ਗੁਹਾਟੀ: ਨਗਰ ਨਿਗਮ ਚੋਣਾਂ ‘ਚ ਬੀਜੇਪੀ ਦੀ ਵੱਡੀ ਜਿੱਤ, ਕਾਂਗਰਸ ਦਾ ਨਹੀਂ ਖੁੱਲ਼੍ਹਿਆ ਖਾਤਾ
ਗੁਹਾਟੀ, 25 ਅਪ੍ਰੈਲ (ਵਿਸ਼ਵ ਵਾਰਤਾ) : ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਗੱਠਜੋੜ ਨੇ ਐਤਵਾਰ ਨੂੰ 60 ਸੀਟਾਂ ਵਾਲੀ ਗੁਹਾਟੀ ਨਗਰ ਨਿਗਮ (ਜੀਐਮਸੀ) ਚੋਣਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ। ਭਗਵਾ ਪਾਰਟੀ ਨੇ 58 ਸੀਟਾਂ ਜਿੱਤੀਆਂ, ਮੁੱਖ ਵਿਰੋਧੀ ਦਲ ਕਾਂਗਰਸ 9 ਸਾਲਾਂ ਦੇ ਵਕਫ਼ੇ ਮਗਰੋਂ ਹੋਈਆਂ ਜੀਐਮਸੀ ਚੋਣਾਂ ਵਿੱਚ ਇਸ ਵਾਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।























