ਅਕਾਲੀ ਦਲ ਬਾਦਲ ਭਾਜਪਾ ਦੇ ਹੱਥਾਂ ਵਿਚ ਖੇਡਕੇ ਪੰਜਾਬ ਪੰਜਾਬੀਅਤ ਪੰਥ ਅਤੇ ਕਿਸਾਨ ਹਿਤਾਂ ਦਾ ਨੁਕਸਾਨ ਕਰ ਰਿਹਾ
ਚੰਡੀਗੜ੍ਹ 26 ਜੁਲਾਈ ( ਵਿਸ਼ਵਵਾਰਤਾ )ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅਕਾਲੀ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਦੇ ਨੋਟੀਫਿਕੇਸ਼ਨਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਕਿਸਾਨਾਂ ਤੇ ਖ਼ੇਤ ਮਜ਼ਦੂਰਾਂ ਵਿਰੁੱਧ ਕੀਤੇ ਨੀਤੀਗਤ ਗਲਤ ਫੈਸਲੇ ਕਰਾਰ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰੀ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਪੂਰਾ ਪੰਜਾਬ ਦਾ ਕਿਸਾਨ ਭਾਈਚਾਰਾ ਸੜਕਾਂ ਉੱਤੇ ਜ਼ਬਰਦਸਤ ਪ੍ਰਦਰਸ਼ਨ ਕਰ ਰਿਹਾ ਹੈ ਤੇ ਬਸਪਾ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ । ਕੇਂਦਰ ਤੇ ਸੂਬਾ ਸਰਕਾਰ ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਕਰਨ ਵਾਲੀ ਕੇਂਦਰੀ ਅਕਾਲੀ ਭਾਜਪਾ ਸਰਕਾਰ ਅੱਜ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕਰ ਕਾਰਪੋਰੇਟ ਕੰਪਨੀਆਂ ਨੂੰ ਲਾਹਾ ਦੇਣ ਲਈ ਕਿਸਾਨਾਂ ਦਾ ਉਜਾੜਾ ਕਰਨ ਲਈ ਉਤਾਵਲੀ ਹੋਈ ਪਈ ਹੈ ਤੇ ਮੌਜੂਦਾ ਸੂਬਾ ਕਾਂਗਰਸ ਸਰਕਾਰ ਨੇ ਵੀ ਕਿਸਾਨਾਂ ਨਾਲ ਘੱਟ ਝੂਠੇ ਵਾਅਦੇ ਨਹੀਂ ਕੀਤੇ ਜਿਸ ਦਾ ਪ੍ਰਤੱਖ ਸਬੂਤ ਕਿਸਾਨ ਕਰਜ਼ਾ ਮੁਆਫੀ ਸਕੀਮ ਦਾ ਲੋੜਵੰਦ ਕਿਸਾਨਾਂ ਨੂੰ ਫਾਇਦਾ ਘੱਟ ਤੇ ਰਜਵਾੜਿਆਂ ਨੂੰ ਅੱਡੀਆਂ ਚੁੱਕ ਚੁੱਕ ਕੇ ਲਾਭ ਦੇਣਾ ਸਾਰਿਆਂ ਦੇ ਸਾਹਮਣੇ ਦਿਖ ਰਿਹਾ ਹੈ । ਉਨ੍ਹਾਂ ਕਿਹਾ ਕਿ ਮੱਕੀ, ਸੂਰਜਮੁੱਖੀ ਤੇ ਹੋਰਨਾਂ ਕਈ ਫ਼ਸਲਾਂ ਦਾ ਸਮਰਥਨ ਮੁੱਲ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਦਾ ਲਾਹੇਵੰਦ ਭਾਅ ਨਹੀਂ ਮਿਲਦਾ । ਇਸੇ ਤਰ੍ਹਾਂ ਜਦੋਂ ਇਹ ਆਰਡੀਨੈਂਸ ਕਾਨੂੰਨ ਬਣਨਗੇ ਤਾਂ ਇਨ੍ਹਾਂ ਫਸਲਾਂ ਵਾਂਗ ਕਣਕ ਤੇ ਝੋਨੇ ਦਾ ਵੀ ਇਹੀ ਹਾਲ ਹੋਵੇਗਾ, ਜੋ ਅੱਜ ਕੱਲ੍ਹ ਮੱਕੀ ਦਾ ਮੰਡੀਆਂ ਵਿੱਚ ਹੋ ਰਿਹਾ ਹੈ। ਇਹ ਆਰਡੀਨੈਂਸ ਮੰਡੀ ਢਾਂਚੇ ਨੂੰ ਢਾਹ ਢੇਰੀ ਕਰ ਦੇਣਗੇ ਅਤੇ ਫਸਲ ਸਰਕਾਰੀ ਮੰਡੀਆਂ ਵਿੱਚ ਨਾ ਜਾਣ ਨਾਲ ਮੰਡੀ ਬੋਰਡ ਨੂੰ 3500 ਕਰੋੜ ਰੁਪਏ ਦੀ ਆਮਦਨ ਬੰਦ ਹੋਵੇਗੀ, ਜਿਸ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਵਿਕਾਸ ਰੁਕ ਜਾਵੇਗਾ ਤੇ ਹਜ਼ਾਰਾਂ ਆੜ੍ਹਤੀਏ ,ਮੁਨੀਮ, ਪੱਲੇਦਾਰ ਬੇਰੁਜ਼ਗਾਰ ਹੋ ਜਾਣਗੇ।
ਅਖੀਰ ਵਿੱਚ ਗੜ੍ਹੀ ਜੀ ਨੇ ਇਨ੍ਹਾਂ ਤਿੰਨਾਂ ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਕਿਸਾਨੀ ਦੇ ਹਿੱਤਾਂ ਵਿਰੁੱਧ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਨੂੰ ਪੂਰਨ ਵਾਲੇ ਕਰਾਰ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਨਾਗਪੁਰ ਦੇ ਇਸ਼ਾਰਿਆ ਉਪਰ ਚੱਲਕੇ ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ ਅਤੇ ਕਿਸਾਨ ਹਿੱਤਾਂ ਨੂੰ ਨੁਕਸਾਨ ਪਹੁੰਚਾਣ ਲਈ ਕੰਮ ਕਰ ਰਿਹਾ ਹੈ ਤਾਂ ਜੋਕਿ ਪੰਜਾਬ ਪੰਜਾਬੀਅਤ ਅਤੇ ਪੰਥ ਦਾ ਘਾਣ ਕੀਤਾ ਜਾ ਸਕੇ। ਓਹਨਾ ਕਿਹਾ ਕਿ ਪੰਜਾਬ ਦੇ 5 ਏਕੜ ਤੋਂ ਘੱਟ ਵਾਲੀ ਕਿਸਾਨੀ ਜੋ 85 ਪ੍ਰਤੀਸ਼ਤ ਬਣਦੀ ਹੈ ਖੇਤੀ ਕਿੱਤੇ ਵਿੱਚੋਂ ਬਾਹਰ ਹੋ ਜਾਵੇਗੀ ਤੇ 500ਤੋਂ 1000 ਏਕੜ ਤੱਕ ਦੇ ਵੱਡੇ ਖੇਤੀ ਫਾਰਮ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠ ਬਣਨਗੇ । ਇਸ ਲਈ ਬਸਪਾ ਇਨ੍ਹਾਂ ਖੇਤੀ ਆਰਡੀਨੈਂਸਾਂ ਦਾ ਕਿਸਾਨਾਂ ਦੇ ਹਿੱਤਾਂ ਲਈ ਪੁਰਜ਼ੋਰ ਵਿਰੋਧ ਕਰਦੀ ਹੈ ।
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 18 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...























