
ਕਿਹਾ ਕੋਈ ਮੈਡਲ ਵਾਪਿਸ ਕਰ ਰਿਹੈ ਕੋਈ ਐਵਾਰਡ ਤੇ ਮੈਂ ਖੁਦ ਦਾ ਤਿਆਗ ਕਰਦਾ ਹਾਂ
ਨਵੀਂ ਦਿੱਲੀ 16 ਦਸੰਬਰ ( ਵਿਸ਼ਵ ਵਾਰਤਾ )- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਧਰਨੇ ਤੇ ਬੈਠੇ ਹਨ ਰੋਸ ਵਜੋਂ ਕੋਈ ਮੈਡਲ ਵਾਪਸ ਰਿਹਾ ਪਰ ਮੇਰੇ ਪਾਸ ਮੈਡਲ ਤਾਂ ਨਹੀਂ ਮੈਂ ਖ਼ੁਦ ਨੂੰ ਵਾਪਸ ਕਰ ਰਿਹਾਂ ਕੀ ਕਹਿ ਕੇ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਧਰਨੇ ਤੇ ਬੈਠੇ ਕਰਨਾਲ ਨਾਨਕਸਰ ਦੇ ਸੰਤ ਰਾਮ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਪਣਾ ਨਾਮ ਕਿਸਾਨ ਅੰਦੋਲਨ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾ ਲਿਆ । ਇਸ ਘਟਨਾ ਤੋਂ ਤੁਰੰਤ ਬਾਅਦ ਧਰਨੇ ‘ਤੇ ਬੈਠੇ ਕਿਸਾਨ ਸੰਤ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਕਿਸਾਨ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤ ਰਾਮ ਸਿੰਘ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇੱਕ ਪੱਤਰ ਵੀ ਲਿਖਿਆ । ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਪੂਰੇ ਘਟਨਾਕ੍ਰਮ ਦੀ ਜਾਂਚ ਚ ਵੀ ਜੁਟੀ ਹੋਈ ਹੈ






















