ਪਟਿਆਲਾ 12 ਅਪ੍ਰੈਲ( ਵਿਸ਼ਵ ਵਾਰਤਾ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਨੇ ਇੱਕ ਸ਼ਾਂਝੇ ਬਿਆਨ ਵਿੱਚ ਪਟਿਆਲਾ ਸਨੋਰ ਸਬਜ਼ੀ ਮੰਡੀ ਵਿਖੇ ਪੁਲਿਸ ਮੁਲਾਜ਼ਮਾਂ ਤੇ ਮਾਰਕੀਟ ਮੁਲਾਜ਼ਮਾਂ ਤੇ ਭੂਤਰੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕੁੱਝ ਲੋਕਾਂ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਹਮਲੇ ਨੂੰ ਨਾ ਮਾਫੀਂ ਯੋਗ ਹਮਲਾ ਕ਼ਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹਮੇਸ਼ਾ ਪੰਜਾਬ ਪੁਲਿਸ ਦੇ ਜ਼ਬਰ ਜ਼ੁਲਮ ਦੇ ਖਿਲਾਫ ਲੜਦੀ ਤੇ ਆਵਾਜ਼ ਬੁਲੰਦ ਕਰਦੀ ਆਈ ਹੈ ਤੇ ਹੁਣ ਵੀ ਤਾਜ਼ਾ ਕਰਫਿਊ ਦੌਰਾਨ ਪੁਲਿਸ ਵਲੋਂ ਆਪਣੀਆਂ ਹੱਦਾਂ ਪਾਰ ਕਰਕੇ ਕੀਤੀਆਂ ਵਧੀਕੀਆਂ ਤੇ ਧੱਕੇਸ਼ਾਹੀਆਂ ਵਿਰੁੱਧ ਫੈਡਰੇਸ਼ਨ ਨੇ ਅਵਾਜ਼ ਬੁਲੰਦ ਕੀਤੀ ਹੈ । ਪਰ ਅੱਜ ਪੰਜਾਬ ਪੁਲਿਸ ਤੇ ਸ਼ਰੇਆਮ ਜ਼ਬਰ ਜ਼ੁਲਮ ਹੋਇਆ ਹੈ ਅੱਜ ਫੈਡਰੇਸ਼ਨ ਡਟਕੇ ਪੰਜਾਬ ਪੁਲਿਸ ਨਾਲ ਵੀ ਖੜ੍ਹੀ ਹੈ ।
ਜਦੋਂ ਪੁਲਿਸ ਸਾਡੀ ਸੁਰੱਖਿਆ ਤੇ ਸਾਡੀਆਂ ਜਾਨਾਂ ਬਚਾਉਣ ਲਈ ਆਪਣੀਆਂ ਤੇ ਆਪਣੇ ਪ੍ਰਵਾਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਹੁੱਣ ਜ਼ਾਬਤੇ ਵਿੱਚ ਰਹਿ ਕੇ ਡਿਊਟੀ ਕਰ ਰਹੀ ਸੀ ਤਾਂ ਨਿਹੰਗ ਸਿੰਘਾਂ ਦੇ ਬਾਣਿਆਂ ਵਿੱਚ ਕਰਫਿਊ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਕੇ ਨਾਲ਼ੇ ਚੋਰ ਨਾਲੇ ਚਤਰ ਦੀ ਕਹਾਵਤ ਅਨੁਸਾਰ ਪੁਲਿਸ ਤੇ ਸ਼ਰੇਆਮ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕੀਤੇ ਗਏ ਹਮਲੇ ਨੂੰ ਕਦਾਚਿੱਤ ਸ਼ਬਦਾਂ ਦੇ ਹੇਰ ਫੇਰ ਨਾਲ਼ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ । ਇਥੋਂ ਤੱਕ ਕਿ ਇੱਕ ਏ ਐਸ ਆਈ ਦਾ ਹੱਥ ਵੱਡੇ ਦੇਣਾ ਤੇ ਬਾਕੀਆਂ ਨੂੰ ਜ਼ਖ਼ਮੀ ਕਰ ਦੇਣਾ ਕਿੱਧਰ ਦੀ ਸਿਆਣਪ ਤੇ ਕਿਹੜੀ ਸੂਰਮਗਤੀ ਹੈ ? ਜਦੋਂ ਕਿ ਪੁਲਿਸ ਮੁਲਾਜ਼ਮ ਆਪਣੀਆਂ ਤੇ ਆਪਣੇ ਪ੍ਰਵਾਰਾਂ ਦੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਸੜਕਾਂ , ਚੌਂਕਾ ਚੁਰਾਹਿਆਂ ਤੇ ਗਲ਼ੀ ਮੁਹੱਲਿਆਂ ਵਿੱਚ ਤਨਦੇਹੀ ਨਾਲ 24-24 ਘੰਟੇ ਡਿਊਟੀ ਨਿਭਾ ਰਹੇ ਹਨ । ਇਸ ਮੌਕੇ ਇਹ ਹਮਲਾ ਪੁਲਿਸ ਦਾ ਮਨੋਬਲ ਤੋੜਨ ਵਾਲਾ ਨਹੀਂ ਤਾਂ ਹੋਰ ਕੀ ਹੈ ? ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਹੱਥ ਕੱਟੇ ਗਏ ਥਾਨੇਦਾਰ ਤੇ ਜ਼ਖ਼ਮੀ ਮੁਲਾਜ਼ਮਾਂ ਦੀ ਖੁੱਲਕੇ ਮਦਦ ਕਰਨ ਇਹ ਸਾਰੀ ਪੁਲਿਸ ਦਾ ਸਿਰ ਪਲੋਸਣ ਵਾਲੀ ਗੱਲ ਹੋਵੇਗੀ । ਉਨ੍ਹਾਂ ਕਿਹਾ ਹੁਣ ਇਸ ਮਸਲੇ ਤੇ ਕਿਸੇ ਵੀ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ । ਸਗੋਂ ਇਸ ਘਟਨਾਂ ਦੀ ਵੱਧ ਤੋਂ ਵੱਧ ਨਿੰਦਿਆਂ ਹੋਣੀ ਚਾਹੀਦੀ ਹੈ । ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ।
। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਹੁੱਤਿਆਂ ਨਾਲ ਵਿਚਾਰਧਾਂਰਕ ਵਖਰੇਵੇਂ ਹਨ ਤੇ ਰਹਿਣਗੇ ਵੀ , ਪਰ ਇੱਕ ਕੌੜੀ ਸਚਾਈ ਇਹ ਹੈ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਲੌਕਡਾਊਨ ਨਾ ਕਰਦੇ , ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚ ਕਰਫਿਊ ਲਾ ਕੇ ਲੋਕਾਂ ਨੂੰ ਅੰਦਰ ਨਾ ਵਾੜਦਾ ਤਾਂ ਅੱਜ ਦੇਸ਼ ਤੇ ਖਾਸਕਰ ਪੰਜਾਬ ਇਟਲੀ ਬਣਿਆਂ ਹੁੰਦਾ । ਉਨ੍ਹਾਂ ਕਿਹਾ ਕਰੋਨਾ ਵਾਇਰਸ ਮਹਾਂਮਾਰੀ ਬੀਮਾਰੀ ਦੀ ਅਸਲ ਦਵਾਈ ਹੀ ਪੰਜਾਬ ਪੂਲਿਸ ਹੈ । ਪਰ ਪੰਜਾਬ ਪੁਲੀਸ ਨੂੰ ਵੀ ਭਵਿੱਖ ਵਿੱਚ ਜ਼ਾਬਤੇ ਵਿੱਚ ਤੇ ਸਾਵਧਾਨ ਰਹਿਣਾ ਚਾਹੀਦਾ ਹੈ ਵੇਖਿਓ ਕਿਤੇ ਪਹਿਲਾਂ ਵਾਂਗ ਓਵਰਡੋਜ਼ ਨਾ ਦੇ ਦੇਣਾ । ਸਭ ਦੇ ਕੈਮਰੇ ਤੁਹਾਡੇ ਤੇ ਵੀ ਫਿੱਟ ਹਨ ।
।