Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR
– ਹਸਪਤਾਲ ਲਿਜਾਂਦੇ ਸਮੇਂ ਅਧਿਕਾਰੀ ਦੀ ਹੋਈ ਮੌਤ
ਚੰਡੀਗੜ੍ਹ, 8 ਸਤੰਬਰ (ਵਿਸ਼ਵ ਵਾਰਤਾ) – ਹੈਦਰਾਬਾਦ ਸਥਿਤ ਤੇਲੰਗਾਨਾ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਇੱਕ ਅਧਿਕਾਰੀ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਤੋਂ ਬਾਅਦ ਵਿਧਾਨ ਸਭਾ ਵਿੱਚ ਹੜਕੰਪ ਮਚ ਗਿਆ। ਪਸ਼ੂ ਪਾਲਣ ਮੰਤਰੀ ਵਕਿਤੀ ਸ਼੍ਰੀਹਰੀ ਨੇ ਤੁਰੰਤ ਉਸ ਨੂੰ CPR ਦਿੱਤੀ ਅਤੇ ਮੈਡੀਕਲ ਸਟਾਫ਼ ਨੂੰ ਬੁਲਾਇਆ ਗਿਆ।
ਜਿਸ ਤੋਂ ਬਾਅਦ ਅਧਿਕਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਧਿਕਾਰੀ ਦੀ ਪਛਾਣ ਰਾਜੂ ਵਜੋਂ ਹੋਈ ਹੈ। ਉਹ ਪ੍ਰਿੰਸੀਪਲ ਸੈਕਟਰੀ ਨਵੀਨ ਮਿੱਤਲ ਦੇ ਨਿੱਜੀ ਸਹਾਇਕ (PA) ਵਜੋਂ ਕੰਮ ਕਰਦਾ ਸੀ।
ਹਸਪਤਾਲ ਦੇ ਡਾਕਟਰਾਂ ਮੁਤਾਬਕ ਰਾਜੂ ਨੂੰ ਗੰਭੀਰ ਕਾਰਡੀਅਕ ਅਰੇਸਟ ਆਇਆ ਸੀ। ਮੈਡੀਕਲ ਸੈਂਟਰ ਪਹੁੰਚਣ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























