ਬਲਾਚੌਰ, 30 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਰੋਨਾ ਮਹਾਂਮਾਰੀ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਲਈ ਘਰ ਘਰ ਪ੍ਰਚਾਰ ਦੀ ਆਰੰਭੀ ਮੁਹਿੰਮ ਤਹਿਤ ਆਂਗਣਵਾੜੀ ਵਰਕਰਾ ਅਤੇ ਜੀਓਜੀ ਪਰਮਜੀਤ ਸਿੰਘ ਵਲੋਂ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ । ਇਸੀ ਤਹਿਤ ਉਹ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਨਿਊ ਥੋਪੀਆ ਵਿਖੇ ਗਏ ਜਿੱਥੇ ਕਿ ਉਹਨਾਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਆਪਣਾ ਅਤੇ ਦੂਜਿਆ ਦਾ ਬਚਾਅ ਲਈ ਸਮਾਜਿੱਕ ਦੂਰੀ ਦਾ ਧਿਆਨ ਰੱਖਣ , ਆਪਣੇ ਹੱਥਾ ਨੂੰ ਸਾਬਣ ਨਾਲ ਵਾਰ ਵਾਰ ਧੌਣ , ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣ ਅਤੇ ਭੀੜ ਨਾ ਬਣਾਉਣ ਬਾਰੇ ਆਖਿਆ ।ਉਹਨਾਂ ਦੱਸਿਆ ਕਿ ਅਸੀਂ ਕੁੱਝ ਸਾਵਧਾਨੀਆਂ ਦੀ ਵਰਤੋਂ ਕਰਦਿਆ ਇਸ ਮਹਾਂਮਾਰੀ ਤੋਂ ਆਪਣਾ ਅਤੇ ਦੂਜਿਆ ਦਾ ਬਚਾਅ ਕਰ ਸਕਦੇ ਹਾਂ ।ਜੇਕਰ ਤੁਹਾਡੇ ਆਢ ਗੁਆਢ ਵਿੱਚ ਕੋਈ ਵਿਅਕਤੀ ਵਿਦੇਸ਼ ਤੋਂ ਜਾ ਬਾਹਰੀ ਸੂਬੇ ਤੋਂ ਆਉਂਦਾ ਹੈ ਤਾਂ ਇਸ ਦੀ ਸੂਚਨਾਂ ਆਂਗਣਵਾੜੀ ਵਰਕਰ ਜਾ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਦਿੱਤੀ ਜਾਵੇ । ਘਰਾ ਦੇ ਆਲੇ ਦੁਆਲੇ ਦੀ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਰੱਖਿਆ ਜਾਵੇ ।
ਜ਼ੁਨੇਜਾ ਵੱਲੋਂ ਰੱਖੀ ਲੋਕ ਮਿਲਣੀ ਨੇ ਵਿਰੋਧੀਆਂ ਦੀ ਨੀਂਦ ਉਡਾਈ: ਡਾ ਬਲਬੀਰ
ਜ਼ੁਨੇਜਾ ਵੱਲੋਂ ਰੱਖੀ ਲੋਕ ਮਿਲਣੀ ਨੇ ਵਿਰੋਧੀਆਂ ਦੀ ਨੀਂਦ ਉਡਾਈ: ਡਾ ਬਲਬੀਰ ਵੱਡੇ ਇਕੱਠ ਦੀ ਗੂੰਝ ਨਾਲ ਜੁਨੇਜਾ ਦੇ ਸਮਰਥਕਾ...