ਆਰਸੀਬੀ ਨੇ ਮੁੰਬਈ ਇੰਡੀਅਨਜ਼ ਨੂੰ ਦਿੱਤੀ ਮਾਤ

ਚੰਡੀਗੜ੍ਹ, 27ਸਤੰਬਰ(ਵਿਸ਼ਵ ਵਾਰਤਾ) ਆਰਸੀਬੀ ਨੇ ਆਈਪੀਐਲ 2021 ਦੇ ਕੱਲ੍ਹ ਰਾਤ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 54 ਦੌੜਾਂ ਨਾਲ ਹਰਾਇਆ। ਆਰਸੀਬੀ ਦੇ 165 ਰਨਾਂ ਦੇ ਜਵਾਬ ਵਿੱਚ ਮੁੰਬਈ ਦੀ ਟੀਮ 111 ਦੌੜਾਂ ਉੱਤੇ ਸਿਮਟ ਗਈ। ਆਈਪੀਐਲ ਦੇ ਇਤਿਹਾਸ ਵਿੱਚ ਪਹਿਲੀ ਵਾਰ, ਆਰਸੀਬੀ ਨੇ ਇੱਕ ਸੀਜ਼ਨ ਵਿੱਚ ਦੋ ਵਾਰ ਮੁੰਬਈ ਨੂੰ ਹਰਾਇਆ। ਇਸ ਤੋਂ ਪਹਿਲਾਂ 9 ਅਪ੍ਰੈਲ ਨੂੰ ਹੋਏ ਮੈਚ ਵਿੱਚ ਟੀਮ ਨੇ ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ ਸੀ। ਮੁੰਬਈ ਦੀ ਇਹ ਲਗਾਤਾਰ ਤੀਜੀ ਅਤੇ ਓਵਰਆੱਲ ਛੇਵੀਂ ਹਾਰ ਹੈ।






















