ਚੰਡੀਗੜ੍ਹ, 7 ਜਨਵਰੀ – ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅੱਜ ਬਠਿੰਡਾ ਦੇ ਪੈਲਸ ਵਿਚ ਮੰਗਣੀ ਹੋਈ। ਪ੍ਰੋ. ਬਲਜਿੰਦਰ ਸਿੰਘ ਦੀ ਮੰਗਣੀ ਮਾਝੇ ਦੇ ਯੂਥ ਦੇ ਲੀਡਰ ਸੁਖਰਾਜ ਸਿੰਘ ਨਾਲ ਹੋਈ।
ਇਸ ਮੌਕੇ ਇਸ ਜੋੜੀ ਦੇ ਪਰਿਵਾਰ ਵਲੋਂ ਮੰਗਣੀ ਦੀਆਂ ਰਸਮਾਂ ਨਿਭਾਈਆਂ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਸਿਆਸੀ ਹਸਤੀਆਂ ਵਲੋਂ ਇਸ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ।