ਆਸਟ੍ਰੇਲੀਆ ਫੈਡਰਲ ਚੋਣਾਂ 2022: ਐਂਥਨੀ ਅਲਬਾਨੀਜ਼ ਸਕਾਟ ਮੌਰੀਸਨ ਨੂੰ ਹਰਾ ਕੇ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ
ਚੰਡੀਗੜ੍ਹ, 21 ਮਈ (ਗੁਰਪੁਨੀਤ ਸਿੱਧੂ)- ਆਸਟ੍ਰੇਲੀਆ ਚ ਅੱਜ ਫੈਡਰਲ ਚੋਣਾਂ ਹੋਈਆਂ ਹਨ। ਜਿਸ ਦੇ ਨਤੀਜੇ ਵੀ ਅੱਜ ਹੀ ਆਉਣਗੇ। ਇੱਥੇ ਸਰਕਾਰ ਦਾ ਕਾਰਜਕਾਲ 3 ਸਾਲ ਦਾ ਹੈ। ਵਰਤਮਾਨ ਵਿੱਚ, ਪ੍ਰਧਾਨ ਮੰਤਰੀ ਸਕਾਟ ਮੌਰੀਸਨ ਹਨ। ਹਾਲਾਂਕਿ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਛੇ ਉਮੀਦਵਾਰ ਹਨ, ਪਰ ਮੁੱਖ ਮੁਕਾਬਲਾ ਮੌਰੀਸਨ ਦੇ ਗੱਠਜੋੜ ਅਤੇ ਲੇਬਰ ਪਾਰਟੀ ਦੇ ਆਗੂ ਐਂਥਨੀ ਐਲਬਨੀਜ਼ ਦਰਮਿਆਨ ਮੰਨਿਆ ਜਾ ਰਿਹਾ ਹੈ।
ਦੱਸ ਦੱਈਏ ਕਿ ਆਸਟ੍ਰੇਲੀਆ ਵਿੱਚ ਪਿਛਲੇ 9 ਸਾਲਾਂ ਤੋਂ ਲਿਬਰਲ ਪਾਰਟੀ ਦਾ ਰਾਜ ਸੀ। ਹੁਣ ਲੇਬਰ ਪਾਰਟੀ ਵੋਟਾਂ ਦੀ ਗਿਣਤੀ ਵਿੱਚ ਅੱਗੇ ਚੱਲ ਰਹੀ ਹੈ ਜਿਸ ਨੇ 71 ਸੀਟਾਂ ਜਿੱਤ ਲਈਆਂ ਹਨ ਅਤੇ ਸਰਕਾਰ ਬਣਾਉਣ ਲਈ 76 ਸੀਟਾਂ ਤੇ ਜਿੱਤ ਜਰੂਰੀ ਹੈ।
ਜੇਕਰ ਨਤੀਜੇ ਦੀ ਗੱਲ ਕਰੀਏ ਤਾਂ ਐਂਥਨੀ ਅਲਬਾਨੀਜ਼ ਸਕਾਟ ਮੌਰੀਸਨ ਨੂੰ ਹਰਾ ਕੇ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ।