
ਮੋਹਾਲੀ 27 ਫਰਵਰੀ (ਵਿਸ਼ਵ ਵਾਰਤਾ ) : ਭਾਜਪਾ ਦੇ ਚੰਡੀਗੜ੍ਹ ਦੇ ਸੈਕਟਰ 37 ਵਿਚੋ ਸਥਿਤ -ਪੰਜਾਬ ਦਫਤਰ ਦੇ ਬਾਹਰ ਕੁਲਵੰਤ ਸਿੰਘ ਵਿਧਾਇਕ ਮੁਹਾਲੀ ਦੀ ਅਗਵਾਈ ਹੇਠ ਆਪ
ਵਰਕਰਾਂ ਵੱਲੋਂ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ , ਰੋਸ-ਪ੍ਰਦਰਸ਼ਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਕੀਤਾ ਗਿਆ, ਅੱਜ ਆਪ ਨੇਤਾ ਅਤੇ ਸਮਰਥਕਾਂ ਦਾ ਵੱਡਾ ਇਕੱਠ ਆਪ ਦੇ ਸੈਕਟਰ-79 ਮੁਹਾਲੀ ਸਥਿਤ ਦਫ਼ਤਰ ਵਿਖੇ ਇਕੱਠੇ ਹੋ ਕੇ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਵੱਲ ਚਾਲੇ ਪਾਏ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹਾਲੀ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ
ਕੇਂਦਰ ਸਰਕਾਰ ਵੱਲੋਂ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਝੂਠੇ ਕੇਸ ਵਿੱਚ ਫਸਾ ਕੇ ਆਪ ਨੇਤਾਵਾਂ ਨੂੰ ਪੂਰੇ ਦੇਸ਼ ਭਰ ਵਿਚ ਤੰਗ ਪ੍ਰੇਸ਼ਾਨ ਕਰਕੇ ਪਾਰਟੀ ਵਰਕਰਾਂ ਨੂੰ ਆਪ ਛੱਡਣ ਅਤੇ ਭਾਜਪਾ ਦੇ ਵਿਚ ਸ਼ਾਮਲ ਹੋਣ ਦੀ ਪ੍ਰਕਿਰਿਆ ਆਰੰਭੀ ਹੋਈ ਹੈ, ਪ੍ਰੰਤੂ ਅੱਜ ਪੂਰੇ ਦੇਸ਼ ਦੀ ਜਨਤਾ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੀ ਹੈ ,
ਪ੍ਰੰਤੂ ਪੂਰਾ ਭਾਰਤ ਅੱਜ ਸਿਸੋਦੀਆ ਦੇ ਨਾਲ ਖੜ੍ਹਾ ਹੈ,
ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਆਰ ਪੀ ਸ਼ਰਮਾ , ਤਰਲੋਚਨ ਸਿੰਘ ,ਹਰਪਾਲ ਸਿੰਘ ਹਰਪਾਲ ਸਿੰਘ ਚੰਨਾ ਮੈਂਬਰ ਬਲਾਕ ਸੰਮਤੀ- ਅਵਤਾਰ ਸਿੰਘ ਮੋਲੀ, ਰਾਜੀਵ ਕੁਮਾਰ, ਸੁਨੇਤ ਵੱਡੀ ਗਿਣਤੀ ਵਿਚ ਆਪ ਨੇਤਾ ਅਤੇ ਵਰਕਰ ਹਾਜ਼ਰ ਸਨ ,























