T20 World Cup: ਜ਼ਿੰਬਾਬਵੇ ਨੇ ਕੀਤਾ ਵੱਡਾ ਉਲਟਫੇਰ: ਆਸਟ੍ਰੇਲੀਆ ਨੂੰ ਹਰਾਇਆ
ਨਵੀਂ ਦਿੱਲੀ, 13 ਫਰਵਰੀ 2026 – ਟੀ-20 ਵਿਸ਼ਵ ਕੱਪ ਦਾ 19ਵਾਂ ਮੈਚ ਵਿੱਚ ਜ਼ਿੰਬਾਬਵੇ ਨੇ ਆਸਟ੍ਰੇਲੀਆ (T20 World Cup) ਵਿਚਾਲੇ ਖੇਡਿਆ ਗਿਆ। ਆਸਟ੍ਰੇਲੀਆ ਨੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਨੇ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਨੂੰ 170 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 19.3 ਓਵਰਾਂ ‘ਚ 146 ‘ਚ ਆਲ-ਆਊਟ ਹੋ ਗਈ ਅਤੇ ਜ਼ਿੰਬਾਬਵੇ ਨੇ ਇਹ ਮੈਚ 23 ਦੌੜਾਂ ਨਾਲ ਜਿੱਤ ਲਿਆ।

ਆਸਟ੍ਰੇਲੀਆ ਵੱਲੋਂ ਮੈਟ ਰੇਨਸ਼ਾ (65), ਮਾਰਕਸ ਸਟੋਇਨਿਸ (6), ਗਲੇਨ ਮੈਕਸਵੈੱਲ (31), ਟ੍ਰੈਵਿਸ ਹੈੱਡ (17), ਅਤੇ ਜੋਸ਼ ਇੰਗਲਿਸ (8) ਦੌੜਾਂ ‘ਤੇ ਆਊਟ ਹੋਏ। ਟਿਮ ਡੇਵਿਡ ਅਤੇ ਕੈਮਰਨ ਗ੍ਰੀਨ ਆਪਣਾ ਖਾਤਾ ਨਹੀਂ ਖੋਲ੍ਹ ਸਕੇ।
ਜ਼ਿੰਬਾਬਵੇ ਲਈ, ਬ੍ਰਾਇਨ ਬੇਨੇਟ ਨੇ 56 ਗੇਂਦਾਂ ‘ਤੇ ਅਜੇਤੂ 64 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਵਿੱਚ ਉਸਦਾ ਪਹਿਲਾ ਅਰਧ ਸੈਂਕੜਾ ਸੀ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਉਸਦਾ ਕੁੱਲ 11ਵਾਂ ਸੀ। ਤਾਦੀਵਾਨਾਸ਼ੇ ਮਾਰੂਮਾਨੀ ਅਤੇ ਰਿਆਨ ਬਰਲ ਨੇ ਵੀ 35-35 ਦੌੜਾਂ ਬਣਾਈਆਂ। ਕਪਤਾਨ ਸਿਕੰਦਰ ਰਜ਼ਾ 13 ਗੇਂਦਾਂ ‘ਤੇ 25 ਦੌੜਾਂ ਬਣਾ ਕੇ ਅਜੇਤੂ ਰਹੇ। ਆਸਟ੍ਰੇਲੀਆ ਵੱਲੋਂ ਮਾਰਕਸ ਸਟੋਇਨਿਸ ਅਤੇ ਕੈਮਰਨ ਗ੍ਰੀਨ ਨੇ ਇੱਕ-ਇੱਕ ਵਿਕਟ ਲਈ।






















