ਜਲੰਧਰ (JALANDHAR 17ਜੂਨ (ਵਿਸ਼ਵ ਵਾਰਤਾ) ਜਲੰਧਰ ਪੱਛਮੀ (JALANDHAR WEST BY ELECTIONS ) ਹਲਕੇ ‘ਚ 10 ਜੁਲਾਈ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ‘ਚ ਕਾਫੀ ਕੁਝ ਦਿਲਚਸਪ ਦੇਖਣ ਨੂੰ ਮਿਲ ਰਿਹਾ ਹੈ। 14 ਤਰੀਕ ਨੂੰ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਸ਼ੁਰੂਆਤ ਹੋਈ ਸੀ। ਅੱਜ 17 ਜੂਨ ਨੂੰ ਆਮ ਆਦਮੀ ਪਾਰਟੀ ਅਤੇ ਬੀਜੇਪੀ ਨੇ ਇਸ ਚੋਣ ਲਈ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਨੇ ਬੀਜੇਪੀ ਛੱਡਕੇ ਆਏ ਮੋਹਿੰਦਰ ਭਗਤ ਜਦਕਿ ਬੀਜੇਪੀ ਨੇ ਆਮ ਆਦਮੀ ਪਾਰਟੀ ਛੱਡਕੇ ਆਏ ਸ਼ੀਤਲ ਅੰਗੁਰਲ (SHEETAL ANGURAL) ਨੂੰ ਟਿਕਟ ਦਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹ ਦੋਨੋ ਆਗੂ ਉਮੀਦਵਾਰ ਸਨ। ਸ਼ੀਤਲ ਅੰਗੁਰਲ ਜੋ ਹੁਣ ਬੀਜੇਪੀ ਦੀ ਟਿਕਟ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਨੇ ਇਹ ਸੀਟ ਆਮ ਆਦਮੀ ਵੱਲੋ ਚੋਣਾਂ ਲੜਕੇ ਜਿੱਤੀ ਸੀ। ਮੋਹਿੰਦਰ ਭਗਤ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਬੀਜੇਪੀ ਵੱਲੋ ਲੜੀਆਂ ਸਨ। ਮੋਹਿੰਦਰ ਭਗਤ ਨੂੰ ਹੁਣ ਆਪ ਨੇ ਟਿਕਟ ਦਿੱਤੀ ਹੈ। 2022 ‘ਚ ਭਗਤ ਤੀਸਰੇ ਨੰਬਰ ‘ਤੇ ਰਹੇ ਸਨ। ਸੁਸ਼ੀਲ ਕੁਮਾਰ ਰਿੰਕੂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ। ਸੁਸ਼ੀਲ ਕੁਮਾਰ ਰਿੰਕੂ ਹੁਣ ਐਮਪੀ ਬਣ ਚੁੱਕੇ ਹਨ। ਕਾਂਗਰਸ ਵੱਲੋ ਕਿਸਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਰਹੇਗੀ। ਇਨ੍ਹਾਂ ਚੋਣਾਂ ‘ਚ ਪਹਿਲੇ 2 ਉਮੀਦਵਾਰ ਉਹੀ ਹਨ। ਜਿਸਦਾ ਅਰਥ ਹੈ ਕਿ ਸਿਆਸੀ ਪਾਰਟੀਆਂ ਦੀ ਸਮਝ ਹੈ ਕਿ ਹਲਕੇ ਦੇ ਵੋਟਰ ਪਾਰਟੀਆਂ ਨਾਲੋਂ ਉਮੀਦਵਾਰਾਂ ਨਾਲ ਜ਼ਿਆਦਾ ਜੁੜੇ ਹੋਏ ਹਨ। ਉਮੀਦਵਾਰ ਜਿਸ ਪਾਰਟੀ ਵੱਲ ਜਾਵੇਗਾ ਵੋਟਰ ਵੀ ਉਸੇ ਪਾਰਟੀ ਵੱਲ ਸ਼ਿਫਟ ਹੋ ਜਾਵੇਗਾ। ਪੁਰਾਣੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਨਾ ਇਸੇ ਰੁਝਾਨ ਵੱਲ ਸੰਕੇਤ ਦਿੰਦਾ ਹੈ। ਦੋਵਾਂ ਪਾਰਟੀਆਂ ਵੱਲੋ ਉਮੀਦਵਾਰ ਸਿਆਸੀ ਪਿੜ ‘ਚ ਉਤਾਰੇ ਜਾਣ ਤੋਂ ਬਾਅਦ ਹੁਣ ਕਾਂਗਰਸ ਨੂੰ ਉਮੀਦਵਾਰ ਦਾ ਨਾਮ ਤੈਅ ਕਰਨ ਵੇਲੇ ਫੂਕ ਫੂਕ ਦੇ ਕਦਮ ਰੱਖਣ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਤੇ ’ਆਪ’ ਦਾ ਤੰਜ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਨਾ ਲੜਨ ਦੇ ਫੈਸਲੇ ਤੇ ’ਆਪ’ ਦਾ ਤੰਜ ਸ਼੍ਰੋਮਣੀ ਅਕਾਲੀ ਦਲ ਦਾ ਜਿਮਨੀ ਚੋਣ...