ਇੱਕ ਹੋਰ ਬੀਜੇਪੀ ਆਗੂ ਦੀ ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ; ਪੁਲਿਸ ਨੇ ਕੀਤਾ ਗ੍ਰਿਫਤਾਰ
ਚੰਡੀਗੜ੍ਹ,23 ਅਗਸਤ(ਵਿਸ਼ਵ ਵਾਰਤਾ)-ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੂੰ ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ ਗਿਆ। ਗੋਸ਼ਾਮਹਿਲ ਤੋਂ ਵਿਧਾਇਕ ਟੀ ਰਾਜਾ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਪੈਗੰਬਰ ਮੁਹੰਮਦ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਬਾਅਦ ਵਿੱਚ ਉਸਨੇ ਇਸਨੂੰ ਮਜ਼ਾਕ ਕਿਹਾ। ਇਸ ਬਿਆਨ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਉਸ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ ਸਨ। ਸੋਮਵਾਰ ਦੇਰ ਰਾਤ ਤੋਂ ਹੈਦਰਾਬਾਦ ‘ਚ ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਸ਼ੁਰੂ ਹੋ ਗਏ। ਭੀੜ ਨੇ ਨਾਅਰੇ ਲਗਾਉਂਦੇ ਹੋਏ ਟੀ ਰਾਜਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਟੀ ਰਾਜਾ ਦੇ ਬਿਆਨ ਦੀ ਤੁਲਨਾ ਭਾਜਪਾ ਦੀ ਸਾਬਕਾ ਬੁਲਾਰਨ ਨੂਪੁਰ ਸ਼ਰਮਾ ਦੇ ਬਿਆਨ ਨਾਲ ਕੀਤੀ।