WPL 2026 : ਰਾਇਲ ਚੈਲੇਂਜਰਜ਼ ਬੰਗਲੌਰ ਅਤੇ UP ਵਾਰੀਅਰਜ਼ ਵਿਚਾਲੇ ਮੁਕਾਬਲਾ ਜਾਰੀ ; UP ਵਾਰੀਅਰਜ਼ ਨੇ ਬੰਗਲੌਰ ਲਈ ਸੈੱਟ ਕੀਤਾ ਟਾਰਗੇਟ

ਚੰਡੀਗੜ੍ਹ, 29 ਜਨਵਰੀ(ਵਿਸ਼ਵ ਵਾਰਤਾ) WPL 2026 : ਮਹਿਲਾ ਪ੍ਰੀਮੀਅਰ ਲੀਗ 2026 ਸੀਜ਼ਨ 4 ਦਾ 18ਵਾਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਅਤੇ UP ਵਾਰੀਅਰਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਵਡੋਦਰਾ ਦੇ ਕੋਟਾਂਬੀ ਸਟੇਡੀਅਮ ਵਿੱਚ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ।

ਜਿੱਥੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ UP ਵਾਰੀਅਰਜ਼ ਨੇ 8 ਵਿਕਟਾਂ ਦੇ ਨੁਕਸਾਨ ਨੇ 143 ਦੌੜਾਂ ਬਣਾਈਆਂ ਹਨ। ਬੰਗਲੌਰ ਨੂੰ ਜਿੱਤ ਲਈ 144 ਦੌੜਾਂ ਦੀ ਜਰੂਰਤ ਹੈ। ਯੂਪੀ ਵਾਰੀਅਰਜ਼ ਲਈ ਦੀਪਤੀ ਸ਼ਰਮਾ ਨੇ 55 ਦੌੜਾਂ ਬਣਾਈਆਂ ਜਦੋਂ ਕਿ ਕਪਤਾਨ ਮੇਗ ਲੈਨਿੰਗ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਆਰਸੀਬੀ ਲਈ, ਨਦੀਨ ਡੀ ਕਲਾਰਕ ਨੇ ਚਾਰ ਵਿਕਟਾਂ ਲਈਆਂ ਜਦੋਂ ਕਿ ਗ੍ਰੇਸ ਹੈਰਿਸ ਨੇ ਦੋ ਵਿਕਟਾਂ ਲਈਆਂ।
ਗੌਰਤਲਬ ਹੈ ਕਿ RCB ਆਪਣੇ ਪਿਛਲੇ ਦੋ ਮੈਚ ਹਾਰ ਗਈ ਹੈ, ਹਾਲਾਂਕਿ ਉਸਨੇ ਆਪਣੇ ਪਿਛਲੇ ਸਾਰੇ ਪੰਜ ਮੈਚ ਜਿੱਤੇ ਹਨ। ਵਰਤਮਾਨ ਵਿੱਚ, RCB ਪੁਆਇੰਟ ਟੇਬਲ ਵਿੱਚ ਸਿਖਰ ‘ਤੇ ਹੈ। ਜੇਕਰ ਅੱਜ RCB ਜਿੱਤ ਜਾਂਦੀ ਹੈ ਤਾਂ ਉਹ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਸਕਦੀ ਹੈ। ਜੇਕਰ ਗੱਲ ਕਰੀਏ UP ਵਾਰੀਅਰਜ਼ ਤਾਂ UP ਵਾਰੀਅਰਜ਼ ਪਲੇਆਫ ਦੌੜ ਵਿੱਚ ਬਣੇ ਰਹਿਣ ਲਈ ਸੰਘਰਸ਼ ਕਰ ਰਹੀ ਹੈ ਅਤੇ ਪੁਆਇੰਟ ਟੇਬਲ ਵਿੱਚ ਸਭ ਤੋਂ ਹੇਠਾਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























