ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਜਨਮ ਦਿਨ ਮੌਕੇ ਪੀਜੀਆਈ ਵਿਖੇ ਲਗਾਇਆ ਲੰਗਰ
ਚੰਡੀਗੜ੍ਹ,27 ਫਰਵਰੀ(ਵਿਸ਼ਵ ਵਾਰਤਾ)-ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਜਨਮ ਦਿਨ ਮੌਕੇ ਆਪ ਪਾਰਟੀ ਪਿੰਡ ਤੋਗਾਂ ਦੇ ਵਰਕਰਾਂ ਵੱਲੋਂ ਪੀਜੀਆਈ ਚੰਡੀਗੜ੍ਹ ਵਿਖੇ ਲੰਗਰ ਲਗਾ ਕੇ ਮਨਾਇਆ ਗਿਆ, ਇਸ ਮੌਕੇ ਤੇ ਕੇਕ ਵੀ ਕੱਟਿਆ ਗਿਆ। ਜਾਣਕਾਰੀ ਦਿੰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਵੀ ਰਾਣਾ ਤੋਗਾ ਨੇ ਦੱਸਿਆ ਕਿ ਲੋੜਵੰਦਾਂ ਲਈ ਇਕ ਦਿਨ ਦਾ ਲੰਗ਼ਰ ਲਗਾਇਆ ਗਿਆ। ਅਨਮੋਲ ਗਗਨ ਮਾਨ ਦੇ ਜਨਮ ਦਿਨ ਨੂੰ ਲੈ ਕੇ ਸਮੁੱਚੀ ਕੈਬਨਿਟ ਸਮੇਤ ਵਰਕਰਾਂ ਨੇ ਵੀ ਉਨ੍ਹਾਂ ਨੂੰ ਵਧਾਈਆ ਦਿੱਤੀਆਂ ਹਨ। ਇਸ ਸਮੇਂ ਕਮਲ ਮਿਰਜ਼ਾਪੁਰ, ਸੋਨੂੰ ਰਾਣਾ, ਨਿਤਾਸ਼ਾ ਜੋਸ਼ੀ, ਸੂਚਾ ਸਿੰਘ ਸੈਣੀ, ਕਰਨੈਲ ਸਿੰਘ ਸੈਣੀ, ਬਾਬੂ ਸਿੰਘ ਸੈਣੀ ਨੇ ਕਿਹਾ ਕਿ ਮੰਤਰੀ ਮਾਨ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।