ਕੇਂਦਰ ਸਰਕਾਰ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਅੱਜ ਜਾਰੀ ਕਰੇਗੀ 75 ਰੁਪਏ ਦਾ ਸਿੱਕਾ
ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ) ਕੇਂਦਰੀ ਵਿੱਤ ਮੰਤਰਾਲਾ ਅੱਜ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਮੌਕੇ 75 ਰੁਪਏ ਦਾ ਸਿੱਕਾ ਜਾਰੀ ਕਰੇਗਾ। ਇਸ ਸਿੱਕੇ ‘ਤੇ ਨਵੇਂ ਸੰਸਦ ਭਵਨ ਕੰਪਲੈਕਸ ਦੀ ਤਸਵੀਰ ਛਪੀ ਹੋਵੇਗੀ। ਵਿੱਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਇਸਦੀ ਜਾਣਕਾਰੀ ਜਾਰੀ ਕੀਤੀ ਹੈ।
ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ 75 ਰੁਪਏ ਦਾ ਸਿੱਕਾ ਗੋਲਾਕਾਰ ਹੋਵੇਗਾ ਅਤੇ ਇਸ ਦਾ ਵਿਆਸ 44 ਮਿਲੀਮੀਟਰ ਹੋਵੇਗਾ। ਇਸ ਵਿੱਚ 200 ਸੇਰੇਸ਼ਨ ਹੋਣਗੇ। ਸਿੱਕੇ ਦਾ ਭਾਰ ਲਗਭਗ 35 ਗ੍ਰਾਮ ਹੋਵੇਗਾ। ਸਿੱਕਾ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿਕਲ ਅਤੇ 5 ਫੀਸਦੀ ਜ਼ਿੰਕ ਦੇ ਮਿਸ਼ਰਣ ਨਾਲ ਤਿਆਰ ਕੀਤੀ ਗਈ ਧਾਤੂ ਤੋਂ ਬਣਿਆ ਹੋਵੇਗਾ।