ਕੇਂਦਰ ਸਰਕਾਰ ਦੇ ਸੱਦੇ ਤੇ ਕਿਸਾਨ ਜੱਥੇਬੰਦੀਆਂ ਵਿਚਕਾਰ ਵਿਚਾਰ –ਵਟਾਂਦਰਾ ਜਾਰੀ
ਸਿੰਘੂ ਬਾਰਡਰ ਤੇ ਦੇਸ਼ ਭਰ ਦੀਆਂ ਜੱਥੇਬੰਦੀਆਂ ਕਰ ਰਹੀਆਂ ਹਨ ਵਿਚਾਰ ਚਰਚਾ
ਸੱਦੇ ਦੇ ਜਵਾਬ ਦੀ ਰੂਪ ਰੇਖਾ ਹੋ ਰਹੀ ਹੈ ਤਿਆਰ
ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ ਜਾਂ ਨਹੀਂ, ਹੋਵੇਗਾ ਫੈਸਲਾ

ਸਿੰਘੂ ਬਾਰਡਰ, 23 ਦਸੰਬਰ(ਵਿਸ਼ਵ ਵਾਰਤਾ)-ਕੇਂਦਰ ਸਰਕਾਰ ਵੱਲੋਂ ਮਿਤੀ, ਸਮਾਂ , ਸਥਾਨ ਨਿਸ਼ਚਿਤ ਕਰਨ ਲਈ ਆਏ ਸੱਦੇ ਤੇ ਵਿਚਰ ਵਟਾਂਦਰਾ ਕਰਨ ਲਈ ਦੇਸ਼ ਭਰ ਦੀਆਂ ਸਮੂਹ ਅੰਦੋਲਨਕਾਰੀ ਜੱਥੇਬੰਦੀਆਂ ਦੀ ਅਹਿਮ ਮੀਟਿੰਗ ਸਿੰਘੂ ਬਾਰਡਰ ਵਿਖੇ ਹੋ ਰਹੀ ਹੈ। ਮੀਟਿੰਗ ਵਿੱਚ ਸੱਦੇ ਦੇ ਜਵਾਬ ਦੀ ਰੂਪ-ਰੇਖਾ ਤਿਆਰ ਕਰਨ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਗੱਲ ਕਰਨੀ ਹੈ ਜਾਂ ਨਹੀਂ, ਬਾਰੇ ਵੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋ ਰਿਹਾ ਹੈ। ਮੀਟਿੰਗ ਵਿੱਚ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਜਿਹਨਾਂ ਨੇ ਕੱਲ੍ਹ ਸੱਤ ਘੰਟੇ ਦੇ ਕਰੀਬ ਮੀਟਿੰਗ ਕਰਕੇ ਸੱਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ ਅਤੇ ਉਸ ਵਿੱਚ 5 ਮੈਂਬਰੀ ਕਮੇਟੀ ਬਣਾਈ ਸੀ ਜੋ ਕਿ ਅੱਜ ਬਾਕੀ ਦੇਸ਼ ਦੀਆਂ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਰਹੀ ਹੈ ਵਿੱਚ ਅੰਦੋਲਨ ਬਾਰੇ ਅਗਲੀ ਰਣਨੀਤੀ ਤਹਿ ਕਰਨ ਬਾਰੇ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।






















