ਸਿੱਖ ਪ਼੍ਰਚਾਰਕ ਸੰਗਤ ਨੂੰ ਜਾਗਰੂਕ ਕਰਨ ਲਈ ਵੱਡਾ ਯੋਗਦਾਨ ਪਾਉਣ ਦੇ ਸਮਰੱਥ: ਰਵੀਇੰਦਰ ਸਿੰਘ
ਸਰਕਾਰੀ ਹਸਪਤਾਲਾਂ ਚ ਆਧੁਨਿਕ ਸਾਜੋ ਸਮਾਨ ਤੇ ਸਾਫ ਸਫਾਈ ਨੂੰ ਤਰਜੀਹ ਦੇਣ ਦੀ ਲੋੜ
ਡਾਕਟਰਾਂ ਤੇ ਨਰਸਿੰਗ ਤੇ ਡਿਉਟੀ ਕਰ ਰਹੇ ਸਾਰੇ ਸਟਾਫ ਦਾ ਮਨੋਬਲ ਚੁੱਕਣਾ ਬੇਹੱਦ ਜਰੂਰੀ: ਰਵੀਇੰਦਰ ਸਿੰਘ
ਚੰਡੀਗੜ੍ਹ 6 ਅਪ਼੍ਰੈਲ ( ਵਿਸ਼ਵਵਾਰਤਾ) ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਬੜੀ ਗੰਭੀਰਤਾ ਨਾਲ ਕਿਹਾ ਕਿ ਅੱਜ ਲੋਕਾਈ ਕਰੋਨਾ ਵਾਇਰਸ ਵਰਗੀ ਵੱਧ ਰਹੀ ਨਵੀ ਬਿਮਾਰੀ ਤੋ ਦੁੱਖੀ ਹੈ ਤੇ ਇਸ ਦਾ ਟਾਕਰਾ ਕਰਨ ਲਈ ਮੌਜੂਦਾ ਬਣੇ ਹਲਾਤਾਂ ਚ ਗੁਰਬਾਣੀ ਦਾ ਉਟ ਆਸਰਾ ਲੈਣ ਅਤੇ ਧੀਰਜ ਰੱਖਣ ਦੀ ਜਰੂਰਤ ਹੈ ਤਾਂ ਜੋ ਇਸ ਨਵ-ਚੁਨੌਤੀ ਦਾ ਸਾਹਮਣਾ ਕੀਤਾ ਜਾ ਸਕੇ । ਉਨਾ ਸਪੱਸ਼ਟ ਕੀਤਾ ਕਿ ਮਜਬੂਤ ਇੱਛਾ ਸ਼ਕਤੀ ਨਾਲ ਹੀ ਹਰ ਚੁਨੌਤੀ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨਾ ਸਿੱਖ ਪ਼੍ਰਚਾਰਕਾਂ ਤੇ ਜੋਰ ਦਿੱਤਾ ਕਿ ਉਹ ਕਰੋਨਾ ਵਾਇਰਸ ਦੇ ਖਤਰਿਆਂ ਤੋ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਉਣ ਤਾਂ ਜੋ ਦੇਸ਼ ਵਾਸੀਆਂ ਨੂੰ ਪ਼੍ਰਹੇਜ ਕਰਵਾ ਕੇ, ਲੋਕਾਈ ਬਚਾਈ ਸਕੇ । ਇਹੋ ਹੀ ਪਦਮ ਸ਼਼੍ਰੀ ਨਿਰਮਲ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। । ਉਨਾ ਸਰਕਾਰ ਤੇ ਵੀ ਜੋਰ ਦਿੱਤਾ ਦਿੱਤਾ ਕਿ ਉਹ ਪੰਜਾਬ ਦੇ ਸਮੂਹ ਸਰਕਾਰੀ ਹਸਪਤਾਲਾਂ ਚ ਅਤਿ-ਆਧੁਨਿਕ ਸਾਜੋ ਸਮਾਨ ਮੁਹੱਈਆ ਕਰੇ । ਹਸਪਤਾਲਾਂ ਚ ਸਫਾਈ ਵੱਲ ਖਾਸ ਧਿਆਨ ਦੇਣ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਪੱਸ਼ਟ ਆਦੇਸ਼ ਦਿੱਤੇ ਜਾਣ, ਡਾਕਟਰਾਂ ਤੇ ਨਰਸਿµਗ ਸਟਾਫ ਦਾ ਮਨੋਬਲ ਉੱਚਾ ਚੁੱਕਣ ਲਈ ਹਰ ਸੰਭਾਵ ਯਤਨ ਕੀਤੇ ਜਾਣ । ਸ ਰਵੀਇੰਦਰ ਸਿੰਘ ਨੇ ਪ਼੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਜੂਦਾ ਬਣੇ ਹਲਾਤਾਂ ਚ ਮੈਡੀਕਲ ਟੀਮ ਦਾ ਮਨੋਬਲ ਉੱਚਾ ਹੋਣ ਬੇਹੱਦ ਜਰੂਰੀ ਹੈ । ਉਨਾ ਦਾ ਮਨੋਬਲ ਉਚਾ ਹੋਣ ਤੇ ਹੀ ਉਹ ਪੀੜਤ ਮਰੀਜਾਂ ਵੱਲ ਖਾਸ ਧਿਆਨ ਦੇ ਸਕਦੇ ਹਨ। ਉਨਾ ਮੁਤਾਬਕ ਕਰੋਨਾ ਦੀ ਬਿਮਾਰੀ ਦਾ ਇਕੋ ਇਕ ਇਲਾਜ ਪ਼੍ਰਹੇਜ ਹੈ । ਸ ਰਵੀਇੰਦਰ ਸਿੰਘ ਨੇ ਨਿਰਮਲ ਸਿੰਘ ਖਾਲਸਾ ਹਜੂਰੀ ਰਾਗੀ ਦੇ ਹਵਾਲੇ ਨਾਲ ਕਿਹਾ ਕਿ ਉਨਾ ਨੇ ਸਵਾਸ ਤਿਆਗਣ ਤੋ ਪਹਿਲਾਂ ਪਰਿਵਾਰਕ ਮੈਬਰਾਂ ਨੂੰ ਆਪਣੇ ਇਕੱਲੇਪਨ ਦਾ ਜਿਕਰ ਕੀਤਾ ਸੀ ਤੇ ਉਸ ਤੋ ਸਬਕ ਸਿੱਖਦਿਆਂ ਪੀੜਤ ਮਰੀਜਾਂ ਦੇ ਰੁਝੇਵੇ ਲਈ ਟੀਵੀ ਰਾਹੀ ਗੁਰਬਾਣੀ ਦੇ ਪਾਠ ਦਾ ਪ਼੍ਰਬੰਧ ਕਰਨਾ ਚਾਹੀਦਾ ਹੈ । ਉਨਾ ਦਾਅਵੇ ਨਾਲ ਕਿਹਾ ਕਿ ਗੁਰਬਾਣੀ ਇਨਸਾਨ ਨੂੰ ਮਾਨਸਿਕ ਤੌਰ ਤੇ ਬਲਵਾਨ ਕਰਦੀ ਹੈ । ਮੌਜੂਦਾ ਸਥਿਤੀਆਂ ਚ ਪੀੜਤ ਮਰੀਜਾਂ ਦਾ ਹੌਸਲਾ ਬੁਲੰਦ ਕਰਨ ਵਾਸਤੇ ਮੈਡੀਕਲ ਟੀਮਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਕੌਸਲਿੰਗ ਕਰਕੇ , ਉਨਾ ਨੂੰ ਬਿਮਾਰੀ ਨਾਲ ਲੜਨ ਲਈ ਮਜਬੂਤ ਕੀਤਾ ਜਾ ਸਕੇ।