
ਅੰਮ੍ਰਿਤਸਰ, 15 ਦਸਬੰਰ – ਅਮਰੀਕਾ ਦੇ ਕੈਲੇਫੋਰਨੀਆ ਅਸੈਂਬਲੀ ਦੇ 10 ਐੱਮ.ਐੱਲ.ਏ ਸਮੇਤ 22 ਮੈਂਬਰੀ ਵਫਦ ਨੇ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਭਾਈ ਰਜਿੰਦਰ ਸਿੰਘ ਮਹਿਤਾ ਨੇ ਇਸ ਵਫਦ ਦਾ ਸਵਾਗਤ ਕੀਤਾ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਮੌਕੇ ਮੌਜੂਦ ਸਨ।
ਇਸ ਵਫਦ ਨੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰਬਾਣੀ ਸਰਵਣ ਕੀਤੀ ਅਤੇ ਲੰਗਰ ਵੀ ਛਕਿਆ।





















