ਐਂਟੀ- ਕੁਰੱਪਸ਼ਨ ਹੈਲਪਲਾਈਨ ਦਾ ਇੱਕ ਸਾਲ ਪੂਰਾ
ਪੜ੍ਹੋ, ਇਸ ਮੌਕੇ ਤੇ ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ,24ਮਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਖ਼ਤਮ ਕਰਨ ਲਈ ਪਿਛਲੇ ਇੱਕ ਸਾਲ ਤੋਂ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਜਿਸ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਐਂਟੀ-ਕੁਰੱਪਸ਼ਨ ਹੈਲਪਲਾਈਨ ਵੀ ਚਲਾਈ ਗਈ ਹੈ, ਜਿਸਦਾ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਕਿਹਾ “ਐਂਟੀ-ਕੁਰੱਪਸ਼ਨ ਹੈਲਪਲਾਈਨ ਦੀ ਇੱਕ ਸਾਲ ਦੀ ਸਫ਼ਲਤਾ.. ਅਸੀਂ ਪੰਜਾਬ ਨੂੰ ਲਗਾਤਾਰ ਭ੍ਰਿਸ਼ਟਾਚਾਰ ਮੁਕਤ ਕਰ ਰਹੇ ਹਾਂ.. ਅੱਗੇ ਤੋਂ ਵੀ ਤੁਹਾਨੂੰ ਅਪੀਲ ਹੈ ਕਿ ਜੋ ਵੀ ਕੁਰੱਪਸ਼ਨ ਕਰਦਾ ਹੈ ਉਸ ਦੀ ਜਾਣਕਾਰੀ ਇਸ ‘ਤੇ ਦਿਓ..”
ਐਂਟੀ-ਕੁਰੱਪਸ਼ਨ ਹੈਲਪਲਾਈਨ ਦੀ ਇੱਕ ਸਾਲ ਦੀ ਸਫ਼ਲਤਾ..
ਅਸੀਂ ਪੰਜਾਬ ਨੂੰ ਲਗਾਤਾਰ ਭ੍ਰਿਸ਼ਟਾਚਾਰ ਮੁਕਤ ਕਰ ਰਹੇ ਹਾਂ.. ਅੱਗੇ ਤੋਂ ਵੀ ਤੁਹਾਨੂੰ ਅਪੀਲ ਹੈ ਕਿ ਜੋ ਵੀ ਕੁਰੱਪਸ਼ਨ ਕਰਦਾ ਹੈ ਉਸ ਦੀ ਜਾਣਕਾਰੀ ਇਸ 'ਤੇ ਦਿਓ.. Live https://t.co/FmahnZBNsC
— Bhagwant Mann (@BhagwantMann) May 24, 2023