T20 World Cup : ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ ਮੁਕਾਬਲਾ ਜਾਰੀ ; ਭਾਰਤ ਨੂੰ ਲੱਗਿਆ ਚੌਥਾ ਝਟਕਾ
ਅਭਿਸ਼ੇਕ ਸ਼ਰਮਾ 15 ਦੌੜਾਂ ਬਣਾ ਕੇ ਆਊਟ
ਸੂਰਿਆਕੁਮਾਰ ਯਾਦਵ ਤੇ ਸ਼ਿਵਮ ਦੂਬੇ ਕ੍ਰੀਜ਼ ‘ਤੇ
ਨਵੀ ਦਿੱਲੀ, 22 ਫਰਵਰੀ (ਵਿਸ਼ਵ ਵਾਰਤਾ) – ਟੀ-20 ਵਰਲਡ ਕੱਪ 2026 ਵਿੱਚ ਸੁਪਰ-8 ਦਾ ਸਭ ਤੋਂ ਵੱਡਾ ਮੁਕਾਬਲਾ, ਜਿਸਦਾ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਭਾਰਤ ਅਤੇ ਸਾਊਥ ਅਫਰੀਕਾ ਦੀ ਟੀਮ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਸਾਊਥ ਅਫਰੀਕਾ ਦੀ ਟੀਮ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।
ਸਾਊਥ ਅਫਰੀਕਾ ਨੇ ਟੀ-20 ਵਰਲਡ ਕੱਪ ਦੇ ਤੀਜੇ ਸੁਪਰ-8 ਮੈਚ ਵਿੱਚ ਭਾਰਤ ਨੂੰ 188 ਦੌੜਾਂ ਦਾ ਟੀਚਾ ਦਿੱਤਾ ਹੈ। ਅਫਰੀਕੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ 35 ਗੇਂਦਾਂ ‘ਤੇ 63 ਦੌੜਾਂ ਬਣਾਈਆਂ, ਜਦਕਿ ਡੇਵਾਲਡ ਬ੍ਰੇਵਿਸ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਝਟਕਾਈਆਂ। ਅਰਸ਼ਦੀਪ ਸਿੰਘ ਨੂੰ 2 ਵਿਕਟਾਂ ਮਿਲੀਆਂ।
ਜਵਾਬ ਵਿੱਚ, ਭਾਰਤ ਨੇ 8 ਓਵਰਾਂ ਬਾਅਦ 4 ਵਿਕਟਾਂ ‘ਤੇ 47 ਦੌੜਾਂ ਬਣਾ ਲਈਆਂ ਹਨ। ਕਪਤਾਨ ਸੂਰਿਆਕੁਮਾਰ ਯਾਦਵ ਤੇ ਸ਼ਿਵਮ ਦੂਬੇ ਕ੍ਰੀਜ਼ ‘ਤੇ ਹੈ।ਇਸ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ 15 ਦੌੜਾਂ ਬਣਾ ਕੇ ਆਊਟ ਹੋ ਗਿਆ। ਈਸ਼ਾਨ ਕਿਸ਼ਨ 0 ਅਤੇ ਤਿਲਕ ਵਰਮਾ 1 ਦੌੜ ਬਣਾ ਕੇ ਆਊਟ ਹੋਏ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























