ਮਾਨਸਾ, 20 ਜਨਵਰੀ (ਵਿਸ਼ਵ ਵਾਰਤਾ)- ਅੱਜ ਪਟਿਆਲਾ ਕਲੱਬ ਪਟਿਆਲਾ ਵਿਖੇ ਪੰਜਾਬ ਐਥਲੇਟਿਕ ਐਸ਼ੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਹੋਈ, ਜਿਸ ਵਿਚ ਸਾਰੇ ਪੰਜਾਬ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਸੈਕਟਰੀਆਂ ਵੱਲੋਂ ਵੋਟਾਂ ਪਾਈਆਂ ਗਈਆਂ, ਜਦੋਂ ਕਿ ਇਸ ਚੋਣ ਵਿਚ ਚਾਰ ਵੋਟਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ), ਪੰਜਾਬ ਪੁਲੀਸ, ਬੀਐਸਐਫ ਅਤੇ ਰੇਲਵੇ ਵੱਲੋਂ ਇਕ-ਇਕ ਵੋਟ ਦੀ ਵਰਤੋਂ ਕੀਤੀ ਗਈ।
ਲੋਕਤੰਤਰਿਕ ਪ੍ਰਬੰਧ ਮੁਤਾਬਕ ਗੁਪਤ ਰੂਪ ਵਿਚ ਪਈਆਂ ਵੋਟਾਂ ਅਨੁਸਾਰ ਪ੍ਰਧਾਨਗੀ ਪਦ ਲਈ ਏ.ਕੇ. ਸ਼ਰਮਾ ਨੂੰ 28 ਵੋਟਾਂ ਅਤੇ ਸਤਵੀਰ ਸਿੰਘ ਅਟਵਾਲ ਲੂੰ 19 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਜਨਰਲ ਸਕੱਤਰ ਦੀ ਚੋਣ ਲਈ 48 ਵੋਟਾਂ ‘ਚੋਂ 2 ਵੋਟਾਂ ਰੱਦ ਸਮਝੀਆਂ ਗਈਆਂ ਅਤੇ ਕੇ.ਪੀ.ਐਸ. ਬਰਾੜ ਨੂੰ 26 ਵੋਟਾਂ ਹਾਸਲ ਹੋਈਆਂ ਅਤੇ ਸੰਜੇ ਕੁਮਾਰ ਨੂੰ 19 ਵੋਟਾਂ ਦੀ ਪ੍ਰਾਪਤੀ ਹੋ ਸਕੀ।
ਨਤੀਜਾ ਆਉਣ ਤੋਂ ਬਾਅਦ ਨਵੇਂ ਚੁਣੇ ਪ੍ਰਧਾਨ ਏ.ਕੇ. ਸ਼ਰਮਾ ਨੇ ਸਾਰੇ ਵੋਟਰਾਂ ਦਾ ਵੋਟਾਂ ਪਾਉਣ ਲਈ ਸਮਾਂ ਕੱਢਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਐਥਲੇਟਿਕ ਐਸ਼ੋਸੀਏਸ਼ਨ ਨੂੰ ਉਪਰ ਲਿਜਾਣ ਵਿਚ ਹਰ ਤਰ੍ਹਾਂ ਦਾ ਢੁੱਕਵਾਂ ਉਪਰਾਲਾ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈਕੇ ਚੱਲਣਗੇ, ਜਦੋਂ ਕਿ ਪੰਜਾਬ ਪੱਧਰੀ ਟੀਮ ਵਿਚ ਸਾਰਿਆਂ ਨੂੰ ਐਸੀ ਪ੍ਰਤੀਨਿੱਧਤਾ ਦਿੱਤੀ ਜਾਵੇਗੀ, ਜੋ ਐਸ਼ੋਸੀਏਸ਼ਨ ਨੂੰ ਆਪਣੀ ਹੀ ਸਮਝਣ।
ਫੋਟੋ ਕੈਪਸ਼ਨ – ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਏ ਕੇ ਸ਼ਰਮਾ ਨਤੀਜੇ ਤੋਂ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ।