ਮੋੋੋੋਹਾਲੀ 1 ਅਪ੍ਰੈਲ ( ਵਿਸ਼ਵ ਵਾਰਤਾ)-:- ਪੰਜਾਬ ਸਰਕਾਰ ਵੱਲੋਂ ਕਰਫ਼ਿਊ ਲਗਾਕੇ ਲੋਕਾਂ ਨੂੰ ਘਰਾਂ ਵਿਚ ਲਾਕਡਾਊਨ ਇਸ ਲਈ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲ ਨਾ ਸਕੇ । ਅੱਜ ਮੁਹਾਲੀ ਦੇ ਵਿੱਚ ਤਿੰਨ ਹੋਰ ਕੇਸ ਪਾਜ਼ੀਟਵ ਪਾਏ ਗਏ ਹਨ ।
ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਫੇਸ :9 ਦੀ 74 ਸਾਲਾ ਔਰਤ ਅਤੇ ਉਸ ਦੀ 10 ਸਾਲਾ ਪੋਤੀ ਨੂੰ ਕਰੋਨਾ ਵਾਰਸ ਦੀ ਰਿਪੋਰਟ ਪੁੱਜ ਤਕ ਆਈ ਹੈ । ਸੂਤਰਾਂ ਅਨੁਸਾਰ ਇਸ ਔਰਤ ਦਾ ਲੜਕਾ ਕੈਨੇਡਾ ਚੋਂ ਆਇਆ ਸੀ, ਜੋ ਕਿ ਕਰੋਨਾ ਪੁਜਟਿਵ ਸੀ, ਜਿਸ ਤੋਂ ਬਾਅਦ ਇਸ ਪਰਿਵਾਰ ਅਤੇ ਸੰਪਰਕ ਚ ਆਉਣ ਵਾਲਿਆਂ ਨੂੰ ਆਈਸੋਲੇਸ਼ਨ ਕਰਕੇ ਸੈਂਪਲ ਲਏ ਗਏ ਸਨ ।
ਤੀਜਾ ਇੱਕ ਹੋਰ 55 ਸਾਲ ਦਾ ਕਰੋਨਾ ਪਾਜ਼ਿਟਿਵ ਕੇਸ ਮੁਹਾਲੀ ਦੇ ਜ਼ਗਤਪੁਰਾ ਇਲਾਕੇ ਦੇ ਵਸਨੀਕ ਦਾ ਆਇਆ ਹੈ ।
ਇਨ੍ਹਾਂ ਸਾਰੇ ਮਰੀਜ਼ਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਭੇਜ ਦਿੱਤਾ ਹੈ ।