ਅੱਜ ਤੋਂ 2 ਦਿਨਾਂ ਕਰਨਾਟਕ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ
ਚੰਡੀਗੜ੍ਹ,2ਮਈ(ਵਿਸ਼ਵ ਵਾਰਤਾ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਤੋਂ ਦੋ ਦਿਨਾਂ ਕਰਨਾਟਕ ਦੌਰੇ ‘ਤੇ ਆ ਰਹੇ ਹਨ। ਇਨ੍ਹਾਂ ਦੋ ਦਿਨਾਂ ‘ਚ ਪ੍ਰਧਾਨ ਮੰਤਰੀ ਸੂਬੇ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ 7 ਰੈਲੀਆਂ ਕਰਨਗੇ। 2 ਮਈ ਨੂੰ ਉਹ ਚਿਤਰਦੁਰਗਾ, ਵਿਜੇਨਗਰ, ਸਿੰਧਨਪੁਰ ਅਤੇ ਕਲਬੁਰਗੀ ਵਿੱਚ ਜਨ ਸਭਾਵਾਂ ਕਰਨਗੇ। ਅਤੇ 3 ਮਈ ਨੂੰ ਉਹ ਮੁਦਾਬਿਦਰੀ, ਕਾਰਵਾੜ ਅਤੇ ਕਿੱਟੂਰ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ।























