World Cup : PAK Vs ENG ; ਇੰਗਲੈਂਡ ਨੇ 79 ਦੌੜਾਂ ‘ਤੇ ਗਵਾਈਆਂ 7 ਵਿਕਟਾਂ
ਪਾਕਿਸਤਾਨ ਵੱਲੋਂ ਫਾਤਿਮਾ ਸਨਾ ਨੇ ਲਈਆਂ 3 ਵਿਕਟਾਂ
ਮੀਂਹ ਕਾਰਨ ਰੋਕਿਆ ਗਿਆ ਹੈ ਖੇਡ

ਚੰਡੀਗੜ੍ਹ, 15ਅਕਤੂਬਰ(ਵਿਸ਼ਵ ਵਾਰਤਾ) World Cup : ਮਹਿਲਾ ਵਨਡੇ ਵਿਸ਼ਵ ਕੱਪ (Women’s World Cup)ਦਾ 16ਵਾਂ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 79 ਦੌੜਾਂ ‘ਤੇ 7 ਵਿਕਟਾਂ ਗੁਆ ਦਿੱਤੀਆਂ ਹਨ। ਪਾਕਿਸਤਾਨ ਵੱਲੋਂ ਕਪਤਾਨ ਫਾਤਿਮਾ ਸਨਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਲਈਆਂ। ਫਿਲਹਾਲ ਮੀਂਹ ਕਾਰਨ ਖੇਡ ਰੋਕਿਆ ਗਿਆ ਹੈ।

ਦੱਸ ਦਈਏ ਕਿ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ 25 ਓਵਰ ਪੂਰੇ ਹੋ ਗਏ ਹਨ। ਜੇਕਰ ਗੱਲ ਕਰੀਏ ਪੂਰੇ ਟੂਰਨਾਮੈਂਟ ਦੀ ਤਾਂ ਇੰਗਲੈਂਡ ਦੀਆਂ ਮਹਿਲਾਵਾਂ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਖੇਡੇ ਗਏ ਸਾਰੇ ਤਿੰਨ ਮੈਚ ਜਿੱਤੇ ਹਨ। ਟੀਮ 6 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਇਸ ਦੌਰਾਨ, ਪਾਕਿਸਤਾਨ ਤਿੰਨੋਂ ਮੈਚ ਹਾਰਨ ਤੋਂ ਬਾਅਦ ਆਖਰੀ ਸਥਾਨ ‘ਤੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























