2 ਗੈਰ ਕਾਨੂੰਨੀ ਪਿਸਤੌਲ ਸਮੇਤ 33 ਕਾਰਤੂਸ ਅਤੇ 755ਗ੍ਰਾਮ ਨਸ਼ੀਲੇ ਪਦਾਰਥ ਕੀਤੇ ਬਰਾਮਦ
“ਚੰਨਾ ਹੁਸ਼ਿਆਰਪੁਰੀਆ” ਜੇਲ੍ਹ ਵਿਚ ਬੰਦ ਗੈੰਗਸ੍ਟਰ ਬਿੰਨੀ ਗੁੱਜਰ ਦਾ ਮੁਖ ਵਿਰੋਧੀ ਹੈ ਅਤੇ ਉਸਨੇ ਪਿਛਲੇ ਸਾਲ ਉਸ ਦੇ ਘਰ ਤੇ ਗੋਲੀਆਂ ਨਾਲ ਕੀਤਾ ਸੀ ਹਮਲਾ
ਇਕ ਦਹਾਕੇ ਦੇ ਲੰਬੇ ਅਪਰਾਧਕ ਜੀਵਨ ਦੌਰਾਨ, ਕਤਲ, ਇਰਾਦਾ ਕਤਲ ਅਤੇ ਹੋਰ ਅਪਰਾਧਾਂ ਦੇ 18 ਤੋ ਵੱਧ ਕੇਸਾਂ ਵਿਚ ਸ਼ਾਮਲ ਰਿਹਾ ਹੈ “ਚੰਨਾਂ ਹੁਸ਼ਿਆਰਪੁਰ”
ਜਲੰਧਰ 5 ਫਰਵਰੀ (ਵਿਸ਼ਵ ਵਾਰਤਾ), ਜਲੰਧਰ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਪੁਲਸ ਦੀ ਇਕ ਸਾਂਝੀ ਟੀਮ ਨੇ ਖਤਰਨਾਕ ਗੈੰਗਸ੍ਟਰ “ਚੰਨਾਂ ਹੁਸ਼ਿਆਰਪੁਰੀਆ”ਨੂੰ ਗ੍ਰਿਫਤਾਰ ਕੀਤਾ ਹੈ, ਅਤੇ ਉਸ ਦੇ ਕਬਜੇ ਵਿਚੋ 2 ਗੈਰ ਕਾਨੂੰਨੀ ਪਿਸਤੌਲ ਸਮੇਤ 33 ਕਾਰਤੂਸ ਅਤੇ 755 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।
ਗਿਰਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਜਸਪ੍ਰੀਤ ਸਿੰਘ (30 ਸਾਲ) ਪੁੱਤਰ ਹਰਜੀਤ ਸਿੰਘ ਵਾਸੀ ਗੋਕੁਲ ਨਗਰ ਹੂਸ਼ਿਆਰਪੁਰ ਵਜੋਂ ਹੋਈ ਹੈ।
ਇਕ ਪ੍ਰੈਸ ਵਾਰਤਾ ਦੇ ਦੋਰਾਨ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਪੰਜਾਬ ਵਿੱਚ ਸਰਗਰਮ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਤੇ ਚੌਕਸੀ ਰੱਖੀ ਜਾ ਰਹੀ ਹੈ।
ਇਸੇ ਲੜੀ ਵਿਚ ਅੱਜ ਵਿੰਗ ਦੀ ਟੀਮ ਨੂੰ ਆਪਣੇ ਇਕ ਭਰੋਸੇਮੰਦ ਸੋਰਸ ਰਾਹੀਂ ਇਕ ਸੂਚਨਾ ਪ੍ਰਾਪਤ ਹੋਈ ਕੇ ਗੈਂਗਸਟਰ ਜਸਪ੍ਰੀਤ ਸਿੰਘ ਉਰਫ ਚੰਨਾਂ ਹੁਸ਼ਿਆਰਪੁਰ ਜੋ ਕੇ ਪੁਲਿਸ ਨੂੰ ਕਈ ਕੇਸਾਂ ਵਿਚ ਲੋੜੀਂਦਾ ਹੈ ਅੱਜ ਇਕ ਸਿਲਵਰ ਰੰਗ ਦੀ ਏ-ਸਟਾਰ ਕਾਰ ਵਿਚ ਆਪਣੇ ਪਰਿਵਾਰ ਨੂੰ ਮਿਲਣ ਲਈ ਆ ਰਿਹਾ ਹੈ ਉਸ ਦੇ ਕੋਲ ਖ਼ਤਰਨਾਕ ਹਥਿਆਰ, ਗੋਲੀ ਸਿੱਕਾ ਅਤੇ ਨਸ਼ੀਲੇ ਪਦਾਰਥ ਵੀ ਹਨ ਜੇਕਰ ਪੁਲਿਸ ਟੀਮਾਂ ਲਗਾ ਕੇ ਇਲਾਕੇ ਦੀ ਚੈਕਿੰਗ ਕੀਤੀ ਜਾਵੇ ਤਾਂ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਜਾ ਸਕਦਾ ਹੈ।
ਸੂਚਨਾ ਸੱਚੀ ਅਤੇ ਭਰੋਸੇ ਯੋਗ ਹੋਣ ਤੇ ਏ ਆਈ ਜੀ ਖੱਖ ਨੇ ਇਹ ਸੂਚਨਾ ਤੁਰੰਤ ਐੱਸ ਐੱਸ ਪੀ ਹੁਸ਼ਿਆਰਪੁਰ ਸ਼੍ਰੀ ਜੇ ਏਲੇਂਚੇਜੀਅਨ ਜੀ ਦੇ ਨਾਲਸਾਂਝਾ ਕਰਕੇ ਕਾਉਂਟਰ ਇੰਟੈਲੀਜੈਂਸ ਵਿੰਗ ਅਤੇ ਥਾਣਾ ਮਾਡਲ ਟਾਉਨ ਹੁਸ਼ਿਆਰਪੁਰ ਦੇ ਕਰਮਚਾਰੀਆਂ ਦੀ ਇਕ ਸਾਂਝੀ ਟੀਮ ਨੂੰ ਤਿਆਰ ਕਰਕੇ ਚੈਕਿੰਗ ਕਰਨ ਲਈ ਅਤੇ ਦੋਸ਼ੀ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ।
ਸ੍ਰੀ ਖੱਖ ਨੇ ਦੱਸਿਆ ਕੇ ਪੁਲਿਸ ਟੀਮ ਨੇ ਭਾਰਤ ਨਗਰ ਟੀ ਪੁਆਇੰਟ ਦੇ ਨੇੜੇ ਭੰਗੀ ਪੁਲ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕੀਤੀ, ਜਦੋਂ ਪੁਲਿਸ ਦੀ ਟੀਮ ਨੇ ਇਕ ਸਿਲਵਰ ਰੰਗ ਦੀ ਏ-ਸਟਾਰ ਕਾਰ ਨੰਬਰ ਪੀ.ਬੀ.-10-ਡੀਏ-0273, ਜਿਸ ਨੂੰ ਕਿ ਜਸਪ੍ਰੀਤ ਸਿੰਘ ਚੰਨਾ ਚਲਾ ਰਿਹਾ ਸੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਉੱਥੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਟੀਮਾਂ ਚੋਕਸੀ ਨਾਲ ਕਾਰ ਰੋਕ ਦਿੱਤੀ ਅਤੇ ਦੋਸ਼ੀ ਨੂੰ ਫੜ ਲਿਆ।
ਜਾਂਚ ਦੌਰਾਨ, ਪੁਲਿਸ ਨੇ ਦੋਸ਼ੀ ਦੇ ਕਬਜ਼ੇ ਤੋਂ 755 ਗ੍ਰਾਮ ਨਸ਼ੀਲਾ ਪਦਾਰਥਾਂ ਅਤੇ ਗੈਰ ਕਾਨੂੰਨੀ ਹਥਿਆਰ (ਇੱਕ .32 ਬੋਰ ਪਿਸਤੌਲ, ਇਕ 315 ਬੋਰ ਰਿਵਾਲਵਰ ਅਤੇ 33 ਜਿੰਦਾ ਕਾਰਤੂਸ) ਬਰਾਮਦ ਕੀਤੇ ਅਤੇ ਉਸ ਨੂੰ ਗਿਰਫਤਾਰ ਕਰ ਲਿਆ।
ਗਿਰਫ਼ਤਾਰ ਮੁਲਜ਼ਮ ਚੰਨਾਂ ਨੇ ਮੁਢਲੀ ਪੁੱਛ ਗਿੱਛ ਵਿਚ ਇਹ ਖੁਲਾਸਾ ਕੀਤਾ ਹੈ ਕਿਉਹ ਆਪਣੇ ਅਪਰਾਧਿਕ ਜੀਵਨ ਦੇ ਪਿਛਲੇ 10 ਸਾਲਾਂ ਦੇ ਦੌਰਾਨ 18 ਤੋਂ ਵੱਧ ਮਾਮਲਿਆਂ ਵਿਚ ਸ਼ਾਮਲ ਸੀ।
ਏ ਆਈ ਜੀ ਨੇ ਅੱਗੇ ਦੱਸਿਆ ਕਿ ਇਹ ਦੋਸ਼ੀ ਪਿਛਲੇ ਕੁਝ ਸਮੇਂ ਤੋਂ ਘਿਨਾਉਣੇ ਅਪਰਾਧਾਂ ਦੇ ਕਈ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ ਅਤੇ ਉਸ ਉਪਰ ਕਤਲ ਅਤੇ ਇਰਾਦਾ ਕਤਲ ਦੇ 8 ਤੋ ਵੱਧ ਮਾਮਲੇ ਦਰਜ ਹਨ ਕਈ ਮਾਮਲਿਆਂ ਚ ਉਸ ਨੂੰ ਅਦਾਲਤ ਵਲੋਂ ਭਗੋੜਾ ਕਰਾਰ ਕੀਤਾ ਗਿਆ ਹੈ।
ਉਹਨਾਂ ਨੇ ਅੱਗੇ ਕਿਹਾ ਕਿ “ਚੰਨਾ ਹੁਸ਼ਿਆਰਪੁਰ” ਮਰ ਚੁਕੇ ਗੈਂਗਸਟਰ ਲਖਵਿੰਦਰ ਸਿੰਘ @ ਲੱਖਾ ਦਾ ਇਕ ਕਰੀਬੀ ਸਾਥੀ ਸੀ, ਜਿਸ ਨੇ ਗੈੰਗਸ੍ਟਰ ਬਿੰਨੀ ਗੁਜਰ ਦੇ ਪਿਤਾ ਪੱਪੂ ਗੁੱਜਰ ਨੂੰ ਵੀ ਮਾਰਿਆ ਸੀ।
ਸ੍ਰੀ ਖਖ ਨੇ ਇਹ ਵੀ ਦਸਿਆ ਕਿ ਚੰਨਾਂ ਹੁਸ਼ਿਆਰਪੁਰੀਆਂ ਅਤੇ ਗੈੰਗਸ੍ਟਰ ਬਿੰਨੀ ਗੁਜਰ ਗਰੁਪ ਵਿਚ ਪੁਰਾਣੀ ਦੁਸ਼ਮਣੀ ਹੈ ਪਿਛਲੇ ਸਾਲ ਚੰਨਾਂ ਨੇ ਬਿੰਨੀ ਦੇ ਘਰ ਗੋਲੀਆਂ ਚੱਲਾ ਕੇ ਹਮਲਾ ਵੀ ਕੀਤਾ ਸੀ।
ਓਹਨਾ ਨੇ ਅੱਗੇ ਕਿਹਾ ਕਿ ਚੰਨਾ ਨੇ ਇਹ ਨਾਜਾਇਜ਼ ਹਥਿਆਰ ਯੂ.ਪੀ.ਦੇ ਹਥਿਆਰ ਤਸਕਰਾਂ ਤੋਂ ਉਸ ਦੇ ਇਕ ਵਿਦੇਸ਼ੀ ਮਿੱਤਰਰਾਹੀਂ ਖਰੀਦ ਕੀਤੇ ਸਨ, ਉਸ ਦਾ ਦੋਸਤ ਇਹਨਾ ਸਮਗਲਰਾਂ ਦੇ ਨਾਲ ਸੰਪਰਕ ਵਿੱਚ ਸੀ, ਜੋ ਕਿ Whatsapp messenger ਵਰਤੋਂ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣਾ ਵਿੱਚ ਦੋਸ਼ੀ ਖਿਲਾਫ਼ 22/61/85 ਐਨ.ਡੀ.ਪੀ.ਐਸ. ਐਕਟਅਤੇ 25/54/59 ਆਰਮਸ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਕਰਵਾਈ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ।
ਏ ਆਈ ਜੀ ਨੇ ਇਹ ਵੀ ਦੱਸਿਆ ਕਿ ਕਾਉਂਟਰ ਇੰਟੈਲੀਜੈਂਸ ਜਲੰਧਰ ਵਲੋਂ ਪਿਛਲੇ ਕੁਛ ਅਰਸੇ ਤੋਂ ਗੈੰਗਸ੍ਟਰ ਅਤੇ ਅਪਰਾਧਿਕ ਛਵੀ ਦੇ ਲੋਕਾਂ ਤੇ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਅੱਗੇ ਤੋ ਵੀ ਇਹ ਦਬਿਸ਼ ਜਾਰੀ ਰਹੇਗੀ।