ਅਮ੍ਰਿੰਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ
ਚੰਡੀਗੜ੍ਹ, 5ਅਪ੍ਰੈਲ(ਵਿਸ਼ਵ ਵਾਰਤਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਗੌੜੇ ਅਮ੍ਰਿੰਤਪਾਲ ਸਿੰਘ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ 27 ਮਾਰਚ ਨੂੰ ਅਮ੍ਰਿੰਤਪਾਲ ਅਤੇ ਪਪਲਪ੍ਰੀਤ ਹੁਸ਼ਿਆਰਪੁਰ ਦੇ ਗੁਰਦੁਆਰੇ ਵਿੱਚ ਰੁੱਕੇ ਸੀ। ਉਹਨਾਂ ਦੋਵਾਂ ਨੇ ਨਡਾਲੋਂ ਪਿੰਡ ਦੇ ਗੁਰਦੁਆਰੇ ਵਿੱਚ ਪਨਾਹ ਲਈ ਸੀ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਦੋਵੇਂ 28 ਮਾਰਚ ਨੂੰ ਉੱਥੋਂ ਚਲੇ ਗਏ।
ਇਹ ਹੀ ਪਤਾ ਲੱਗਿਆ ਹੈ ਕਿ ਪੁਲਿਸ ਨੂੰ ਉਹਨਾਂ ਦੇ ਉਥੇ ਹੋਣ ਦੀ ਖ਼ਬਰ ਮਿਲੀ ਤਾਂ ਪੁਲਿਸ ਉਸ ਸਥਾਨ ਤੇ ਪਹੁੰਚੀ ਪਰ ਅਮ੍ਰਿੰਤਪਾਲ ਅਤੇ ਪਪਲਪ੍ਰੀਤ ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸਫੇਦ ਰੰਗ ਦੀ ਸਵਿਫਟ ਕਾਰ ਵਿੱਚ ਫਰਾਰ ਹੋ ਗਏ।