲ ਅਤੇ ਉਸ ਦੇ ਦੋ ਸਹਿਯੋਗੀਆਂ ਨੂੰ ਕੀਤਾ ਸੀ ਗੰਭੀਰ ਰੂਪ ਵਿੱਚ ਜ਼ਖਮੀ
- ਸੈਣੀ ਗਰੁਪ ਦੀ ਇਕ ਹੋਰ ਭਗੌੜੇ ਗੈਂਗਸਟਰ ਦੀਵਿੰਦਰ ਸੈਣੀ ਵਲੋਂ ਚਲਾਇਆ ਜਾ ਰਿਹਾ ਹੈ, ਜੋ ਗੈਂਗਸਟਰ ਸੁੱਖ ਭਿਖਾਰੀਵਾਲ ਦਾ ਮੁੱਖ ਵਿਰੋਧੀ ਹੈ
- ਦਿਵਾਲੀ ਦੀ ਰਾਤ ਹੋਏ ਝਗੜੇ ਦਾ ਮੁਖ ਕਾਰਨ ਸੀ ਵੀ ਦੋਵ੍ਹਾਂ ਗਰੁਪਾਂ ਦੀ ਪੁਰਾਣੀ ਦੁਸ਼ਮਨੀ ਹੀ ਸੀ
ਜਲੰਧਰ 08 ਜਨਵਰੀ (ਵਿਸ਼ਵ ਵਾਰਤਾ)- ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਅਤੇ ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਦੀਆਂ ਟੀਮਾਂ ਨੇ ਪਿਛਲੇ ਸਾਲ ਦਿਵਾਲੀ ਦੀ ਰਾਤ ਨੂੰ 27 ਸਾਲਾ ਮੁਖਵਿੰਦਰ ਸਿੰਘ ਮਿਗਰਾਲਾ ਦੀ ਹੱਤਿਆ ਵਿੱਚ ਸ਼ਾਮਲ ਗੁਰਦਾਸਪੁਰ ਦੇ ਬਦਨਾਮ ਸੈਣੀ ਗਰੁਪ ਦੇ ਗੈਂਗਸਟਰ ਨੂੰ ਜਲੰਧਰ ਤੋ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ
ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਛਾਣ ਗੁਰਪ੍ਰੀਤ ਉਰਫ ਕਾਕਾ (20 ਸਾਲ) ਪੁੱਤਰ ਕਿਸ਼ਨ ਚੰਦ ਵਾਸੀ ਹਰੀਜਨ ਕਲੋਨੀ, ਦੀਨਾਨਗਰ, ਗੁਰਦਾਸਪੁਰ ਵਜੋਂ ਕੀਤੀ ਗਈ ਹੈ ਦੋਸ਼ੀ ਕੋਲੋ ਇੱਕ ਗ਼ੈਰਕਾਨੂੰਨੀ ਪਿਸਤੌਲ, ਦੋ ਮੈਗਜੀਨਾਂ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ
ਇਕ ਪ੍ਰੈਸ ਰਿਲੀਜ਼ ‘ਚ ਏਆਈਜੀ ਹਰਕਮਲਪ੍ਰੀਤ ਸਿੰਘ ਖਖ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਆਪਣੇ ਕਰਮਚਾਰੀਆਂ ਅਤੇ ਸੂਤਰਾਂ ਰਹੀ ਪੰਜਾਬ’ ਚ ਸਰਗਰਮ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਦੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖ ਰਿਹਾ ਹੈ ਅੱਜ ਵਿੰਗ ਨੂੰ ਆਪਣੇ ਇਕ ਭਰੋਸੇ ਯੋਗ ਸੂਤਰ ਤੋਂ ਪਤਾ ਲੱਗਾ ਕਿ ਬਦਨਾਮ ਸੈਣੀ ਗਰੁਪ ਦਾ ਇਕ ਗੈਂਗਸਟਰ ਗੁਰਪ੍ਰੀਤ ਉਰਫ ਕਾਕਾ ਜੋ ਕਿ ਕਈ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਹੈ, ਅੱਜ ਸੜ੍ਹਕ ਰਾਹੀਂ ਜਲੰਧਰ ਵੱਲ ਆ ਰਿਹਾ ਹੈ ਅਤੇ ਓਸ ਦੇ ਕੋਲ ਗ਼ੈਰਕਾਨੂੰਨੀ ਪਿਸਤੌਲ ਅਤੇ ਹੋਰ ਅਸਲਾ ਵੀ ਹੈ ਜੇ ਕਰ ਚੈਕਿੰਗ ਕੀਤੀ ਜਾਵੇ ਤੇ ਓਹ ਸਮੇਤ ਗ਼ੈਰਕਾਨੂੰਨੀ ਅਸਲਾ ਕਾਬੂ ਆ ਸਕਦਾ ਹੈ
ਇਤਲਾਹ ਸਾਚੀ ਤੇ ਭਰੋਸੇ ਯੋਗ ਹੋਣ ਤੇ ਏਆਈਜੀ ਸ੍ਰੀ ਖਖ ਨੇ ਇਹ ਸੁਚਨਾ ਤੁਰੰਤ ਜਿਲ੍ਹਾ ਪੁਲਿਸ ਮੁਖੀ ਜਲੰਧਰ ਦਿਹਾਤੀ ਸ੍ਰੀ ਨਵਜੋਤ ਸਿੰਘ ਮਾਹਲ ਜੀ ਦੇ ਧਿਆਨ ਵਿਚ ਲਿਆ ਕੇ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਅਤੇ ਪੁਲਿਸ ਥਾਣਾ ਭੋਗਪੁਰ ਦੇ ਕਰਮਚਾਰੀਆਂ ਦੀ ਇਕ ਸਾਝੀ ਟੀਮ ਬਣਾ ਕੇ ਚੈਕਿੰਗ ਲਈ ਭੇਜੀ, ਜਿਸ ਟੀਮ ਨੇ ਰਾਸਟਰੀ ਮਾਰਗ ਤੋ ਜਲੋਵਾਲ ਚੋਂਕ ਨੇੜ੍ਹੇ ਚੈਕਿੰਗ ਦੋਰਾਨ ਦੋਸ਼ੀ ਨੂੰ ਹਥਿਆਰ ਸਮੇਤ ਗਿਰਫਤਾਰ ਕੀਤਾ
ਮੁਢਲੀ ਪੁਛ ਗਿਛ ਰਾਹੀਂ ਪਤਾ ਲੱਗਾ ਹੈ ਕੇ ਦੋਸ਼ੀ ਗੁਰਪ੍ਰੀਤ ਉਰਫ ਕਾਕਾ ਬਦਨਾਮ ਸੈਣੀ ਗਰੁਪ ਦਾ ਗੈਂਗਸਟਰ ਹੈ ਜਿਸ ਨੂੰ ਇਕ ਹੋਰ ਭਗੌੜੇ ਗੈਂਗਸਟਰ ਦੀਵਿੰਦਰ ਸੈਣੀ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਹ ਗਰੁਪ ਪਿਛਲੇ ਕੁਛ ਸਮੇ ਤੋ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਹੈ
ਸਨ ੨੦੧੮ ਦੀ ਦਿਵਾਲੀ ਦੀ ਰਾਤ ਗੁਰਪ੍ਰੀਤ ਕਾਕਾ ਅਤੇ ਉਸ ਦੇ ਗਰੁਪ ਦੇ ਮੁਖੀ ਦਵਿੰਦਰ ਸੈਣੀ ਨੇ ਆਪਣੇ ਕੁਛ ਹੋਰ ਸਾਥੀਆਂ ਦੀ ਮਦਦ ਨਾਲ ਮੁਖਵਿੰਦਰ ਸਿੰਘ ਨੂੰ ਅੰਧਾ ਧੁੰਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੇ ਦੋ ਸਹਿਯੋਗੀਆਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਮੁਖਵਿੰਦਰ ਸਿੰਘ ਦੇ ਛੇ ਗੋਲੀਆਂ ਲਗੀਆਂ ਸਨ ਤੇ ਉਸ ਦੀ ਹਸਪਤਾਲ ਲੈ ਜਾਂਦੇ ਸਮੇਂ ਮੋਤ ਹੋ ਗਈ ਸੀ
ਦਿਵਾਲੀ ਦੇ ਦਿਨ ਹੀ ਮੁਖਵਿੰਦਰ ਦੇ ਵਿਆਹ ਦੀ ਦੂਸਰੀ ਵਰੇਗੰਡ ਸੀ ਤੇ ਉਸ ਸਮੇ ਓਸ ਦੀ ਪਤਨੀ ਵੀ ਗਰਭਵਤੀ ਸੀ ਸਾਰਾ ਪਰਿਵਾਰ ਰਲ ਕੇ ਖੁਸ਼ੀਆਂ ਮਨਾ ਰਿਹਾ ਸੀ ਤੇ ਸ਼ਾਮ ਨੂੰ ਮੁਖਵਿੰਦਰ ਬਜਾਰ ਤੋ ਦਿਵਾਲੀ ਲਈ ਖ਼ਰੀਦਦਾਰੀ ਕਰਨ ਲਈ ਗਿਆ ਸੀ ਤੇ ਓਸ ਦੀ ਮੋਤ ਦੀ ਖਬਰ ਦੇ ਨਾਲ ਹੀ ਸਾਰੇ ਪਰਿਵਾਰ ਤੇ ਦੁਖਾਂ ਦਾ ਪਹਾੜ ਡਿਗ ਗਿਆ ਸੀ
ਸ੍ਰੀ ਖਖ ਨੇ ਦਸੀਆਂ ਕਿ ਗੁਰਦਾਸਪੁਰ ਪੁਲਿਸ ਵਲੋਂ ਇਸ ਕੇਸ ਵਿਚ ਪਹਿਲਾਂ ਹੀ ਕੁਛ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਗਿਆ ਸੀ ਪਰ ਮੁਖ ਦੋਸ਼ੀ ਓਸ ਸਮੇ ਤੋ ਫਾਰ੍ਰਾਰ ਸਨ ਜਿਨ੍ਹਾਂ ਵਿਚੋ ਅੱਜ ਇਕ ਦੋਸ਼ੀ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਭੋਗਪੁਰ ਪੁਲਿਸ ਦੇ ਨਾਲ ਸਾਂਝੇ ਅਪ੍ਰੇਸ਼ਨ ਦੋਰਾਨ ਗਿਰਫਤਾਰ ਕੀਤਾ ਹੈ
ਗਿਰਫ਼ਤਾਰ ਕੀਤੇ ਗੈਂਗਸਟਰ ਗੁਰਪ੍ਰੀਤ ਉਰਫ ਕਾਕਾ ਦੀ ਮੁਢਲੀ ਪੁਛ ਗਿਸ਼ ਦੇ ਬਾਰੇ ਦਸਦੇ ਹੋਏ ਏਆਈਜੀ ਨੇ ਕਿਹਾ ਕਿ ਇਹ ਵੀ ਪਤਾ ਲੱਗਾ ਹੈ ਕੇ ਦੋਸ਼ੀ ਕਤਲ ਦੀ ਰਾਤ ਹੀ ਪੰਜਾਬ ਤੋ ਪਟਨਾ ਸਾਹਿਬ ਬਿਹਾਰ ਚਲੇ ਗਏ ਸਨ ਅਤੇ ਦੋ ਮਹੀਨੇ ਤਕ ਓਥੇ ਹੀ ਲੁਕੇ ਰਹੇ ਸਨ ਹੁਣ ਇਹ ਪੰਜਾਬ ਵਿਚ ਕੋਈ ਹੋਰ ਵਾਰਦਾਤ ਕਰਨ ਦੇ ਲਈ ਵਾਪਿਸ ਆਏ ਸਨ
ਏਆਈਜੀ ਸ੍ਰੀ ਖਖ ਨੇ ਇਹ ਵੀ ਦਸਿਆ ਕਿ ਸੈਣੀ ਗਰੁਪ ਜੋ ਕੇ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਸੁਖ ਭਿਖਾਰੀਵਾਲ ਦੇ ਵਿਰੋਧੀ ਗਰੁਪ ਹੈ ਤੇ ਇਹ ਪਿਛਲੇ ਕੁਛ ਦਿਨਾਂ ਤੋਂ ਓਸ ਗਰੁਪ ਦੇ ਕੁਛ ਵਿਅਕਤੀਆਂ ਨੂੰ ਹਮਲਾ ਕਰਕੇ ਮਾਰਨ ਦੀ ਫਿਰਾਕ ਵਿਚ ਸਨ
ਗ਼ੈਰ-ਕਾਨੂੰਨੀ ਹਥਿਆਰ ਰਖਣ ਕਾਰਨ ਗੁਰਪ੍ਰੀਤ ਖਿਲਾਫ਼ ਅਸਲਾ ਐਕਟ ਦੀ ਧਾਰਾ 25/54/59 ਤਹਿਤ ਪੁਲਿਸ ਥਾਣਾ ਭੋਗਪੁਰ ਵਿਚ ਦਰਜ ਕੀਤਾ ਗਿਆ ਹੈ ਅਤੇ ਬਾਅਦ ਵਿਚ ਓਸ ਦੀ ਗਿਰਫਤਾਰੀ ਕਤਲ ਕੇਸ ਵਿਚ ਗੁਰਦਾਸਪੁਰ ਪੁਲਿਸ ਵਲੋਂ ਲੋੜੀਂਦੀ ਅਦਾਲਤੀ ਕਾਰਵਾਈ ਨੂੰ ਪੂਰਾ ਕਰਨ ਉਪਰੰਤ ਕੀਤੀ ਜਾਵੇਗੀ ਗ੍ਰਿਫਤਾਰ ਗੈਂਗਸਟਰ ਨੂੰ ਦਿਹਾਤੀ ਪੁਲਿਸ ਜਲੰਧਰ ਵਲੋਂ ਅੱਜ ਮੈਜਿਸਟਰੇਟ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਉਸ ਤੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ.
ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪੁੱਛਗਿੱਛ ਤੋਂ ਸਾਹਮਣੇ ਆਏ ਨਵੇਂ ਤੱਥਾਂ ਤੋਂ ਬਾਅਦ ਪੁਲਿਸ ਪਾਰਟੀਆਂ ਨੂੰ ਦਵਿੰਦਰ ਸੈਣੀ ਨੂੰ ਗਿਰਫਤਾਰ ਕਰਨ ਲਈ ਭੇਜਿਆ ਗਿਆ ਹੈ ਤੇ ਹੋਰ ਪ੍ਰਾਪਤ ਹੋਈ ਜਾਣਕਾਰੀ ਨੂੰ ਵੀ ਗੁਰਦਾਸਪੁਰ ਪੁਲਿਸ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਕੋਈ ਹੋਰ ਅਨਸੁਖਾਵੀ ਘਟਨਾ ਨਾ ਵਾਪਰ ਸਕੇ