ਬਠਿੰਡਾ 22 ਜੁਲਾਈ (ਕੁਲਬੀਰ ਬੀਰਾ) ਸਪੈਸ਼ਲ ਟਾਸਕ ਫੋਰਸ (STF) ਬਠਿੰਡਾ ਨੇ ਇਕ ਨਾਕੇ ਦੌਰਾਨ ਮਰੂਤੀ ਜੈਂਨ ਕਾਰ ਚ ਸਵਾਰ ਪ੍ਰੀਵਾਰ ਤੋਂ ਤਲਾਸ਼ੀ ਦੌਰਾਨ 121ਗਰਾਮ ਹੈਰੋਇਨ (ਚਿੱਟਾ) ਫੜਿਆ ਜਿਸ ਦੀ ਬਜਾਰੂ ਕੀਮਤ ਕਰੀਬ 4.50 ਲੱਖ ਦੱਸੀ ਜਾਂਦੀ ਹੈ। ਇਸ ਪ੍ਰੀਵਾਰ ਦੀ ਪਹਿਚਾਣ ਬਠਿੰਡਾ ਪੁਲਿਸ ਦਾ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਉਸਦੀ ਪਤਨੀ ਕੁਲਦੀਪ ਕੌਰ ਅਤੇ ਪੁੱਤਰ ਹਰਪ੍ਰੀਤ ਸਿੰਘ ਵਜੋਂ ਹੋਈ ਪੁਲਿਸ ਨੇ ਇਨ੍ਹਾਂ ਤੇ ਥਾਣਾ ਨੇਹੀਆਂ ਵਾਲਾ ਚ ਮੁਕੱਦਮਾ ਨੰਬਰ 118, ਧਾਰਾ 21/25/61/85 ਐਨ ਡੀ ਪੀ ਐਸ ਅਧੀਨ ਦਰਜ ਕਰ ਲਿਆ ਹੈ। ਡੀਐਸਪੀ ਐਸ ਟੀ ਐਫ ਬਠਿੰਡਾ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਡੱਬਵਾਲੀ ਤੋਂ ਲੈ ਕੇ ਆਏ ਸਨ ਅਤੇ ਇਹਨਾ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
Delhi ਦੇ ਇੱਕ ਗੁਰਦੁਆਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
Delhi ਦੇ ਇੱਕ ਗੁਰਦੁਆਰਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ): ਪੱਛਮੀ ਦਿੱਲੀ ਦੇ...






















