– ਕਾਂਗਰਸ ਵੱਲੋਂ ਲੋਕ ਸਭਾ ਵਿਚ ਕੰਮ ਰੋਕੂ ਮਤਾ ਪੇਸ਼
– ਆਪਣੀ ਚਹੇਤੀ ਕੰਪਨੀ ਨੂੰ ਰਾਫੇਲ ਸੌਦੇ ਵਿਚ ਸ਼ਾਮਿਲ ਕਰਕੇ ਮੋਦੀ ਸਰਕਾਰ ਨੇ ਸਰਕਾਰੀ ਅਦਾਰੇ ਦੇ ਹਿੱਤਾਂ ਨੂੰ ਲਾਈ ਢਾਹ ਸੁਨੀਲ ਜਾਖੜ
– ਕਾਂਗਰਸ ਨੇ ਸਾਂਝੀ ਪਾਰਲੀਮਾਨੀ ਕਮੇਟੀ ਤੋਂ ਜਾਂਚ ਮੰਗੀ
ਚੰਡੀਗੜ, 13 ਦਸੰਬਰ-ਫਰਾਂਸ ਵਿਚ ਮੱਧ ਵਰਗ ਅਤੇ ਕਾਮਿਆਂ ਤੇ ਵੱਧ ਰਹੀ ਮਹਿੰਗਾਈ ਦੀ ਮਾਰ ਖਿਲਾਫ ਹੋ ਰਹੇ ਯੈਲੋ ਵੈਸਟ (ਪੀਲੀ ਜੈਕਟ) ਪ੍ਰਦਰਸ਼ਨਾਂ ਦੀ ਗੂੰਜ ਅੱਜ ਸੰਸਦ ਭਵਨ ਦੇ ਬਾਹਰ ਵੀ ਵਿਖਾਈ ਦਿੱਤੀ ਜਦ ਪੰਜਾਬ ਪ੍ਰਦੇਸ਼ ਕਾਂਰਗਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਵੀ ਪੀਲੀ ਜੈਕਟ ਪਾ ਕੇ ਮੋਦੀ ਸਰਕਾਰ ਵੱਲੋਂ ਰਾਫੇਲ ਲੜਾਕੂ ਜਹਾਜ ਦੇ ਨਿਰਮਾਣ ਦਾ ਠੇਕਾ ਸਰਕਾਰੀ ਕੰਪਨੀ ਹਿੰਦੁਸਤਾਨ ਐਰੋਨੋਟਿਕਸ ਲਿਮਟਿਡ (ਐਚ.ਏ.ਐਲ.) ਤੋਂ ਖੋਹ ਕੇ ਆਪਣੀ ਇਕ ਚਹੇਤੀ ਨਿੱਜੀ ਕੰਪਨੀ ਨੂੰ ਦੇਣ ਖਿਲਾਫ ਪ੍ਰਦਰਸ਼ਨ ਕਰਦਿਆਂ ਐਚ.ਏ.ਐਲ. ਦੇ ਕਾਮਿਆਂ ਦੇ ਹੱਕ ਵਿਚ ਅਵਾਜ਼ ਉਠਾਈ। ਇਸ ਮੁੱਦੇ ਤੇ ਅੱਜ ਲਗਾਤਾਰ ਦੂਜੇ ਦਿਨ ਕਾਂਗਰਸ ਪਾਰਟੀ ਵੱਲੋਂ ਕੰਮ ਰੋਕੂ ਮਤਾ ਪੇਸ਼ ਕਰਕੇ ਰਾਫੇਲ ਸੌਦੇ ਤੇ ਤੁਰੰਤ ਚਰਚਾ ਕਰਵਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਬੋਲਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਫਰਾਂਸ ਤੋਂ ਜੋ ਰਾਫੇਲ ਲੜਾਕੂ ਜਹਾਜ ਖਰੀਦਣ ਲਈ ਸਮਝੌਤਾ ਕੀਤਾ ਗਿਆ ਹੈ ਉਸ ਵਿਚ ਭਾਜਪਾ ਸਰਕਾਰ ਨੇ ਦੇਸ਼ ਦੇ ਇਕ ਪ੍ਰਤਿਸ਼ਿਠਤ ਸਰਕਾਰੀ ਅਦਾਰੇ ਐਚ.ਏ.ਐਲ. ਦੀ ਸ਼ਾਖ਼ ਨੂੰ ਵੱਟਾ ਲਗਾਉਂਦਿਆਂ ਜਿਸ ਤਰਾਂ 1.30 ਲੱਖ ਕਰੋੜ ਰੁਪਏ ਦੇ ਸੌਦੇ ਵਿਚ ਜਹਾਜ ਦੇ ਨਿਰਮਾਣ ਦਾ ਕੰਮ ਇਕ ਨਵੀਂ ਬਣੀ ਕੰਪਨੀ ਨੂੰ ਦਿੱਤਾ ਗਿਆ ਹੈ ਉਸ ਨਾਲ ਇਸ ਸੌਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਬੇਪਰਦਾ ਹੋਈਆਂ ਹਨ। ਉਨ•ਾਂ ਨੇ ਕਿਹਾ ਕਿ ਜੇਕਰ ਇਸ ਜਹਾਜ ਦਾ ਨਿਰਮਾਣ ਸਰਕਾਰੀ ਕੰਪਨੀ ਨੂੰ ਦਿੱਤਾ ਜਾਂਦਾ ਜਿਸ ਨੂੰ ਇਸ ਤਰਾਂ ਦੇ ਉਤਪਾਦ ਬਣਾਉਣ ਦਾ ਲੰਬਾ ਅਤੇ ਸਫਲ ਤਜਰਬਾ ਹੈ ਤਾਂ ਇਹ ਦੇਸ਼ ਦੇ ਵੱਡੇ ਹਿੱਤ ਵਿਚ ਹੋਣਾ ਸੀ ਅਤੇ ਇਸ ਨਾਲ ਸਰਕਾਰੀ ਖੇਤਰ ਵਿਚ ਰੋਜਗਾਰ ਦੇ ਮੌਕਿਆਂ ਦੀ ਸਿਰਜਣਾ ਦੇ ਨਾਲ ਨਾਲ ਇਸ ਅਦਾਰੇ ਦੇ ਕਰਮਚਾਰੀਆਂ ਦੇ ਵੀ ਹਿੱਤ ਵਿਚ ਸੀ ਪਰ ਮੋਦੀ ਸਰਕਾਰ ਨੇ ਯੁ.ਪੀ.ਏ. ਸਰਕਾਰ ਵੇਲੇ ਦੀ ਇਸ ਤਰਾਂ ਦੀ ਯੋਜਨਾਂ ਨੂੰ ਰੱਦ ਕਰਕੇ ਇਕ ਨਿੱਜੀ ਕੰਪਨੀ ਨੂੰ ਲੜਾਕੂ ਜਹਾਜ ਦੇ ਨਿਰਮਾਣ ਦਾ ਠੇਕਾ ਦੇਕੇ ਨਾ ਕੇਵਲ ਵੱਡੇ ਉਦਯੋਗਪਤੀਆਂ ਨਾਲ ਆਪਣੀ ਸਾਂਝ ਪੁਗਾਈ ਹੈ ਸਗੋਂ ਮੋਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਵੀ ਦਾਅ ਤੇ ਲਗਾਉਣ ਵਾਲਾ ਕੰਮ ਕੀਤਾ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਐਚ.ਏ.ਐਲ. ਦੇ ਕਾਮਿਆਂ ਦੇ ਹੱਕ ਵਿਚ ਖੜੀ ਹੈ ਅਤੇ ਯੈਲੋ ਵੈਸਟ ਪ੍ਰਦਰਸ਼ਨ ਰਾਹੀਂ ਪਾਰਟੀ ਕੇਂਦਰ ਦੀ ਗੂੰਗੀ ਅਤੇ ਬਹਿਰੀ ਹੋ ਚੁੱਕੀ ਮੋਦੀ ਸਰਕਾਰ ਨੂੰ ਜਗਾਉਣਾ ਚਾਹੁੰਦੀ ਹੈ ਕਿ ਜਿਸ ਤਰਾਂ ਫਰਾਂਸ ਦੇ ਲੋਕ ਆਪਣੇ ਹੱਕਾਂ ਦੀ ਰਾਖੀ ਲਈ ਅੰਦੋਲਣ ਕਰ ਰਹੇ ਹਨ ਉਸੇ ਤਰਾਂ ਹੀ ਭਾਰਤ ਦੇ ਲੋਕ ਵੀ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਨਿਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਨ•ਾਂ ਦੇ ਮਨਾਂ ਵਿਚ ਵੀ ਸਰਕਾਰ ਪ੍ਰਤੀ ਵੱਡਾ ਗੁੱਸਾ ਹੈ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਰਾਫੇਲ ਸੌਦਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਅਤੇ ਕਾਂਗਰਸ ਪਾਰਟੀ ਤਦ ਤੱਕ ਚੁੱਪ ਨਹੀਂ ਬੈਠੇਗੀ ਜਦ ਤੱਕ ਇਸ ਸੌਦੇ ਦੀ ਜਾਂਚ ਸਾਂਝੀ ਪਾਰਲੀਮਾਨੀ ਕਮੇਟੀ ਤੋਂ ਨਹੀਂ ਕਰਵਾਈ ਜਾਂਦੀ। ਉਨ•ਾਂ ਨੇ ਕਿਹਾ ਕਿ ਇਸ ਮੁੱਦੇ ਤੇ ਕੱਲ ਕਾਂਗਰਸ ਪਾਰਟੀ ਨੇ ਸੰਸਦ ਵਿਚ ਕੰਮ ਰੋਕੂ ਪ੍ਰਸਤਾਵ ਵੀ ਪੇਸ਼ ਕੀਤਾ ਸੀ ਅਤੇ ਅੱਜ ਵੀ ਅਜਿਹਾ ਹੀ ਮਤਾ ਉਨ•ਾਂ ਵੱਲੋਂ ਪੇਸ਼ ਕੀਤਾ ਗਿਆ ਪਰ ਸਰਕਾਰ ਇਸ ਮੁੱਦੇ ਤੇ ਚਰਚਾ ਤੋਂ ਭੱਜ ਰਹੀ ਹੈ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਅੱਗੇ ਵੀ ਲਗਾਤਾਰ ਮੋਦੀ ਸਰਕਾਰ ਦੇ ਸਮੇਂ ਹੋਏ ਇਸ ਵੱਡੇ ਘਪਲੇ ਨੂੰ ਬੇਪਰਦਾ ਕਰਨ ਲਈ ਕਾਂਗਰਸ ਪਾਰਟੀ ਲਗਾਤਾਰ ਅੰਦੋਲਣ ਜਾਰੀ ਰੱਖੇਗੀ ਤਾਂ ਜੋ ਦੇਸ਼ ਦੇ ਲੋਕ ਭਾਜਪਾ ਸਰਕਾਰ ਦੇ ਦੋਹਰੇ ਚਰਿੱਤਰ ਤੋਂ ਜਾਣੂ ਹੋ ਸਕਨ।
ਬਠਿੰਡਾ ਹਲਕੇ ਨੂੰ ਸੱਨਅਤੀ ਹੱਬ ਵਜੋਂ ਵਿਕਸਤ ਕਰਾਂਗੇ: ਗੁਰਮੀਤ ਸਿੰਘ ਖੁੱਡੀਆਂ
ਬਠਿੰਡਾ, 19 ਮਈ( ਵਿਸ਼ਵ ਵਾਰਤਾ)-: ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਹਲਕੇ...