T20 World Cup : ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾਇਆ
ਨਵੀ ਦਿੱਲੀ, 22 ਫਰਵਰੀ (ਵਿਸ਼ਵ ਵਾਰਤਾ) ਟੀ-20 ਵਰਲਡ ਕੱਪ 2026 ਵਿੱਚ ਸੁਪਰ-8 ਦਾ ਸਭ ਤੋਂ ਵੱਡਾ ਮੁਕਾਬਲਾ, ਜਿਸਦਾ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਅੱਜ(ਐਤਵਾਰ) ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 76 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਇਸ ਮੈਚ ਵਿੱਚ ਸਾਊਥ ਅਫਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਸਾਊਥ ਅਫਰੀਕਾ ਨੇ ਟੀ-20 ਵਰਲਡ ਕੱਪ ਦੇ ਤੀਜੇ ਸੁਪਰ-8 ਮੈਚ ਵਿੱਚ ਭਾਰਤ ਨੂੰ 188 ਦੌੜਾਂ ਦਾ ਟੀਚਾ ਦਿੱਤਾ। ਅਫਰੀਕੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 187 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ 35 ਗੇਂਦਾਂ ‘ਤੇ 63 ਦੌੜਾਂ ਬਣਾਈਆਂ, ਜਦਕਿ ਡੇਵਾਲਡ ਬ੍ਰੇਵਿਸ ਨੇ 45 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਝਟਕਾਈਆਂ। ਅਰਸ਼ਦੀਪ ਸਿੰਘ ਨੂੰ 2 ਵਿਕਟਾਂ ਮਿਲੀਆਂ।
188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 111 ਦੌੜਾਂ ‘ਤੇ ਹੀ ਸਿਮਟ ਗਈ। ਅਰਸ਼ਦੀਪ ਸਿੰਘ 1, ਰਿੰਕੂ ਸਿੰਘ 0 ਅਤੇ ਹਾਰਦਿਕ ਪੰਡਯਾ 18 ਦੌੜਾਂ ‘ਤੇ ਆਊਟ ਹੋਏ। ਇਸ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਅੱਜ ਦੇ ਮੁਕਾਬਲੇ ਵਿੱਚ ਵੀ ਅਸਫਲ ਰਹੇ। ਉਹ 15 ਦੌੜਾਂ ‘ਤੇ ਆਊਟ ਹੋਏ। ਈਸ਼ਾਨ ਕਿਸ਼ਨ 0 ਦੌੜਾਂ ‘ਤੇ ਅਤੇ ਤਿਲਕ ਵਰਮਾ 1 ਦੌੜਾਂ ‘ਤੇ ਆਊਟ ਹੋਏ। ਟੀਮ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ 18 ਦੌੜਾਂ ਬਣਾਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























