ਆਸਟ੍ਰੇਲੀਆ ਸਰਕਾਰ ਨੇ ਪੰਜਾਬੀ ਮੂਲ ਦੇ ਰਾਜਵਿੰਦਰ ਸਿੰਘ ‘ਤੇ 10 ਲੱਖ ਆਸਟ੍ਰੇਲੀਅਨ ਡਾਲਰ ਰੱਖਿਆ ਇਨਾਮ
ਪੜ੍ਹੋ, ਕੀ ਹੈ ਪੂਰਾ ਮਾਮਲਾ
ਕੁਈਨਜ਼ਲੈਂਡ, 4 ਨਵੰਬਰ (ਗੁਰਪੁਨੀਤ ਸਿੱਧੂ) : ਆਸਟ੍ਰੇਲੀਆ ਦੀ ਕੁਈਨਜ਼ਲੈਂਡ ਪੁਲਿਸ ਨੇ ਪੰਜਾਬੀ ਮੂਲ ਦੇ ਰਾਜਵਿੰਦਰ ਸਿੰਘ ‘ਤੇ 10 ਲੱਖ ਆਸਟ੍ਰੇਲੀਅਨ ਡਾਲਰ ਦਾ ਇਨਾਮ ਰੱਖਿਆ ਹੈ। ਹਾਈ ਕਮਿਸ਼ਨਰ ਬੈਰੀ ਓ ਫੈਰੇਲ ਨੇ ਕਿਹਾ ਕਿ 38 ਸਾਲਾ ਰਾਜਵਿੰਦਰ ਸਿੰਘ ‘ਤੇ ਟੋਆ ਕੋਰਡਿੰਗਲੇ ਦੇ ਕਤਲ ਦਾ ਦੋਸ਼ ਹੈ। ਕੁਈਨਜ਼ਲੈਂਡ (ਆਸਟ੍ਰੇਲੀਆ ਦਾ ਇੱਕ ਰਾਜ) ਦੀ ਸਰਕਾਰ ਵੱਲੋਂ ਕਤਲ ਦੇ ਮਾਮਲੇ ਵਿੱਚ ਲੋੜੀਂਦੇ 38 ਸਾਲਾ ਰਾਜਵਿੰਦਰ ਸਿੰਘ ਦੇ ਟਿਕਾਣੇ ਅਤੇ ਗ੍ਰਿਫ਼ਤਾਰੀ ਬਾਰੇ ਸਹੀ ਜਾਣਕਾਰੀ ਦੇਣ ਲਈ 1 ਮਿਲੀਅਨ ਆਸਟ੍ਰੇਲੀਅਨ ਡਾਲਰ (ਲਗਭਗ 5.31 ਕਰੋੜ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।