T20 ਵਰਲਡ ਕੱਪ 2026 ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ!
– ਅਚਾਨਕ ਇਸ ਦਿਗੱਜ ਖਿਡਾਰੀ ਨੇ ਛੱਡਿਆ ਟੀਮ ਦਾ ਸਾਥ
ਨਵੀ ਦਿੱਲੀ, 24 ਫ਼ਰਵਰੀ (ਵਿਸ਼ਵ ਵਾਰਤਾ) – ਟੀ-20 ਵਰਲਡ ਕੱਪ 2026 ਦੇ ਵਿਚਕਾਰ ਟੀਮ ਇੰਡੀਆ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਖਿਡਾਰੀ ਰਿੰਕੂ ਸਿੰਘ ਨੂੰ ਅਚਾਨਕ ਫੈਮਿਲੀ ਐਮਰਜੈਂਸੀ ਕਾਰਨ ਘਰ ਵਾਪਸ ਪਰਤਣਾ ਪਿਆ ਹੈ। ਅਜਿਹੇ ਵਿੱਚ ਕਾਫ਼ੀ ਹੱਦ ਤੱਕ ਸੰਭਵ ਹੈ ਕਿ ਰਿੰਕੂ ਸਿੰਘ ਜ਼ਿੰਬਾਬਵੇ ਖ਼ਿਲਾਫ਼ ਅਗਲਾ ਮੈਚ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ ਜਾਂ ਕਿਸੇ ਹੋਰ ਖਿਡਾਰੀ ਨੂੰ ਮੌਕਾ ਮਿਲ ਸਕਦਾ ਹੈ। ਟੀ-20 ਵਰਲਡ ਕੱਪ ਵਿੱਚ ਟੀਮ ਇੰਡੀਆ ਦਾ ਅਗਲਾ ਮੈਚ 26 ਫਰਵਰੀ ਨੂੰ ਹੋਵੇਗਾ।
ਦੱਸ ਦਈਏ ਕਿ ਰਿੰਕੂ ਸਿੰਘ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਮੈਚ ਤੋਂ ਪਹਿਲਾਂ 24 ਫਰਵਰੀ ਨੂੰ ਵਾਪਸ ਆਪਣੇ ਘਰ ਪਰਤਣਾ ਪਿਆ ਹੈ। ਉਨ੍ਹਾਂ ਨੇ ਅੱਜ ਚੇਨਈ ਵਿੱਚ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲਿਆ। ਇਸ ਗੱਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਰਿੰਕੂ ਹੁਣ ਜ਼ਿੰਬਾਬਵੇ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡ ਸਕਣਗੇ। ਅਜੇ ਤੱਕ ਇਹ ਵੀ ਸਾਫ਼ ਨਹੀਂ ਹੋ ਸਕਿਆ ਹੈ ਕਿ ਉਹ ਹੁਣ ਟੀਮ ਨਾਲ ਵਾਪਸ ਕਦੋਂ ਤੱਕ ਜੁੜਨਗੇ।
ਮੀਡੀਆ ਰਿਪੋਰਟਾਂ ਦੇ ਅਨੁਸਾਰ, 2026 ਦੇ ਟੀ-20 ਵਿਸ਼ਵ ਕੱਪ ਦੌਰਾਨ ਰਿੰਕੂ ਸਿੰਘ ਦੇ ਅਚਾਨਕ ਘਰ ਵਾਪਸ ਆਉਣ ਦਾ ਕਾਰਨ ਉਸਦੇ ਪਿਤਾ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਕੂ ਸਿੰਘ ਦੇ ਪਿਤਾ ਦੀ ਸਿਹਤ ਗੰਭੀਰ ਰੂਪ ਵਿੱਚ ਵਿਗੜ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















