ਅੱਜ ਮਨ ਕੀ ਬਾਤ ਪ੍ਰੋਗਰਾਮ ਦਾ 100ਵਾਂ ਐਪੀਸੋਡ
ਚੰਡੀਗੜ੍ਹ, 30ਅਪ੍ਰੈਲ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦਾ 100ਵਾਂ ਐਪੀਸੋਡ ਅੱਜ 30 ਅਪ੍ਰੈਲ ਨੂੰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ 30 ਮਿੰਟ ਦੇ ਪ੍ਰੋਗਰਾਮ ਦਾ ਪਹਿਲਾ ਐਪੀਸੋਡ 3 ਅਕਤੂਬਰ 2014 ਨੂੰ ਆਇਆ ਸੀ। ਉਦੋਂ ਤੋਂ, ਇਸ ਦਾ ਇੱਕ ਐਪੀਸੋਡ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲਾਈਵ ਕੀਤਾ ਜਾਂਦਾ ਹੈ।