T20 World Cup : ਟੀ-20 ਵਿਸ਼ਵ ਕੱਪ ‘ਚ ਅੱਜ ਦਿਨ ਦਾ ਪਹਿਲਾ ਮੁਕਾਬਲਾ ਆਸਟ੍ਰੇਲੀਆ ਅਤੇ ਜ਼ਿੰਬਾਬਵੇ ਵਿਚਾਲੇ

ਚੰਡੀਗੜ੍ਹ, 13ਫਰਵਰੀ(ਵਿਸ਼ਵ ਵਾਰਤਾ) T20 World Cup : ਟੀ-20 ਵਿਸ਼ਵ ਕੱਪ 2026 ‘ਚ ਅੱਜ(ਸ਼ੁੱਕਰਵਾਰ) ਦਿਨ ਦਾ ਪਹਿਲਾ ਅਤੇ ਟੂਰਨਾਮੈਂਟ ਦਾ 19ਵਾਂ ਮੈਚ ਆਸਟ੍ਰੇਲੀਆ ਅਤੇ ਜ਼ਿੰਬਾਬਵੇ ਵਿਚਾਲੇ ਕੋਲੰਬੋ ਵਿਖੇ ਖੇਡਿਆ ਜਾਵੇਗਾ। ਮੈਚ ਸਵੇਰੇ 11 ਵਜੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ, ਜਿਸ ਲਈ ਟਾਸ ਸਵੇਰੇ 10:30 ਵਜੇ ਹੋਵੇਗਾ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਅਤੇ ਜ਼ਿੰਬਾਬਵੇ ਨੇ ਗਰੁੱਪ ਬੀ ਵਿੱਚ ਆਪਣੇ ਪਹਿਲੇ ਮੈਚ ਜਿੱਤੇ ਹਨ। ਬਿਹਤਰ ਰਨ ਰੇਟ ਕਾਰਨ ਆਸਟ੍ਰੇਲੀਆ ਦੂਜੇ ਅਤੇ ਜ਼ਿੰਬਾਬਵੇ ਤੀਜੇ ਸਥਾਨ ‘ਤੇ ਹੈ। ਘਰੇਲੂ ਟੀਮ ਸ਼੍ਰੀਲੰਕਾ ਦੋ ਜਿੱਤਾਂ ਨਾਲ ਪਹਿਲੇ ਸਥਾਨ ‘ਤੇ ਹੈ।
ਆਸਟ੍ਰੇਲੀਆ ਨੇ ਪਹਿਲੇ ਮੈਚ ਵਿੱਚ ਆਇਰਲੈਂਡ ਨੂੰ 67 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਛੇ ਵਿਕਟਾਂ ‘ਤੇ 182 ਦੌੜਾਂ ਬਣਾਈਆਂ ਅਤੇ ਆਇਰਲੈਂਡ ਨੂੰ 115 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਤੋਂ ਇਲਾਵਾ ਜ਼ਿੰਬਾਬਵੇ ਨੇ ਪਹਿਲੇ ਮੈਚ ਵਿੱਚ ਓਮਾਨ ਨੂੰ 103 ਦੌੜਾਂ ‘ਤੇ ਆਊਟ ਕਰ ਦਿੱਤਾ ਸੀ ਅਤੇ ਮੈਚ ਅੱਠ ਵਿਕਟਾਂ ਨਾਲ ਜਿੱਤਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















