T20 World Cup : ਵੈਸਟਇੰਡੀਜ਼ ਨੇ ਵਿਸ਼ਵ ਕੱਪ ‘ਚ ਕੀਤੀ ਜੇਤੂ ਸ਼ੁਰੂਆਤ ; ਸਕਾਟਲੈਂਡ ਨੂੰ 35 ਦੌੜਾਂ ਨਾਲ ਹਰਾਇਆ
ਸ਼ੈਫਰਡ ਨੇ ਹੈਟ੍ਰਿਕ ਸਮੇਤ ਲਈਆਂ ਪੰਜ ਵਿਕਟਾਂ

ਚੰਡੀਗੜ੍ਹ,7 ਫਰਵਰੀ (ਵਿਸ਼ਵ ਵਾਰਤਾ)T20 World Cup : ਟੀ-20 ਵਰਲਡ ਕੱਪ 2026 ਦਾ ਦੂਜਾ ਮੈਚ ਵੈਸਟਇੰਡੀਜ਼ ਅਤੇ ਸਕਾਟਲੈਂਡ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਵੈਸਟਇੰਡੀਜ਼ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਸਕਾਟਲੈਂਡ ਨੂੰ 35 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਖੇਡਿਆ ਗਿਆ।

ਕੋਲਕਾਤਾ ਦੇ ਈਡਨ ਗਾਰਡਨ ਵਿੱਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਤੋਂ ਬਾਅਦ, ਵੈਸਟ ਇੰਡੀਜ਼ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾਈਆਂ। 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸਕਾਟਲੈਂਡ 18.5 ਓਵਰਾਂ ਵਿੱਚ 147 ਦੌੜਾਂ ‘ਤੇ ਆਲ ਆਊਟ ਹੋ ਗਿਆ।
ਟੀਮ ਲਈ ਸ਼ੈਫਰਡ ਨੇ ਹੈਟ੍ਰਿਕ ਸਮੇਤ ਪੰਜ ਵਿਕਟਾਂ ਲਈਆਂ। ਮਾਈਕਲ ਲੀਸਕ (0), ਮੈਥਿਊ ਕਰਾਸ (11) ਅਤੇ ਓਲੀਵਰ ਡੇਵਿਡਸਨ (0) ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ ਛੇਵੀਂ ਗੇਂਦ ‘ਤੇ ਸਫਯਾਨ ਸ਼ਰੀਫ (0) ਨੂੰ ਆਊਟ ਕੀਤਾ। ਉਸਨੇ ਪਾਵਰਪਲੇ ਵਿੱਚ ਬ੍ਰੈਂਡਨ ਮੈਕਮੁਲਨ (14 ਦੌੜਾਂ) ਦੀ ਵਿਕਟ ਵੀ ਲਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























