• Latest
  • Trending
ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’

ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’

1 month ago
ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼

19 minutes ago
ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ‘ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ‘ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ

20 minutes ago
ਪੁਲਿਸ ਨੇ ਅੰਤਰ-ਰਾਜੀ ਕ੍ਰਿਪਟੋਕਰੰਸੀ ਧੋਖਾਧੜੀ ਗਿਰੋਹ ਦਾ ਕੀਤਾ ਪਰਦਾਫਾਸ਼ ; ਤਿੰਨ ਗ੍ਰਿਫਤਾਰ

ਪੁਲਿਸ ਨੇ ਅੰਤਰ-ਰਾਜੀ ਕ੍ਰਿਪਟੋਕਰੰਸੀ ਧੋਖਾਧੜੀ ਗਿਰੋਹ ਦਾ ਕੀਤਾ ਪਰਦਾਫਾਸ਼ ; ਤਿੰਨ ਗ੍ਰਿਫਤਾਰ

21 minutes ago
734 ਕਰੋੜ ਰੁਪਏ ਦੇ GST ਘੁਟਾਲੇ ਦਾ ਮਾਮਲਾ : ED ਵੱਲੋਂ ਕਾਰੋਬਾਰੀ ਅਤੇ ਉਸਦਾ ਪੁੱਤਰ ਗ੍ਰਿਫਤਾਰ

734 ਕਰੋੜ ਰੁਪਏ ਦੇ GST ਘੁਟਾਲੇ ਦਾ ਮਾਮਲਾ : ED ਵੱਲੋਂ ਕਾਰੋਬਾਰੀ ਅਤੇ ਉਸਦਾ ਪੁੱਤਰ ਗ੍ਰਿਫਤਾਰ

22 minutes ago
Asian Games : ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਕੀਤਾ ਪ੍ਰਵੇਸ਼ ; ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ

Asian Games : ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਕੀਤਾ ਪ੍ਰਵੇਸ਼ ; ਰੋਮਾਂਚਕ ਮੁਕਾਬਲੇ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ

28 minutes ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

36 minutes ago
Punjab: ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘X’ ‘ਤੇ ਲਿਖਿਆ ‘ਸਾਬਕਾ ਪ੍ਰਧਾਨ’

Punjab: ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘X’ ‘ਤੇ ਲਿਖਿਆ ‘ਸਾਬਕਾ ਪ੍ਰਧਾਨ’

48 minutes ago
Punjab: ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 7 ਪਿਸਤੌਲਾਂ ਸਮੇਤ 4 ਗ੍ਰਿਫਤਾਰ

Punjab: ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼, 7 ਪਿਸਤੌਲਾਂ ਸਮੇਤ 4 ਗ੍ਰਿਫਤਾਰ

1 hour ago
Punjab CM ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ

Punjab CM ਭਗਵੰਤ ਮਾਨ ਨੂੰ ਜਾਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ

1 hour ago
Punjab Weather: ਪੰਜਾਬ ਦਾ ਮੌਸਮ ਰਹੇਗਾ ਖੁਸ਼ਕ, ਮੀਂਹ ਦੀ ਕੋਈ ਚੇਤਾਵਨੀ ਨਹੀਂ

Punjab Weather: ਪੰਜਾਬ ਦਾ ਮੌਸਮ ਰਹੇਗਾ ਖੁਸ਼ਕ, ਮੀਂਹ ਦੀ ਕੋਈ ਚੇਤਾਵਨੀ ਨਹੀਂ

2 hours ago
National: ਵਟਸਐਪ ਨੇ ਬੱਚਿਆਂ ਦੀ ਸੁਰੱਖਿਆ ਲਈ ਨਵੇਂ ਪੇਰੈਂਟਲ ਕੰਟਰੋਲ ਫੀਚਰ ਕੀਤੇ ਜਾਰੀ

National: ਵਟਸਐਪ ਨੇ ਬੱਚਿਆਂ ਦੀ ਸੁਰੱਖਿਆ ਲਈ ਨਵੇਂ ਪੇਰੈਂਟਲ ਕੰਟਰੋਲ ਫੀਚਰ ਕੀਤੇ ਜਾਰੀ

2 hours ago
Asian Games Cricket: ਭਾਰਤ ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ ‘ਚ

Asian Games Cricket: ਭਾਰਤ ਸ਼੍ਰੀਲੰਕਾ ਨੂੰ ਹਰਾ ਕੇ ਫਾਈਨਲ ‘ਚ

3 hours ago
Hindi News
English News
Thursday, October 1, 2026
No Result
View All Result
34 °c
Chandigarh
28 ° Fri
28 ° Sat
27 ° Sun
28 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’

ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ 351 ਲਾਭਪਾਤਰੀਆਂ ਨੂੰ 89.35 ਲੱਖ ਰੁਪਏ ਦੇ 357 ਇਲਾਜਾਂ ਦਾ ਲਾਭ ਮਿਲਿਆ

August 19, 2026
in ਖਬਰਾਂ, ਪੰਜਾਬ
ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’

Dr. Balbir Singh

ਵਿਸ਼ਵ ਮੱਛਰ ਦਿਵਸ 2026: ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’

ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਤਹਿਤ 351 ਲਾਭਪਾਤਰੀਆਂ ਨੂੰ 89.35 ਲੱਖ ਰੁਪਏ ਦੇ 357 ਇਲਾਜਾਂ ਦਾ ਲਾਭ ਮਿਲਿਆ

ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਭਾਈਚਾਰਕ ਯਤਨ ਜ਼ਰੂਰੀ, ਹਰ ਘਰ ਨੂੰ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ਦੀ ਲੋੜ: ਡਾ. ਬਲਬੀਰ ਸਿੰਘ

ਲਗਾਤਾਰ ਬੁਖ਼ਾਰ, ਜ਼ਿਆਦਾ ਕਮਜ਼ੋਰੀ ਜਾਂ ਖ਼ੂਨ ਵਗਣ ਦੀ ਸਥਿਤੀ ਵਿੱਚ ਤੁਰੰਤ ਲੈਣੀ ਚਾਹੀਦੀ ਹੈ ਡਾਕਟਰੀ ਸਹਾਇਤਾ: ਡਾ. ਸ਼ਿਫਾਲੀ ਚੌਧਰੀ, ਮੈਡੀਕਲ ਮਾਹਿਰ, ਜ਼ਿਲ੍ਹਾ ਹਸਪਤਾਲ, ਮੋਹਾਲੀ

ਚੰਡੀਗੜ੍ਹ; 19 ਅਗਸਤ (ਵਿਸ਼ਵ ਵਾਰਤਾ);- ਮਾਨਸੂਨ ਦੌਰਾਨ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਹਾਲਾਤ ਬਣਨ ਦੇ ਨਾਲ ਹੀ ਪੰਜਾਬ ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਦੀ ਨਿਗਰਾਨੀ, ਰੋਕਥਾਮ ਅਤੇ ਇਲਾਜ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਇਨ੍ਹਾਂ ਜਨਤਕ ਸਿਹਤ ਉਪਰਾਲਿਆਂ ਦੇ ਨਾਲ-ਨਾਲ, ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਯੋਗ ਪਰਿਵਾਰਾਂ ਨੂੰ ਬਿਮਾਰੀ ਦੀ ਸਥਿਤੀ ਵਿੱਚ ਕੈਸ਼ਲੈੱਸ ਸਿਹਤ ਸੇਵਾਵਾਂ ਹਾਸਲ ਕਰਨ ਵਿੱਚ ਮਦਦ ਕਰ ਰਹੀ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ।

ਸੂਬਾ ਪੱਧਰੀ ਸਮੀਖਿਆ ਦੌਰਾਨ, ਅਧਿਕਾਰੀਆਂ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਨਿਗਰਾਨੀ ਅਤੇ ਜਾਂਚ ਨੂੰ ਹੋਰ ਮਜ਼ਬੂਤ ਕਰਨ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ।

ਪੰਜਾਬ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਡੇਂਗੂ ਦੇ ਮਾਮਲੇ 2021 ਵਿੱਚ 23,389 ਤੋਂ ਘਟ ਕੇ 2025 ਵਿੱਚ 4,981 ਰਹਿ ਗਏ, ਜਦਕਿ ਮੌਤਾਂ ਦੀ ਗਿਣਤੀ 55 ਤੋਂ ਘਟ ਕੇ ਅੱਠ ਰਹਿ ਗਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਇਸ ਸੁਧਾਰ ਦਾ ਸਿਹਰਾ ਅੰਸ਼ਿਕ ਤੌਰ ’ਤੇ ਘਰ-ਘਰ ਨਿਗਰਾਨੀ ਮੁਹਿੰਮ ਨੂੰ ਦਿੱਤਾ, ਜਿਸ ਤਹਿਤ ਪਿਛਲੇ ਸੰਕਰਮਣ ਸੀਜ਼ਨ ਦੌਰਾਨ ਲਗਭਗ 1.5 ਕਰੋੜ ਦੌਰੇ ਕੀਤੇ ਗਏ।

ਰਾਜ ਨੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਨੂੰ ਵੀ ਅੱਗੇ ਵਧਾਇਆ, ਜਿਸ ਤਹਿਤ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਹਰ ਸ਼ੁੱਕਰਵਾਰ ਆਪਣੇ ਆਲੇ-ਦੁਆਲੇ ਦੇ ਇਲਾਕਿਆਂ ਦਾ ਨਿਰੀਖਣ ਕਰਨ ਅਤੇ ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਕੰਟੇਨਰਾਂ ਵਿੱਚ ਖੜ੍ਹੇ ਪਾਣੀ ਨੂੰ ਹਟਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਸ ਸਬੰਧੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੇ ਭਾਈਚਾਰੇ ਦੀ ਸ਼ਮੂਲਅਤ ਲੋੜੀਂਦੀ ਹੈ। ਰੋਕਥਾਮ ਦੀ ਜ਼ਿੰਮੇਵਾਰੀ ਸਿਰਫ਼ ਸਿਹਤ ਵਿਭਾਗ ਤੱਕ ਸੀਮਤ ਨਹੀਂ ਸਗੋਂ ਹਰ ਘਰ, ਸਕੂਲ ਅਤੇ ਸੰਸਥਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਤੇ ਵੀ ਖੜ੍ਹਾ ਪਾਣੀ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਨਾ ਬਣੇ।”

ਸੂਬੇ ਦੇ 47 ਸੈਂਟੀਨਲ ਸਰਵਿਲੈਂਸ ਹਸਪਤਾਲਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੀ ਮੁਫ਼ਤ ਐਲਿਸਾ (ਐਂਜ਼ਾਈਮ-ਲਿੰਕਡ ਇਮਿਊਨੋਸੋਰਬੈਂਟ ਐਸੇ) ਜਾਂਚ ਦੀ ਸਹੂਲਤ ਉਪਲੱਬਧ ਕਰਵਾ ਕੇ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ। ਮਲੇਰੀਆ ਦੇ ਰੈਪਿਡ ਡਾਇਗਨੌਸਟਿਕ ਟੈਸਟ ਅਤੇ ਡੇਂਗੂ ਦੀ ਜਾਂਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ।

ਇਸ ਦੌਰਾਨ ਡਾਕਟਰਾਂ ਨੇ ਲੋਕਾਂ ਨੂੰ ਲਗਾਤਾਰ ਰਹਿਣ ਵਾਲੇ ਬੁਖ਼ਾਰ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਹਰ ਮਾਨਸੂਨੀ ਬੁਖ਼ਾਰ ਨੂੰ ਆਮ ਨਾ ਸਮਝਣ ਦੀ ਸਲਾਹ ਦਿੱਤੀ ਹੈ। ਜ਼ਿਲ੍ਹਾ ਹਸਪਤਾਲ, ਮੋਹਾਲੀ ਦੀ ਮੈਡੀਕਲ ਮਾਹਿਰ ਡਾ. ਸ਼ਿਫਾਲੀ ਚੌਧਰੀ (ਐਮਬੀਬੀਐਸ, ਐਮਡੀ) ਨੇ ਕਿਹਾ, “ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਜਾਂ ਇਲਾਜ ਵਿੱਚ ਦੇਰੀ ਕਰਨ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ। ਲਗਾਤਾਰ ਬੁਖ਼ਾਰ, ਬਹੁਤ ਜ਼ਿਆਦਾ ਕਮਜ਼ੋਰੀ, ਸਰੀਰ ਜਾਂ ਜੋੜਾਂ ਵਿੱਚ ਤੇਜ਼ ਦਰਦ, ਵਾਰ-ਵਾਰ ਉਲਟੀਆਂ, ਅਸਧਾਰਨ ਖ਼ੂਨ ਵਗਣਾ, ਸਾਹ ਲੈਣ ਵਿੱਚ ਦਿੱਕਤ ਜਾਂ ਸਰੀਰ ਵਿੱਚ ਪਾਣੀ ਦੀ ਕਮੀ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।”

ਬਿਮਾਰ ਹੋਣ ਵਾਲੇ ਮਰੀਜ਼ਾਂ ਲਈ, ਸਿਹਤ ਸੇਵਾਵਾਂ ਤੱਕ ਕਿਫ਼ਾਇਤੀ ਪਹੁੰਚ ਵੀ ਓਨੀ ਹੀ ਅਹਿਮ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਤਾਜ਼ਾ ਇਲਾਜ ਅੰਕੜਿਆਂ ਅਨੁਸਾਰ, 351 ਲਾਭਪਾਤਰੀਆਂ ਨੇ 357 ਇਲਾਜਾਂ ਦਾ ਲਾਭ ਲਿਆ, ਜਿਨ੍ਹਾਂ ’ਤੇ 89,35,345 ਰੁਪਏ ਖ਼ਰਚ ਹੋਏ।

ਇਨ੍ਹਾਂ ਵਿੱਚੋਂ 250 ਮਰੀਜ਼ਾਂ ਨੇ ਪੀ-ਟਾਈਪ ਹਸਪਤਾਲਾਂ ਵਿੱਚ 256 ਇਲਾਜ ਕਰਵਾਏ, ਜਿਨ੍ਹਾਂ ’ਤੇ 75,02,250 ਰੁਪਏ ਖ਼ਰਚ ਹੋਏ, ਜਦਕਿ 101 ਮਰੀਜ਼ਾਂ ਨੇ ਜੀ-ਟਾਈਪ ਹਸਪਤਾਲਾਂ ਵਿੱਚ 101 ਇਲਾਜ ਕਰਵਾਏ, ਜਿਨ੍ਹਾਂ ’ਤੇ 14,28,895 ਰੁਪਏ ਖ਼ਰਚ ਹੋਏ। ਮਹਿਲਾ ਲਾਭਪਾਤਰੀਆਂ ਦੀ ਗਿਣਤੀ 194 ਰਹੀ, ਜਿਨ੍ਹਾਂ ਨੇ 199 ਇਲਾਜ ਕਰਵਾਏ, ਜਦਕਿ ਪੁਰਸ਼ ਲਾਭਪਾਤਰੀਆਂ ਦੀ ਗਿਣਤੀ 157 ਰਹੀ, ਜਿਨ੍ਹਾਂ ਨੇ 158 ਇਲਾਜ ਕਰਵਾਏ। ਸਭ ਤੋਂ ਵੱਡਾ ਉਮਰ ਵਰਗ 31–45 ਸਾਲ ਦਾ ਸੀ, ਜਿਸ ਵਿੱਚ 102 ਲਾਭਪਾਤਰੀਆਂ ਨੇ 105 ਇਲਾਜ ਕਰਵਾਏ। ਇਸ ਤੋਂ ਬਾਅਦ 46–60 ਸਾਲ ਉਮਰ ਵਰਗ ਰਿਹਾ, ਜਿਸ ਵਿੱਚ 80 ਲਾਭਪਾਤਰੀਆਂ ਨੇ 80 ਇਲਾਜ ਕਰਵਾਏ।

ਡਾ. ਸ਼ਿਫਾਲੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦੇ ਖ਼ਰਚੇ ਸਬੰਧੀ ਫਿਕਰਮੰਦੀਆਂ ਨੂੰ ਘਟਾ ਕੇ ਸਮੇਂ ਸਿਰ ਇਲਾਜ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ (ਐਮਐਮਐਸਵਾਈ) ਪੰਜਾਬ ਭਰ ਦੇ ਲੋਕਾਂ ਨੂੰ ਇਲਾਜ ਦੇ ਖ਼ਰਚੇ ਦਾ ਤੁਰੰਤ ਬੋਝ ਚੁੱਕਣ ਤੋਂ ਬਿਨਾਂ ਸਮੇਂ ਸਿਰ ਡਾਕਟਰੀ ਦੇਖਭਾਲ ਲੈਣ ਵਿੱਚ ਮਦਦ ਕਰ ਰਹੀ ਹੈ। ਜਦੋਂ ਕਿਸੇ ਬਿਮਾਰੀ ਕਾਰਨ ਮਰੀਜ਼ ਨੂੰ ਐਮਰਜੈਂਸੀ ਇਲਾਜ ਲਈ ਹਸਪਤਾਲ ਦਾਖ਼ਲ ਹੋਣ ਦੀ ਲੋੜ ਪੈਂਦੀ ਹੈ ਤਾਂ ਕੈਸ਼ਲੈੱਸ ਸਿਹਤ ਸਹੂਲਤ ਖ਼ਾਸ ਤੌਰ ’ਤੇ ਮਹੱਤਵਪੂਰਨ ਸਾਬਤ ਹੋ ਸਕਦੀ ਹੈ।”’’

ਰਾਜ ਸਿਹਤ ਏਜੰਸੀ (ਐਸਐਚਏ) ਦੇ ਐਮਐਮਐਸਵਾਈ ਅੰਕੜਿਆਂ ਤੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲਿਆਂ ਨਾਲ ਜੁੜੀ ਇਲਾਜ ਦੀ ਵੱਡੀ ਲੋੜ ਦਾ ਵੀ ਪਤਾ ਲੱਗਦਾ ਹੈ:

* ਕੁੱਲ: ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੇ 357 ਇਲਾਜ, ਜਿਨ੍ਹਾਂ ’ਤੇ 89.35 ਲੱਖ ਰੁਪਏ ਦਾ ਖ਼ਰਚ ਆਇਆ।

* ਡੇਂਗੂ: ਇਲਾਜਾਂ ਵਿੱਚ ਸਭ ਤੋਂ ਵੱਡਾ ਹਿੱਸਾ ਡੇਂਗੂ ਦਾ ਰਿਹਾ, ਜਿਸ ਵਿੱਚ ਡੇਂਗੂ ਬੁਖ਼ਾਰ, ਡੇਂਗੂ ਹੈਮਰੇਜਿਕ ਫੀਵਰ ਅਤੇ ਡੇਂਗੂ ਸ਼ੌਕ ਸਿੰਡਰੋਮ ਸ਼ਾਮਲ ਹਨ।

* ਡੇਂਗੂ ਬੁਖ਼ਾਰ: ਮੁੱਖ ਇਲਾਜ ਸ਼੍ਰੇਣੀਆਂ ਵਿੱਚ 51 ਇਲਾਜ ਸ਼ਾਮਲ ਰਹੇ, ਜਿਨ੍ਹਾਂ ਦੀ ਲਾਗਤ 12.22 ਲੱਖ ਰੁਪਏ, 25 ਇਲਾਜਾਂ ਦੀ ਲਾਗਤ 9.11 ਲੱਖ ਰੁਪਏ ਅਤੇ 55 ਇਲਾਜਾਂ ਦੀ ਲਾਗਤ 8.46 ਲੱਖ ਰੁਪਏ ਰਹੀ।
* ਮਲੇਰੀਆ: ਕੰਪਲੀਕੇਟਿਡ ਮਲੇਰੀਆ ਸਮੇਤ ਕਈ ਮਾਮਲੇ ਦਰਜ ਕੀਤੇ ਗਏ।
* ਚਿਕਨਗੁਨੀਆ: ਚਿਕਨਗੁਨੀਆ ਦੇ ਵੀ ਕਈ ਇਲਾਜ ਮਾਮਲੇ ਦਰਜ ਹੋਏ।
* ਗੰਭੀਰ ਮਾਮਲੇ: ਕੁਝ ਮਰੀਜ਼ਾਂ ਨੂੰ ਵਾਧੂ ਡਾਕਟਰੀ ਦਖ਼ਲ ਦੀ ਲੋੜ ਪਈ, ਜਿਸ ਵਿੱਚ ਖ਼ੂਨ ਚੜ੍ਹਾਉਣਾ, ਐਡਵਾਂਸਡ ਇਮੇਜਿੰਗ ਜਾਂਚਾਂ ਅਤੇ ਗੁਰਦੇ ਫੇਲ੍ਹ ਹੋਣ ਅਤੇ ਗੰਭੀਰ ਸੈਪਸਿਸ ਵਰਗੀਆਂ ਪੇਚੀਦਗੀਆਂ ਦਾ ਇਲਾਜ ਸ਼ਾਮਲ ਸੀ।

ਇਸ ਲਈ, ਪੰਜਾਬ ਵਿੱਚ ਵਿਆਪਕ ਰਣਨੀਤੀ ਦੋ ਮੁੱਖ ਥੰਮ੍ਹਾਂ ’ਤੇ ਆਧਾਰਿਤ ਹੈ—ਨਿਗਰਾਨੀ ਅਤੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਖ਼ਤਮ ਕਰਕੇ ਮੱਛਰਾਂ ਤੋਂ ਫੈਲਣ ਵਾਲੇ ਸੰਕਰਮਣਾਂ ਦੀ ਰੋਕਥਾਮ ਕਰਨਾ ਅਤੇ ਬਿਮਾਰੀ ਦੀ ਸਥਿਤੀ ਵਿੱਚ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਕਿਫ਼ਾਇਤੀ ਇਲਾਜ ਉਪਲੱਬਧ ਕਰਵਾਉਣਾ।

Tags: BREAKING NEWSLatest Punjab newspunjab newsWISHAVWARTA.INWorld Mosquito Day 2026
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼

by Navjot
October 1, 2026
0

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ 'Nova' ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼ ਚੇਨਈ, 1 ਅਕਤੂਬਰ (ਵਿਸ਼ਵ ਵਾਰਤਾ): ਨਿਰਦੇਸ਼ਕ...

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ‘ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ‘ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ

by Navjot
October 1, 2026
0

ਅਫਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ 'ਚ ਪਾਕਿਸਤਾਨੀ ਹਮਲਿਆਂ ਦੌਰਾਨ 9 ਲੋਕਾਂ ਦੀ ਮੌਤ ਕਾਬੁਲ, 1 ਅਕਤੂਬਰ (ਵਿਸ਼ਵ ਵਾਰਤਾ) ਤਾਲਿਬਾਨ...

ਪੁਲਿਸ ਨੇ ਅੰਤਰ-ਰਾਜੀ ਕ੍ਰਿਪਟੋਕਰੰਸੀ ਧੋਖਾਧੜੀ ਗਿਰੋਹ ਦਾ ਕੀਤਾ ਪਰਦਾਫਾਸ਼ ; ਤਿੰਨ ਗ੍ਰਿਫਤਾਰ

ਪੁਲਿਸ ਨੇ ਅੰਤਰ-ਰਾਜੀ ਕ੍ਰਿਪਟੋਕਰੰਸੀ ਧੋਖਾਧੜੀ ਗਿਰੋਹ ਦਾ ਕੀਤਾ ਪਰਦਾਫਾਸ਼ ; ਤਿੰਨ ਗ੍ਰਿਫਤਾਰ

by Navjot
October 1, 2026
0

ਪੁਲਿਸ ਨੇ ਅੰਤਰ-ਰਾਜੀ ਕ੍ਰਿਪਟੋਕਰੰਸੀ ਧੋਖਾਧੜੀ ਗਿਰੋਹ ਦਾ ਕੀਤਾ ਪਰਦਾਫਾਸ਼ ; ਤਿੰਨ ਗ੍ਰਿਫਤਾਰ ਨਵੀਂ ਦਿੱਲੀ, 1 ਅਕਤੂਬਰ (ਵਿਸ਼ਵ ਵਾਰਤਾ): ਦਿੱਲੀ ਦੇ...

734 ਕਰੋੜ ਰੁਪਏ ਦੇ GST ਘੁਟਾਲੇ ਦਾ ਮਾਮਲਾ : ED ਵੱਲੋਂ ਕਾਰੋਬਾਰੀ ਅਤੇ ਉਸਦਾ ਪੁੱਤਰ ਗ੍ਰਿਫਤਾਰ

734 ਕਰੋੜ ਰੁਪਏ ਦੇ GST ਘੁਟਾਲੇ ਦਾ ਮਾਮਲਾ : ED ਵੱਲੋਂ ਕਾਰੋਬਾਰੀ ਅਤੇ ਉਸਦਾ ਪੁੱਤਰ ਗ੍ਰਿਫਤਾਰ

by Navjot
October 1, 2026
0

734 ਕਰੋੜ ਰੁਪਏ ਦੇ GST ਘੁਟਾਲੇ ਦਾ ਮਾਮਲਾ : ED ਵੱਲੋਂ ਕਾਰੋਬਾਰੀ ਅਤੇ ਉਸਦਾ ਪੁੱਤਰ ਗ੍ਰਿਫਤਾਰ ਰਾਂਚੀ, 1 ਅਕਤੂਬਰ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ ‘Nova’ ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼

by Navjot
October 1, 2026
0

ਰਾਈਜ਼ਾ ਵਿਲਸਨ ਦੀ ਹਾਰਰ ਸਾਇੰਸ-ਫਿਕਸ਼ਨ ਥ੍ਰਿਲਰ ਫਿਲਮ 'Nova' ਹੁਣ 9 ਅਕਤੂਬਰ ਨੂੰ ਹੋਵੇਗੀ ਰਿਲੀਜ਼ ਚੇਨਈ, 1 ਅਕਤੂਬਰ (ਵਿਸ਼ਵ ਵਾਰਤਾ): ਨਿਰਦੇਸ਼ਕ...

Most Popular

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ

by Ranjit Singh
1 week ago
0

Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਤਗਮਾ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਭਾਰਤ ਦੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 