Sports: ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ ਦਾ ਅੱਜ ਦੂਜਾ ਦਿਨ
ਕਿਲਾ ਰਾਏਪੁਰ (ਲੁਧਿਆਣਾ), 18 ਫਰਵਰੀ 2026 (ਵਿਸ਼ਵ ਵਾਰਤਾ) – ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਖੇਡਾਂ (Sports) ਦਾ ਅੱਜ ਦੂਜਾ ਦਿਨ ਹੈ। ਬੀਤੇ ਦਿਨ 17 ਫਰਵਰੀ ਨੂੰ ਇਨ੍ਹਾਂ ਖੇਡਾਂ ਦਾ ਰਸਮੀ ਆਗਾਜ਼ ਹੋ ਗਿਆ ਹੈ। ਇਹ ਖੇਡਾਂ 17 ਫਰਵਰੀ ਤੋਂ 19 ਫਰਵਰੀ ਤੱਕ ਹੋਣਗੀਆਂ। ਖੇਡਾਂ ਦੇ ਤਿੰਨੋਂ ਦਿਨ ਬੈਲਗੱਡੀਆਂ ਦੀਆਂ ਦੌੜਾ ਖਿੱਚ ਦਾ ਕੇਂਦਰ ਰਹਿਣਗੀਆਂ। ਇੱਥੇ ਇਹ ਦੱਸ ਦਈਏ ਕਿ 12 ਸਾਲ ਬਾਅਦ ਇਸ ਵਾਰ ਬੈਲ ਗੱਡੀਆਂ ਦੀਆਂ ਦੌੜਾਂ ਤਿੰਨੋਂ ਦਿਨ ਹੋਣਗੀਆਂ। ਗੱਡੀਆਂ ਦੀਆਂ ਦੌੜਾਂ ਤੋਂ ਇਲਾਵਾ ਹਾਕੀ, ਕਬੱਡੀ, ਅਥਲੈਟਿਕਸ ਤੇ ਰਵਾਇਤੀ ਖੇਡਾਂ ਦੇ ਫੱਸਵੇਂ ਮੁਕਾਬਲੇ ਵੀ ਦੇਖਣ ਨੂੰ ਮਿਲਣਗੇ।
ਖੇਡਾਂ ਦੇ ਦੂਸਰੇ ਦਿਨ 18 ਫਰਵਰੀ ਨੂੰ ਸ਼ਾਟਪੁੱਟ ਲੜਕੇ, ਸ਼ਾਟਪੁੱਟ ਲੜਕੀਆਂ, ਕਬੱਡੀ ਸਰਕਲ ਸਟਾਈਲ (ਲੜਕੀਆਂ) ਅਤੇ ਕਬੱਡੀ ਨੈਸ਼ਨਲ ਸਟਾਈਲ ਅੰ:17(ਲੜਕੀਆਂ), 100 ਮੀਟਰ ਲੜਕੇ ਹੀਟਸ, 100 ਮੀਟਰ ਲੜਕੀਆਂ ਹੀਟਸ, ਦੁਪਹਿਰ 12 ਵਜੇ ਤੋਂ 02 ਵਜੇ ਤੱਕ ਬੈਲ ਗੱਡੀਆਂ ਦੀ ਦੌੜਾਂ, ਲੌਂਗ ਜੰਪ ਲੜਕੇ ਫਾਈਨਲ, 100 ਮੀਟਰ ਲੜਕੇ ਫਾਈਨਲ, 100 ਮੀਟਰ ਲੜਕੀਆਂ ਫਾਈਨਲ, ਰੱਸਾ-ਕੱਸੀ (ਲੜਕੇ) ਤੋਂ ਬਾਅਦ ਸ਼ਾਮ ਕਰੀਬ 4 ਵਜੇ ਮੁੜ ਬੈਲ ਗੱਡੀਆਂ ਦੀ ਦੌੜਾਂ ਹੋਣਗੀਆਂ।
ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਖੇਡਾਂ ਦਾ ਉਦਘਾਟਨ ਮੰਗਲਵਾਰ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਕਿਲਾ ਰਾਏਪੁਰ ਦੇ ਖੇਡ ਸਟੇਡੀਅਮ ਵਿੱਚ ਕੀਤਾ। ਇਨ੍ਹਾਂ ਵਿਸ਼ਵ-ਪ੍ਰਸਿੱਧ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁੜ ਸ਼ੁਰੂ ਹੋਣ ਨਾਲ ਲੋਕਾਂ/ਦਰਸ਼ਕਾਂ ਦਾ ਬਹੁਤ ਭਾਰੀ ਇਕੱਠ ਹੋਇਆ।
ਕਿਲਾ ਰਾਏਪੁਰ ਵਿੱਚ 19 ਫਰਵਰੀ ਤੱਕ ਚੱਲਣ ਵਾਲੀਆਂ ਇਹਨਾਂ ਖੇਡਾਂ ਵਿੱਚ ਨਾ ਸਿਰਫ਼ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਬਹੁਤ ਉਮੀਦ ਬਾਅਦ ਤੋਂ ਵਾਪਸੀ ਹੋਈ ਹੈ। ਇਹਨਾਂ ਖੇਡਾਂ ਵਿੱਚ ਕਬੱਡੀ, ਹਾਕੀ, ਐਥਲੈਟਿਕਸ, ਸਾਈਕਲਿੰਗ, ਰੱਸਾਕਸ਼ੀ ਅਤੇ ਹੋਰ ਬਹੁਤ ਸਾਰੀਆਂ ਰਵਾਇਤੀ ਖੇਡਾਂ ਵੀ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























