
ਮੈਲਬੌਰਨ, 28 ਦਸੰਬਰ (ਗੁਰਪੁਨੀਤ ਸਿੰਘ ਸਿੱਧੂ) – ਇੰਗਲੈਂਡ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ ਅਲੈਸਟਰ ਕੁੱਕ ਨੇ ਧਮਾਕੇਦਾਰ ਪਾਰੀ ਖੇਡ ਕੇ ਮੇਜ਼ਬਾਨ ਆਸਟ੍ਰੇਲੀਆਈ ਟੀਮ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ ਹੈ| ਕੁੱਕ ਨੇ ਨਾਬਾਦ 244 ਦੌੜਾਂ ਦੀ ਪਾਰੀ ਖੇਡੀ ਅਤੇ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਟੀਮ ਨੂੰ 164 ਦੌੜਾਂ ਦੀ ਲੀਡ ਦਵਾ ਦਿੱਤੀ| ਇੰਗਲੈਂਡ ਦੇ 491 ਦੌੜਾਂ ਉਤੇ 9 ਖਿਡਾਰੀ ਆਊਟ ਹੋ ਚੁੱਕੇ ਹਨ|
ਇੰਗਲੈਂਡ ਵੱਲੋਂ ਜੋਏ ਰੂਟ ਨੇ 61 ਅਤੇ ਸਟੁਅਰਟ ਬਰਾਡ ਨੇ 56 ਦੌੜਾਂ ਦੀ ਪਾਰੀ ਖੇਡੀ| ਹੋਰ ਕੋਈ ਵੀ ਬੱਲੇਬਾਜ ਜਿਆਦਾ ਦੇਰ ਨਾ ਟਿਕ ਸਕਿਆ|
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿਚ 327 ਦੌੜਾਂ ਬਣਾਈਆਂ ਸਨ|
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ - ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਨਵੀ...






















