
ਚੰਡੀਗੜ੍ਹ 4 ਅਪ੍ਰੈਲ( ਵਿਸ਼ਵ ਵਾਰਤਾ)-ਅੰਬਾ ਫਾਉਂਡੇਸ਼ਨ ਦੀ ਤਰਫੋਂ, ਅੱਜ ਚੰਡੀਗੜ੍ਹ ਦੇ
ਵੱਖ- ਵੱਖ ਸੈਕਟਰਾਂ ਵਿੱਚ 100 ਤੋਂ ਵੱਧ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਹ ਜਾਣਕਾਰੀ ਰਘੁਬੀਰ ਸ਼ਰਮਾ ਨੇ ਦਿੱਤੀ। ਅੰਬਾ ਦੇ ਬਾਨੀ ਪੰਕਜ ਸ਼ਰਮਾ, ਪ੍ਰਸਿੱਧ ਸਮਾਜ ਸੇਵਕ ਦੀਪਕ ਸਿੰਗਲਾ ਅਤੇ ਰਘੁਬੀਰ ਸ਼ਰਮਾ ਵੱਖ-ਵੱਖ ਸੈਕਟਰਾਂ ਵਿਚ ਗਏ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ, ਉਨ੍ਹਾਂ ਦੱਸਿਆ ਕਿ ਉਹ ਅਗਲੇ ਦਿਨਾਂ ਵਿਚ ਇਹ ਕੰਮ ਜਾਰੀ ਰੱਖਣਗੇ।





















