ਵਿਰੌਧੀ ਪਾਰਟੀਆ ਦੇ ਕੌਂਸਲਰਾਂ ਨੇ ਆਪ ਨਾਲ ਰਲਕੇ ਚੱਲਣ ਦੀ ਕਰਲੀ ਤਿਆਰੀ

ਖਰੜ: 23 ਜੁਲਾਈ( ਵਿਸ਼ਵ ਵਾਰਤਾ)- -ਨਗਰ ਕੌਂਸਲ ਖਰੜ ਦਾ ਕਾਫੀ ਸਮੇਂ ਤੋਂ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ ।ਜਿਸ ਕਾਰਨ ਖਰੜ ਇਲਾਕੇ ਵਿੱਚ ਕਾਫੀ ਸਮੇਂ ਤੋਂ ਵਿਕਾਸ ਨਹੀਂ ਹੁੰਦਾ ਨਜ਼ਰ ਆਇਆ । ਜਿਸ ਕਾਰਨ ਖਰੜ ਇਲਾਕੇ ਦੇ ਵਸਨੀਕ ਬਹੁਤ ਮੁਸ਼ਕਿਲਾਂ ਨਾਲ ਜੂਝ ਰਹੇ ਹਨ ।
ਖਰੜ ਦੇ ਕਈ ਥਾਵਾਂ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਾਫੀ ਨੁਕਸਾਨ ਹੋਇਆ ਹੈ।
ਸ਼ਿਵਾਲਿਕ ਸਿਟੀ ਵਿੱਚ ਬਣੇ ਟੋਬੇ ਦੀ ਤਸਵੀਰ
ਕੋਈ ਕਾਰਵਾਈ ਨਹੀਂ
ਜਿਸ ਕਾਰਨ ਵਸਨੀਕ ਤੇ ਕੌਂਸਲਰ ਕਾਫੀ ਪਰੇਸ਼ਾਨ ਹਨ । ਇਥੇ ਇਹ ਗੱਲ ਵਰਨਯੋਗ ਹੈ ਕਿ ਇੱਥੇ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ।ਕੌਂਸਲਰਾਂ ਦੀ ਕੋਈ ਨਾ ਸੁਣਵਾਈ ਹੋਣ ਕਾਰਨ 17 ਕੌਂਸਲਰਸ ਜਲਦ ਦੀ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਸੱਕਦੇ ਹਨ।17 ਕੌਂਸਲਰਸ ਬੀਤੀ ਕੱਲ ਸ਼ਾਮ ਵਿਧਾਇਕ ਬੀਬਾ ਅਨਮੋਲ ਗਗਨ ਮਾਨ ਦੇ ਪਿਤਾ ਜੋਧਾ ਸਿੰਘ ਮਾਨ ਨਾਲ ਕੱਲ ਸ਼ਾਮੀ ਹੋਈ ਮੀਟਿੰਗ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
ਕੌਂਸਲਰਾਂ ਨੇ ਕਿਹਾ ਕਿ ਉਹ ਆਪਣੇ ਸ਼ਹਿਰ ਦਾ ਵਿਕਾਸ ਚਾਹੁੰਦੇ ਹਨ। ਸਰਕਾਰ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ। ਆਮ ਆਦਮੀ ਪਾਰਟੀ ਵੱਲੋਂ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਉਹ ਇਸ ਵੱਲ ਆਉਣ ਲਈ ਤਿਆਰ ਹਨ।
























