
ਮੁਸਲਿਮ ਲੜਕੀ (14 ਸਾਲਾ) ਦੀ ਕੁਦਰਤੀ ਮੋਤ ਤੇ ਪਿੰਡ ਰਡੀਆਲਾ ਦੀ ਪੰਚਾਇਤ ਵੱਲੋ ਕਬਰਸਥਾਨ ਚ’ ਦਫਨ ਕਰਨ ਤੋਂ ਇਨਕਾਰ।
ਡਾ.ਰਾਣੂ ਵਲੋ ਮਾਮਲਾ ਚੁਕਣ ਤੇ ਅੈਸ.ਡੀ.ਅੈਮ ਖਰੜ ਨੇ ਕੀਤੀ ਪਰੀਵਾਰ ਦੀ ਪੂਰੀ ਮਦਦ
ਖਰੜ(ਵਿਸ਼ਵ ਵਾਰਤਾ) ਪਿੰਡ ਦਾਉਮਾਜਰਾ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਇਕ ਗਰੀਬ ਟੈੰਪੂ ਚਾਲਕ ਸਮੇਦੀਨ ਅਨੁਸਾਰ ਉਸ ਦੀ 14 ਸਾਲਾ ਪੁਤਰੀ ਨਗਮਾ ਦੀ ਕੱਲ ਰਾਤ ਮਿਰਗੀ ਦੇ ਦੋਰੇ ਕਾਰਨ ਕੁਦਰਤੀ ਮੋਤ ਹੋ ਗਈ ਸੀ।ਪਰੀਵਾਰ ਨੇ ਪਹਿਲਾ ਹਸਪਤਾਲ ਪਹੁੰਚਾਉਣ ਲਈ ਪੁਲਿਸ ਦੀ ਮਦਦ ਲਈ ਪਰ ਊਹ ਹਸਪਤਾਲ ਪਹੁੰਚਦੇ ਰਾਸਤੇ ਵਿੱਚ ਹੀ ਦਮ ਤੋੜ ਗਈ ਹੀ।
ਉਸ ਦੀ ਮ੍ਰਤਿਕ ਦੇਹ ਅਜੇ ਸਰਕਾਰੀ ਹਸਪਤਾਲ ਖਰੜ ਵਿੱਚ ਹੈ ਕਿਊਕਿ ਪੁਲਿਸ ਅਤੇ ਪ੍ਰਸ਼ਾਸਨ ਕੋਈ ਵੀ ਰਿਸਕ ਨਹੀ ਲੈਣਾ ਚਾਉੰਦਾ ਅਤੇ ਪੋਸਟਮਾਰਟਮ ਕਰਵਾਉਣ ਲਈ ਪਰੀਵਾਰ ਵੀ ਰਾਜੀ ਹੋ ਗਿਆ ਹੈ। ਮ੍ਰਤਿਕ ਦੇਹ ਨੂੰ ਸਪੁਰਦੇ ਖਾਕ ਦਫਨ ਕਰਨ ਲਈ ਜਦੋ ਪਰੀਵਾਰ ਨੇ ਨਾਲ ਦੇ ਪਿੰਡ ਰਡੀਆਲਾ ਦੀ ਪੰਚਾਇਤ ਕੋਲ ਪਹੁੰਚ ਕੀਤੀ ਤਾਂ ਉਹਨਾ ਕਰੋਨਾ ਦੇ ਡਰੋ ਅਪਨੇ ਪਿੰਡ ਦੇ ਕਬਰਸਥਾਨ ਵਿੱਚ ਦਫਨ ਕਰਨ ਤੋਂ ਮਨਾ ਕਰ ਦਿੱਤਾ।
ਨਗਮਾ ਦੀ ਮਾਤਾ ਰੁਕਸਾਨਾ ਬੇਗਮ ਸਹਿਜਧਾਰੀ ਸਿੱਖ ਪਾਰਟੀ ਦੇ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂ ਦੇ ਘਰੇ ਸ਼ਿਵਜੋਤ ਅੈਨਕਲੇਵ ਵਿੱਚ ਪਹਿਲਾ ਕੰਮ ਕਰਦੀ ਹੁੰਦੀ ਸੀ ਅਤੇ ਉਹਨਾ ਮਾਮਲਾ ਡਾ.ਰਾਣੂ ਦੇ ਧਿਆਨ ਵਿੱਚ ਲਿਆਂਦਾ ਅਤੇ ਉਹਨਾ ਅੈਸ.ਡੀ.ਅੈਮ. ਖਰੜ ਸ਼੍ਰੀ ਹਿਮਾਨਸ਼ੂ ਜੈਨ ਦੇ ਧਿਆਨ ਵਿੱਚ ਲਿਆਂਦਾ ਜਿਨਾ ਨੇ ਉਸੇ ਵੇਲੇ ਪਰੀਵਾਰ ਦੀ ਬਾਂਹ ਫੜੀ ਅਤੇ ਪੁਲਿਸ ਨੂੰ ਹਦਾਇਤ ਕੀਤੀ ਕੇ ਬੱਚੀ ਦਾ ਸਮੇ ਸਿਰ ਪੋਸਟਮਾਰਟਮ ਕਰਕੇ ਉਸ ਦੀ ਅੰਤਿਮ ਰਸਮ ਪਰੀਵਾਰ ਦੇ ਧਾਰਮਿਕ ਰੀਤਾ ਅਨੁਸਾਰ ਪੁਲਿਸ ਦੀ ਹਾਜਰੀ ਵਿੱਚ ਕਰਵਾਇਆ ਜਾਵੇ।
ਪੀੜਤ ਪਰੀਵਾਰ ਨੇ ਦੁਖੀ ਹਿਰਦੇ ਨਾਲ ਦੱਸੀਆ ਕੇ ਉਕਤ ਲੜਕੀ ਦੀ ਦਾਦੀ ਚਾਚੀ ਪਿੰਡ ਪਡੀਆਲਾ ਵਿੱਚ ਰਹਿੰਦੀ ਹੈ ਅਤੇ ਧਾਰਮਿਕ ਰਵਾਇਤਾ ਅਨੁਸਾਰ ਲੜਕੀ ਦੀ ਦੇਹ ਨੂੰ ਅੰਤਿਮ ਵਿਦਾਇਗੀ ਸਮੇ ਉਰਦੂ ਵਿੱਚ ਅੋਰਤ ਹੀ ਰਸਮ ਕਰਦੀ ਹੁੰਦੀ ਹੈ ਪਰ ਉਸ ਬੀਬੀ ਨੂੰ ਵੀ ਪਿੰਡ ਪਡੀਆਲਾ ਦੇ ਇਕ ਕਾਂਗਰਸੀ ਲੀਡਰ ਨੇ ਜਾਣ ਤੋਂ ਰੋਕ ਦਿੱਤਾ ਅਤੇ ਕਿਹਾ ਕੇ ਜੇ ਜਾਣਾ ਹੈ ਤਾਂ ਵਾਪਸ ਸਾਡੇ ਪਿੰਡ ਨਹੀ ਆਉਣਾ।
ਇਨਾ ਖੋਫ ਕਰੋਨਾ ਦਾ ਪੈ ਚੁਕਾ ਹੈ ਲੋਕਾ ਦੇ ਮਨਾ ਵਿੱਚ ਕੇ ਕੁਦਰਤੀ ਮੌਤਾਂ ਵਾਲਿਆ ਨੂੰ ਵੀ ਲੋਕ ਨਫਰਤ ਅਤੇ ਡਰ ਨਾਲ ਦੇਖਣ ਲੱਗ ਗਏ ਨੇ। ਲੁਧੀਆਣਾ ਵਿੱਚ ਵੀ ਹਾਲ ਹੀ ਇਕ ਅੋਰਤ ਦੀ ਕਰੋਨਾ ਨਾਲ ਮੋਤ ਹੋਈ ਸੀ ਅਤੇ ਉਸਦਾ ਪਰੀਵਾਰ ਹੀ ਅੰਤਿਮ ਰਸਮਾ ਪੂਰੀਆ ਕਰਨ ਤੋਂ ਹੱਥ ਖਿੱਚ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਸੰਸਕਾਰ ਆਪ ਕਰਨਾ ਪਿਆ। ਨਵੇਂਗਰਾਉ ਵਾਲੇ ਕਰੋਨਾ ਪੀੜਤ ਜਿਸ ਦੀ ਮੋਤ ਹੋ ਗਈ ਸੀ , ਉਸ ਦੀਆਂ ਅੱਜੇ ਤੱਕ ਪਰੀਵਾਰ ਨੇ ਅਸਤੀਆਂ ਤੱਕ ਨਹੀ ਚੁਗੀਆਂ ਜਦੋ ਕਿ ਸੇਹਿਤ ਮਹਿਕਮੇ ਦੇ ਨਿਰਦੇਸ਼ਾ ਅਨੁਸਾਰ ਸੰਸਕਾਰ ਸਮੇ ਇਸ ਤਰਾ ਘਬਰਾਉਣ ਵਾਲੀ ਕੋਈ ਵੀ ਗੱਲ ਨਹੀ ਹੈ ਅਤੇ ਕਰੋਨਾ ਅੱਗ ਵਿੱਚ ਵੈਸੇ ਹੀ ਮਰ ਜਾਂਦਾ ਹੈ।






















