USA ਦੀ ਗੈਬਰੀਏਲ ਬਣੀ ਮਿਸ ਯੂਨੀਵਰਸ
ਹਰਨਾਜ਼ ਸੰਧੂ ਨੇ ਪਹਿਨਾਇਆ ਤਾਜ
ਚੰਡੀਗੜ੍ਹ, 15ਜਨਵਰੀ(ਵਿਸ਼ਵ ਵਾਰਤਾ)- 71ਵਾਂ ਮਿਸ ਯੂਨੀਵਰਸ ਦਾ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ। ਜਿਸ ਵਿੱਚ ਅਮਰੀਕਾ ਦੀ ਆਰ ਬੋਨੀ ਗੈਬਰੀਏਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਹਰਨਾਜ਼ ਸੰਧੂ ਜਿਸਨੇ 12 ਦਸੰਬਰ 2021 ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ, ਨੇ ਯੂਐੱਸਏ ਦੀ ਨਵੀਂ ਬਣੀ ਮਿਸ ਯੂਨੀਵਰਸ ਆਰ ਬੋਨੀ ਗੈਬਰੀਏਲ ਨੂੰ ਤਾਜ ਪਹਿਨਾਇਆ। ਇਸ ਦੇ ਨਾਲ ਹੀ ਪਹਿਲੀ ਰਨਰ ਅੱਪ ਵੈਨੇਜ਼ੁਏਲਾ ਦੀ ਡਾਇਨਾ ਸਿਲਵਾ ਅਤੇ ਦੂਜੀ ਰਨਰ ਅੱਪ ਡੋਮਿਨਿਕਨ ਰੀਪਬਲਿਕ ਦੀ ਐਮੀ ਪੇਨਾ ਰਹੀ।
ਦੱਸ ਦੱਈਏ ਕਿ ਇਸ ‘ਚ 25 ਸਾਲਾ ਦਿਵਿਤਾ ਰਾਏ ਨੇ ਭਾਰਤ ਦੀ ਨੁਮਾਇੰਦਗੀ ਕੀਤੀ, ਜੋ ਟਾਪ 5 ‘ਚ ਨਹੀਂ ਪਹੁੰਚ ਸਕੀ। ਇਸ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ 86 ਸੁੰਦਰੀਆਂ ਨੇ ਭਾਗ ਲਿਆ।