ਅੱਜ ਵਾਰਾਣਸੀ ‘ਚ ਦੇਸ਼ ਦੇ ਪਹਿਲੇ ਸ਼ਹਿਰੀ ਟਰਾਂਸਪੋਰਟ ਰੋਪਵੇਅ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਵਿੱਚ ਦੇਸ਼ ਦੇ ਪਹਿਲੇ ਸ਼ਹਿਰੀ ਟਰਾਂਸਪੋਰਟ ਰੋਪਵੇਅ ਦਾ ਨੀਂਹ ਪੱਥਰ ਰੱਖਣਗੇ। ਇਹ ਰੋਪ-ਵੇ ਲਗਭਗ 644 ਕਰੋੜ ਰੁਪਏ ਵਿੱਚ ਪੂਰਾ ਹੋਵੇਗਾ। ਇਸ ਦੀ ਲੰਬਾਈ 3.8 ਕਿਲੋਮੀਟਰ ਹੋਵੇਗੀ। ਇਹ ਸੜਕ ਤੋਂ 184 ਫੁੱਟ ਦੀ ਉਚਾਈ ‘ਤੇ ਚੱਲੇਗੀ।