
ਕੋਰੋਨਾ ਤੇ ਬੱਚਣ ਲਈ ਸਵੈ ਪਹਿਲਕਦਮੀ ਦੀ ਲੋੜ
ਵੱਡੀ ਗਿਣਤੀ ਵਿੱਚ ਕਈ ਪਰਿਵਾਰ ਕਾਂਗਰਸ ਵਿੱਚ ਹੋਏ ਸ਼ਾਮਲ
ਅੰਮ੍ਰਿਤਸਰ, 29 ਜੁਲਾਈ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋ ਕੋਰੋਨਾ ਮਹਾਮਾਰੀ ਤੋ ਬੱਚਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਫਰਜ ਵੀ ਬਣਦਾ ਹੈ ਕਿ ਉਹ ਸਿਹਤ ਵਿਭਾਗ ਵਲੋ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਕੋਰੋਨਾ ਦੀ ਕੜੀ ਨੂੰ ਤੋੜਿਆ ਜਾ ਸਕੇ, ਇਸ ਲਈ ਲੋਕਾਂ ਨੂੰ ਸਵੈ ਪਹਿਲਕਦਮੀ ਕਰਨੀ ਹੋਵੇਗੀ।
ਇੰਨਾਂ• ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋ ਆਪਣੇ ਨਿਵਾਸ ਅਸਥਾਨ ਵਾਰਡ ਨੰ: 49 ਅਧੀਨ ਪੈਦੇ ਇਲਾਕੇ ਚੋਕ ਫਰੀਦ ਵਿਖੇ ਸਥਿਤ ਬਿਹਾਰੀ ਮੰਦਰ ਟਰੱਸਟ ਨੂੰ ਇਕ ਲੱਖ ਰੁਪÂਂੇ ਦਾ ਚੈਕ ਭੇਟ ਕਰਨ ਸਮੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਇਸ ਮਹਾਮਾਰੀ ਤੋ ਬੱਚਣ ਲਈ ਲੋਕਾ ਨੂੰ ਖੁਦ ਅੱਗੇ ਆਉਣਾ ਪਵੇਗਾ ।ਉਨਾਂ• ਕਿਹਾ ਕਿ ਲੋਕਾਂ ਵਲੋ ਮਾਸਕ ਦੀ ਵਰਤੋ ਨਾ ਕਰਨਾ, ਖੁਦ ਬਿਮਾਰੀ ਨੂੰ ਸੱਦਾ ਦੇਣਾ ਹੈ। ਉਨਾਂ• ਜ਼ਿਲਾ•ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਦੋ ਵੀ ਘਰੋ ਬਾਹਰ ਨਿਕਲਣ ਮਾਸਕ ਦੀ ਵਰਤੋ ਜ਼ਰੁਰ ਕਰਨ, ਸਮਾਜਿਕ ਨਿਯਮਾ ਦੀ ਪਾਲਣਾ ਕਰਨ, ਜਨਤਕ ਥਾਵਾਂ ਤੇ ਨਾ ਥੂਕਣ ਅਤੇ ਬੇਵਜਾ• ਘਰੋ ਬਾਹਰ ਨਾ ਨਿਕਲਣ। ਸ਼੍ਰੀ ਸੋਨੀ ਨੇ ਕਿਹਾ ਕਿ ਸਿਹਤ ਵਿਭਾਗ ਵਲੋ ਕੋਰੋਨਾ ਦੀ ਟੈਸਟਿੰਗ ਲਈ ਵੈਨਾਂ ਚਲਾਈਆਂ ਜਾ ਰਹੀਆਂ ਹਨ ਜੋ ਹਰ ਮੁਹੱਲੇ ਵਿਚ ਜਾ ਕੇ ਲੋਕਾਂ ਦੇ ਮੁਫਤ ਟੈਸਟ ਕਰ ਰਹੀਆਂ ਹਨ। ਉਨਾਂ• ਕਿਹਾ ਕਿ ਹਰੇਕ ਵਿਅਕਤੀ ਨੂੰ ਅਪਣਾ ਟੈਸਟ ਕਰਾਉਣਾ ਚਾਹੀਦਾ ਹੈ, ਜਿਸ ਨਾਲ ਉਹ ਆਪ ਅਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦਾ ਹੈ।
ਇਸ ਮੌਕੇ ਵਾਰਡ ਨੰ: 70 ਫਤਿਹ ਸਿੰਘ ਕਲੋਨੀ ਦੇ ਸੁਖਦੇਵ ਸਿੰਘ ਔਲਖ ਅਕਾਲੀ ਦਲ ਦੇ ਜਨਰਲ ਸਕੱਤਰ, ਹਰਿੰਦਰ ਸਿੰਘ ਔਲਖ ਬੀ:ਜੇ:ਪੀ ਦੇ ਨੇਤਾ ਅਤੇ ਤੇਜਿੰਦਰ ਸਿੰਘ ਸੀਨੀਅਰ ਆਗੂ ਬੀ:ਜੇ:ਪੀ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸ੍ਰੀ ਸੋਨੀ ਨੇ ਸਿਰੋਪਾਓ ਪਾ ਕੇ ਉਨ•ਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਇਨ•ਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਔਲਖ ਨੇ ਕਿਹਾ ਕਿ ਮੰਤਰੀ ਸੋਨੀ ਵੱਲੋਂ ਪਾਰਟੀਬਾਜੀ ਤੋਂ ਉਪਰ ਉਠ ਕੇ ਹਲਕੇ ਦਾ ਵਿਕਾਸ ਕਰਵਾਇਆ ਗਿਆ ਹੈ ਅਤੇ ਉਹ ਸ੍ਰੀ ਸੋਨੀ ਦੇ ਵਿਕਾਸ ਕਾਰਜਾਂ ਅਤੇ ਨੀਤੀਆਂ ਨੂੰ ਦੇਖਦੇ ਹੋਏ ਹੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ•ਾਂ ਕਿਹਾ ਕਿ ਫਤਿਹ ਸਿੰਘ ਕਲੋਨੀ ਦਾ ਜਿੰਨਾਂ ਵਿਕਾਸ ਹੋਇਆ ਹੈ ਉਸ ਦਾ ਸਾਰਾ ਸਿਹਰਾ ਸ੍ਰੀ ਸੋਨੀ ‘ਤੇ ਹੈ।






















