ਸੀਰੀਆ ‘ਚ ਬੱਸਾਂ ਵਿਚਾਲੇ ਭਿਆਨਕ ਟੱਕਰ; 35 ਲੋਕਾਂ ਦੀ ਮੌਤ ਦੀ ਖ਼ਬਰ
ਸੀਰੀਆ, 25 ਜੁਲਾਈ (ਵਿਸ਼ਵ ਵਾਰਤਾ): ਸੀਰੀਆ ‘ਚ ਹਾਈਵੇਅ ‘ਤੇ ਬੱਸਾਂ ਦੀ ਟੱਕਰ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੱਧ ਸੀਰੀਆ ਵਿੱਚ ਦੋ ਯਾਤਰੀ ਬੱਸਾਂ ਦੀ ਟੱਕਰ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਪਾਲਮੀਰਾ ਅਤੇ ਅਲ-ਸੁਖਨਾ ਸ਼ਹਿਰਾਂ ਵਿਚਾਲੇ ਇੱਕ ਹਾਈਵੇਅ ‘ਤੇ ਵਾਪਰੀ।
ਇਹ ਹਾਈਵੇਅ ਦਮਿਸ਼ਕ-ਦੀਰ ਐਜ਼-ਜ਼ੋਰ ਹਾਈਵੇਅ ਸੀ। ਕਤਰ ਸਥਿਤ ਮੀਡੀਆ ਪਲੇਟਫਾਰਮ ਨੇ ਇਹ ਵੀ ਦੱਸਿਆ ਕਿ ਜਿਸ ਹਾਈਵੇਅ ‘ਤੇ ਇਹ ਹਾਦਸਾ ਵਾਪਰਿਆ, ਉਹ 400 ਕਿਲੋਮੀਟਰ ਲੰਬਾ ਇੱਕ ਮਹੱਤਵਪੂਰਨ ਹਾਈਵੇਅ ਹੈ ਜੋ ਦੇਸ਼ ਦੇ ਪੂਰਬੀ ਹਿੱਸੇ ਨੂੰ ਰਾਜਧਾਨੀ ਨਾਲ ਜੋੜਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























