• Latest
  • Trending
ਕੋਵਿਡ-19 ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ

ਕੋਵਿਡ-19 ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ

7 years ago
26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼

26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼

21 minutes ago
SGPC ਚੋਣਾਂ ਲਈ ਸੰਸਦ ਭਵਨ ਤੱਕ ਮਾਰਚ ਕਰੇਗਾ ਪੁਨਰ ਸੁਰਜੀਤ : ਗਿਆਨੀ ਹਰਪ੍ਰੀਤ ਸਿੰਘ

SGPC ਚੋਣਾਂ ਲਈ ਸੰਸਦ ਭਵਨ ਤੱਕ ਮਾਰਚ ਕਰੇਗਾ ਪੁਨਰ ਸੁਰਜੀਤ : ਗਿਆਨੀ ਹਰਪ੍ਰੀਤ ਸਿੰਘ

46 minutes ago
ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ ; ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ, 10 ਤੋਂ ਵੱਧ ਜ਼ਖਮੀ

ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ ; ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ, 10 ਤੋਂ ਵੱਧ ਜ਼ਖਮੀ

2 hours ago
ਬਦਰੀਨਾਥ ਧਾਮ ਦੇ ਕਪਾਟ ਅੱਜ ਹੋ ਜਾਣਗੇ ਬੰਦ 

ਬਦਰੀਨਾਥ ਧਾਮ ਦੇ ਕਪਾਟ ਅੱਜ ਹੋ ਜਾਣਗੇ ਬੰਦ 

2 hours ago
ਪੰਜਾਬ ਵਿੱਚ ਪਰਾਲੀ ਸਾੜਨ ਦੇ 5,972 ਮਾਮਲੇ ਦਰਜ; 2,219 ਘਟਨਾਵਾਂ ਵਿੱਚ ਲਗਾਏ ਗਏ ਜੁਰਮਾਨੇ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,972 ਮਾਮਲੇ ਦਰਜ; 2,219 ਘਟਨਾਵਾਂ ਵਿੱਚ ਲਗਾਏ ਗਏ ਜੁਰਮਾਨੇ

2 hours ago
ਭਾਰਤ ਅਤੇ ਮਿਸਰ ਨੇ ਵਪਾਰ ਅਤੇ ਨਿਵੇਸ਼ ਨੂੰ ਮਜ਼ਬੂਤ ​​ਕਰਨ ਦੇ ਮੌਕਿਆਂ ‘ਤੇ ਕੀਤੀ ਚਰਚਾ 

ਭਾਰਤ ਅਤੇ ਮਿਸਰ ਨੇ ਵਪਾਰ ਅਤੇ ਨਿਵੇਸ਼ ਨੂੰ ਮਜ਼ਬੂਤ ​​ਕਰਨ ਦੇ ਮੌਕਿਆਂ ‘ਤੇ ਕੀਤੀ ਚਰਚਾ 

2 hours ago
ਚੱਕਰਵਾਤ ‘Akwan’ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ; 18-19 ਨਵੰਬਰ ਨੂੰ ਚੇਨਈ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ

ਚੱਕਰਵਾਤ ‘Akwan’ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ; 18-19 ਨਵੰਬਰ ਨੂੰ ਚੇਨਈ ਵਿੱਚ ਭਾਰੀ ਮੀਂਹ ਪੈਣ ਦੇ ਆਸਾਰ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

3 hours ago
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਰਹੇਗਾ ਸਾਫ਼ : ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਰਹੇਗਾ ਸਾਫ਼ : ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ

4 hours ago
ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਅੱਜ ਪਹੁੰਚਣਗੇ ਮੁੰਬਈ ; ‘ਅਰਥਸ਼ਾਟ ਪ੍ਰਾਈਜ਼’ ਸਮਾਰੋਹ ‘ਚ ਕਰਨਗੇ ਸ਼ਿਰਕਤ

ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਅੱਜ ਪਹੁੰਚਣਗੇ ਮੁੰਬਈ ; ‘ਅਰਥਸ਼ਾਟ ਪ੍ਰਾਈਜ਼’ ਸਮਾਰੋਹ ‘ਚ ਕਰਨਗੇ ਸ਼ਿਰਕਤ

4 hours ago
ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

ਪ੍ਰਧਾਨ ਮੰਤਰੀ ਮੋਦੀ ਅੱਜ ASEAN-India Summit ਲਈ ਜਾਣਗੇ ਫਿਲੀਪੀਨਜ਼ 

4 hours ago
ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ

ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ

4 hours ago
Hindi News
English News
Monday, November 16, 2026
No Result
View All Result
26 °c
Chandigarh
20 ° Tue
20 ° Wed
19 ° Thu
20 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੋਵਿਡ-19 ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ

April 12, 2020
in ਖਬਰਾਂ, ਪੰਜਾਬ
ਕੋਵਿਡ-19 ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ

ਕੋਵਿਡ-19 ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕਣਕ ਦੀ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ
ਵਧੀਕ ਮੁੱਖ ਸਕੱਤਰ ਵਿਕਾਸ ਵੱਲੋਂ ਕਣਕ ਦੀ ਖਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ
ਸੂਬਾ ਭਰ ਵਿੱਚ 3691 ਖਰੀਦ ਕੇਂਦਰਾਂ ਰਾਹੀਂ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਢੁਕਵੇਂ ਇੰਤਜ਼ਾਮ ਕੀਤੇ-ਵਿਸਵਾਜੀਤ ਖੰਨਾ
ਡਿਪਟੀ ਕਮਿਸ਼ਨਰਾਂ ਨੂੰ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਆਖਿਆ
ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ
27 ਲੱਖ ਕੂਪਨ ਮਾਰਕੀਟ ਕਮੇਟੀਆਂ ਵੱਲੋਂ ਆੜਤੀਆ ਨੂੰ ਜਾਰੀ ਕੀਤੇ ਜਾਣਗੇ
ਖਰੀਦ ਕੇਂਦਰਾਂ ਲਈ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ
ਚੰਡੀਗੜ, 12 ਅਪ੍ਰੈਲ( ਵਿਸ਼ਵ ਵਾਰਤਾ )-ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਮਾਰੀ ਦੀ ਔਖੀ ਘੜੀ ਵਿੱਚ ਹਾੜੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ।

ਮੁੱਖ ਮੰਤਰੀ ਵੱਲੋਂ ਹਰ ਹੀਲੇ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਕਿਸਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਸੂਬਾ ਭਰ ਵਿੱਚ ਖਰੀਦ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਕਣਕ ਦੀ ਖਰੀਦ 15 ਅਪ੍ਰੈਲ ਨੂੰ ਸ਼ੁਰੂ ਹੋਣੀ ਹੈ ਪਰ ਮੰਡੀ ਬੋਰਡ ਨੇ ਇਸ ਲਈ ਲੋੜੀਂਦੇ ਬੰਦੋਬਸਤ ਕਰ ਲਏ ਹਨ। ਉਨਾਂ ਦੱਸਿਆ ਕਿ ਕਣਕ ਦੀ ਖਰੀਦ 31 ਮਈ ਤੱਕ ਹੋਵੇਗੀ ਅਤੇ ਜੇਕਰ ਲੋੜ ਪਈ ਤਾਂ 15 ਜੂਨ ਤੱਕ ਚੱਲੇਗੀ।
ਹਾੜੀ ਦੇ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖਰੀਦ ਦੀਆਂ ਤਿਆਰੀਆਂ ਸਬੰਧੀ ਯੋਜਨਾ ਦਾ ਖੁਲਾਸਾ ਕਰਦਿਆਂ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 22,900 ਕਰੋੜ ਰੁਪਏ ਦੀ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਮਨਜ਼ੂਰ ਕੀਤੀ ਜਾ ਚੁੱਕੀ ਹੈ ਤਾਂ ਕਿ ਸੂਬੇ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਠੋਸ ਇੰਤਜ਼ਾਮ ਕੀਤੇ ਗਏ ਹਨ ਜਿਨਾਂ ਤਹਿਤ ਸਾਰੇ 22 ਜ਼ਿਲਿਆਂ ਵਿੱਚ 3691 ਖਰੀਦ ਕੇਂਦਰ ਬਣਾਏ ਗਏ ਹਨ। ਇਨਾਂ ਵਿੱਚ 153 ਪ੍ਰਮੁੱਖ ਫੜ, 280 ਛੋਟੇ ਫੜ, 1434 ਖਰੀਦ ਕੇਂਦਰਾਂ ਤੋਂ ਇਲਾਵਾ ਇਸ ਸੀਜ਼ਨ ਦੌਰਾਨ ਚੌਲ ਮਿੱਲਾਂ ਵਿੱਚ ਵਿਸ਼ੇਸ਼ ਤੌਰ ’ਤੇ 1824 ਫੜ ਬਣਾਏ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਮੰਡੀਆਂ ਵਿੱਚ ਇਸ ਵਾਰ 135 ਲੱਖ ਮੀਟਰਕ ਟਨ ਕਣਕ ਪਹੁੰਚਣ ਦੀ ਉਮੀਦ ਹੈ ਜਿਸ ਵਿੱਚੋਂ 135 ਲੱਖ ਟਨ ਫਸਲ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦੀ ਜਾਵੇਗੀ ਜਦਕਿ 2 ਲੱਖ ਮੀਟਰਕ ਟਨ ਪ੍ਰਾਈਵੇਟ ਵਪਾਰੀ ਖਰੀਦਣਗੇ। ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਸ ਸਾਲ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 1925 ਰੁਪਏ ਤੈਅ ਕੀਤਾ ਹੈ ਜਦਕਿ ਪਿਛਲੇ ਸਾਲ 1840 ਰੁਪਏ ਪ੍ਰਤੀ ਕੁਇੰਟਲ ਸੀ।
ਸੂਬੇ ਵਿੱਚ ਕਣਕ ਦਾ ਕੁੱਲ ਉਤਪਾਦਨ ਲਗਪਗ 182 ਲੱਖ ਟਨ ਹੋਣ ਦੀ ਆਸ ਹੈ ਅਤੇ 17,500 ਮਸ਼ੀਨਾਂ ਕਣਕ ਦੀ ਵਢਾਈ ਦੇ ਕੰਮ ਵਿੱਚ ਲੱਗਣਗੀਆਂ।
ਇਸੇ ਤਰਾਂ ਕਣਕ ਦੀ ਭਰਾਈ ਲਈ 4.82 ਲੱਖ ਬੋਰੀਆਂ ਦੀ ਲੋੜ ਹੈ ਜਿਨਾਂ ਵਿੱਚ 3.05 ਲੱਖ ਪਹਿਲਾਂ ਹੀ ਮੌਜੂਦ ਹਨ। ਇਸ ਸੀਜ਼ਨ ਦੌਰਾਨ ਕਣਕ ਰੱਖਣ ਲਈ 52,570 ਤਰਪਾਲਾਂ ਦੀ ਮੰਗ ਸਾਹਮਣੇ ਆਈ ਹੈ ਜਦਕਿ 47000 ਤਰਪਾਲਾਂ ਦਾ ਬੰਦੋਬਸਤ ਕਰ ਲਿਆ ਹੈ ਅਤੇ 32805 ਜਾਲਾਂ ਵਿੱਚੋਂ 29261 ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਕਣਕ ਦੀਆਂ ਬੋਰੀਆਂ ਭੰਡਾਰ ਕਰਕੇ ਰੱਖਣ ਲਈ ਲੱਕੜ ਦੇ ਕਰੇਟਾਂ ਦਾ ਵੀ ਸਮੇਂ ਸਿਰ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਸ੍ਰੀ ਖੰਨਾ ਨੇ ਅੱਗੇ ਦੱਸਿਆ ਕਿ ਏ.ਪੀ.ਐਮ.ਸੀ. ਐਕਟ ਵਿੱਚ ਸੋਧ ਦਾ ਨੋਟੀਫਿਕੇਸ਼ਨ ਹੋ ਗਿਆ ਹੈ ਤਾਂ ਜੋ ਲਿਫਟਿੰਗ ਦੇ 48 ਘੰਟਿਆਂ ਅੰਦਰ ਕਿਸਾਨਾਂ ਨੂੰ ਆੜਤੀਆ ਰਾਹੀਂ ਇਲੈਕਟ੍ਰਾਨੀਕਲੀ ਭੁਗਤਾਨ ਕੀਤਾ ਜਾ ਸਕਦਾ।
ਸ੍ਰੀ ਖੰਨਾ ਨੇ ਦੱਸਿਆ ਕਿ ਭੀੜ ਤੋਂ ਬਚਣ ਲਈ, ਸਮਾਜਿਕ ਵਿੱਥ ਕਾਇਮ ਰੱਖਣ ਅਤੇ ਸੁਖਾਲੀ ਖਰੀਦ ਯਕੀਨੀ ਬਣਾਉਣ ਲਈ ਆੜਤੀਆ ਦੁਆਰਾ ਕਿਸਾਨਾਂ ਨੂੰ ਹੋਲੋਗ੍ਰਾਮ ਨਾਲ ਕੂਪਨ ਜਾਰੀ ਕਰਕੇ ਮੰਡੀਆਂ ਵਿੱਚ ਫਸਲ ਦੀ ਖਿੰਡਵੀਂ ਆਮਦ ਵਾਸਤੇ ਵਿਸਥਾਰਤ ਕਾਰਜ ਯੋਜਨਾ ਬਣਾਈ ਗਈ ਹੈ। ਹਰੇਕ ਕੂਪਨ ਰਾਹੀਂ ਕਿਸਾਨ 50 ਤੋਂ 70 ਕੁਇੰਟਲ ਤੱਕ ਕਣਕ ਦੀ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ। ਮੰਡੀਆਂ ਵਿੱਚ ਭੀੜ ਤੋਂ ਬਚਣ ਲਈ ਹਰੇਕ ਕਿਸਾਨ ਹਰੇਕ ਦਿਨ ਜਾਂ ਵੱਖ-ਵੱਖ ਦਿਨਾਂ ਵਿੱਚ ਖਰੀਦ ਕੇਂਦਰਾਂ ਵਿੱਚ ਜਗਾਂ ਦੇ ਆਧਾਰ ’ਤੇ ਇਕ ਤੋਂ ਵੱਧ ਕੂਪਨਾਂ ਲਈ ਵੀ ਹੱਕਦਾਰ ਹੋਵੇਗਾ। ਅਜਿਹੇ 27 ਲੱਖ ਕੂਪਨ ਮਾਰਕੀਟ ਕਮੇਟੀਆਂ ਵੱਲੋਂ ਆੜਤੀਆ ਨੂੰ ਜਾਰੀ ਕੀਤੇ ਜਾਣਗੇ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਖਤਰੇ ਨੂੰ ਰੋਕਣ ਲਈ ਲੋੜੀਂਦੀਆਂ ਸਾਰੀਆਂ ਸੁਰੱਖਿਆ ਵਿਧੀਆਂ, ਸਫਾਈ ਦੇ ਪ੍ਰੋਟੋਕਲ, ਸਮਾਜਿਕ ਦੂਰੀ ਦੇ ਨਿਯਮਾਂ, ਮਾਸਕ ਪਾਉਣ ਤੇ ਸੈਨੀਟਾਈਜ਼ਰਾਂ ਦੀ ਵਰਤੋਂ ਸਖਤੀ ਨਾਲ ਲਾਗੂ ਕਰਨੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਸ੍ਰੀ ਖੰਨਾ ਨੇ ਦੱਸਿਆ ਕਿ ਮੰਡੀ ਖੇਤਰ ਨੂੰ 30 ਗੁਣਾਂ 30 ਫੁੱਟ ਦੀਆਂ ਲਾਈਨਾਂ ਲਗਾਈਆਂ ਜਾਣਗੀਆਂ ਜਿਸ ਵਿੱਚ 50 ਕੁਇੰਟਲ ਦੀ ਢੇਰੀ ਲਗਾਈ ਜਾ ਸਕੇਗੀ ਅਤੇ ਨਾਲ ਲੱਗਦੀਆਂ ਢੇਰੀਆਂ ਤੋਂ ਕਾਫੀ ਦੂਰੀ ਬਣਾਈ ਜਾ ਸਕੇਗੀ।
ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਉਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਜ਼ਿਲਾ ਪੱਧਰੀ ਐਸ.ਓ.ਪੀਜ਼ ਜਾਰੀ ਕਰ ਦਿੱਤੇ ਹਨ। ਕੰਬਾਇਨਾਂ ਨੂੰ ਕਣਕ ਦੀ ਵਾਢੀ ਲਈ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ।
ਮੰਡੀਆਂ ਵਿੱਚ ਸਾਫ ਪੀਣ ਵਾਲੇ ਪਾਣੀ, ਸਫਾਈ ਤੇ ਕੀਟਾਣੂੰ ਰਹਿਤ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਾਰੇ ਖਰੀਦ ਕੇਂਦਰਾਂ ਲਈ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਅਤੇ 25 ਹਜ਼ਾਰ ਲਿਟਰ ਸੈਨੀਟਾਈਜ਼ਰ ਹਾਸਲ ਕਰ ਲਿਆ ਗਿਆ ਹੈ। ਵਧੀਕ ਮੁੱਖ ਸਕੱਤਰ ਵਿਕਾਸ ਨੇ ਕਿਹਾ ਕਿ ਜ਼ਿਲਾ ਪੱਧਰੀ ਐਸ.ਓ.ਪੀਜ਼ ਤਹਿਤ ਡਿਪਟੀ ਕਮਿਸ਼ਨਰ ਖਰੀਦ ਦੇ ਸਾਰੇ ਪ੍ਰਬੰਧਾਂ ਦੇ ਇੰਚਾਰਜ ਹੋਣਗੇ ਜਿਸ ਵਿੱਚ ਅੱਜ (12 ਅਪਰੈਲ) ਤੋਂ ਕੂਪਨਾਂ ਦੀ ਵੰਡ ਕਰਨੀ, 3691 ਕੇਂਦਰਾਂ ਲਈ ਮੰਡੀ ਮਜ਼ਦੂਰਾਂ ਦੀ ਉਪਲੱਬਤਾ ਬਣਾਉਣੀ ਸ਼ਾਮਲ ਹੈ।
ਸ੍ਰੀ ਖੰਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਅਣਲੋਡਿੰਗ ਲਈ ਮਜ਼ਦੂਰਾਂ ਵਾਸਤੇ ਭੰਡਾਰਨ ਸਥਾਨ, ਮੰਡੀ ਅਨੁਸਾਰ ਆਵਾਜਾਈ ਦਾ ਪ੍ਰਬੰਧ, ਮੰਡੀਆਂ ਦੀ ਸਾਫ ਸਫਾਈ ਤੇ ਸਵੱਛਤਾ ਦਾ ਪ੍ਰਬੰਧ, ਭੰਡਾਰਨ ਸਥਾਨਾਂ, ਆੜਤੀਆ ਰਾਹੀਂ 48 ਘੰਟਿਆਂ ਅੰਦਰ ਵੇਚੀ ਫਸਲ ਦਾ ਭੁਗਤਾਨ ਕਰਨ ਲਈ ਵੀ ਨਿਰਦੇਸ਼ ਦਿੱਤੇ ਗਨ।
ਜ਼ਿਕਰਯੋਗ ਹੈ ਕਿ ਮੰਡੀ ਬੋਰਡ ਦੇ ਮੁੱਖ ਦਫਤਰ ਵਿਖੇ 30 ਮੈਂਬਰੀ ਕੰਟਰੋਲ ਰੂਮ ਬਣਾ ਦਿੱਤਾ ਹੈ ਜੋ ਹਰੇਕ ਨਿਰਧਾਰਤ ਕੀਤੇ ਖਰੀਦ ਕੇਂਦਰ ਅਤੇ ਏਜੰਸੀਆਂ ਵਿਚਾਲੇ ਦਿਨ-ਰਾਤ ਤਾਲਮੇਲ ਸਥਾਪਤ ਕਰਵਾਏਗਾ।
———–

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼

26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼

by Navjot
November 16, 2026
0

ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ)  ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ 26 ਨਵੰਬਰ ਨੂੰ ਮੋਗਾ ਤੋਂ ਆਪਣੇ...

SGPC ਚੋਣਾਂ ਲਈ ਸੰਸਦ ਭਵਨ ਤੱਕ ਮਾਰਚ ਕਰੇਗਾ ਪੁਨਰ ਸੁਰਜੀਤ : ਗਿਆਨੀ ਹਰਪ੍ਰੀਤ ਸਿੰਘ

SGPC ਚੋਣਾਂ ਲਈ ਸੰਸਦ ਭਵਨ ਤੱਕ ਮਾਰਚ ਕਰੇਗਾ ਪੁਨਰ ਸੁਰਜੀਤ : ਗਿਆਨੀ ਹਰਪ੍ਰੀਤ ਸਿੰਘ

by Navjot
November 16, 2026
0

  ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ)  ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ...

ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ ; ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ, 10 ਤੋਂ ਵੱਧ ਜ਼ਖਮੀ

ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ ; ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ, 10 ਤੋਂ ਵੱਧ ਜ਼ਖਮੀ

by Navjot
November 16, 2026
0

ਫਾਜ਼ਿਲਕਾ, 16 ਨਵੰਬਰ (ਵਿਸ਼ਵ ਵਾਰਤਾ) ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ 'ਤੇ ਪਿੰਡ ਥੇਹ ਕਲੰਦਰ ਨੇੜੇ ਇੱਕ ਪਿਕਅੱਪ ਅਤੇ ਕਰੂਜ਼ਰ ਗੱਡੀ ਵਿਚਕਾਰ ਹੋਈ ਆਹਮੋ-ਸਾਹਮਣੇ...

ਬਦਰੀਨਾਥ ਧਾਮ ਦੇ ਕਪਾਟ ਅੱਜ ਹੋ ਜਾਣਗੇ ਬੰਦ 

ਬਦਰੀਨਾਥ ਧਾਮ ਦੇ ਕਪਾਟ ਅੱਜ ਹੋ ਜਾਣਗੇ ਬੰਦ 

by Navjot
November 16, 2026
0

  ਚਮੋਲੀ, 16 ਨਵੰਬਰ (ਵਿਸ਼ਵ ਵਾਰਤਾ) - ਸ੍ਰੀ ਬਦਰੀਨਾਥ ਧਾਮ ਦੇ ਕਪਾਟ ਸੋਮਵਾਰ ਨੂੰ ਸਰਦੀਆਂ ਦੇ ਮੌਸਮ ਲਈ ਬੰਦ ਹੋ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼

26 ਨਵੰਬਰ ਨੂੰ ‘ਆਪ‘ ਦੇ 14ਵੇਂ ਸਥਾਪਨਾ ਦਿਵਸ ’ਤੇ ਮੋਗਾ ਵਿੱਚ ਹੋਵੇਗੀ ਵੱਡੀ ਰੈਲੀ ; ਪਾਰਟੀ ਆਪਣੇ ਚੋਣ ਪ੍ਰਚਾਰ ਦਾ ਕਰੇਗੀ ਰਸਮੀ ਆਗਾਜ਼

by Navjot
November 16, 2026
0

ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ)  ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ 26 ਨਵੰਬਰ ਨੂੰ ਮੋਗਾ ਤੋਂ ਆਪਣੇ...

Most Popular

Punjab: ਤਰਨਤਾਰਨ ਸੜਕ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ ਜਾਣਨਗੇ ਮੁੱਖ ਮੰਤਰੀ ਭਗਵੰਤ ਮਾਨ

Punjab: ਤਰਨਤਾਰਨ ਸੜਕ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ ਜਾਣਨਗੇ ਮੁੱਖ ਮੰਤਰੀ ਭਗਵੰਤ ਮਾਨ

by Ranjit Singh
1 day ago
0

Punjab: ਤਰਨਤਾਰਨ ਸੜਕ ਹਾਦਸੇ ਦੇ ਜ਼ਖ਼ਮੀਆਂ ਦਾ ਹਾਲ ਜਾਣਨਗੇ ਮੁੱਖ ਮੰਤਰੀ ਭਗਵੰਤ ਮਾਨ - ਅੱਜ ਦੁਪਹਿਰ 12 ਵਜੇ ਅੰਮ੍ਰਿਤਸਰ ਦੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 