Special trains: ਛੱਠ ਤਿਉਹਾਰ ਮੌਕੇ ਚਲਾਈਆਂ ਜਾ ਰਹੀਆਂ 7000 ਤੋਂ ਵੱਧ ਸਪੈਸ਼ਲ ਟਰੇਨਾਂ: ਅਸ਼ਵਿਨੀ ਵੈਸ਼ਨਵ
– ਯਾਤਰੀਆਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਰੇਲ ਮੰਤਰੀ
– ਕੁੱਲ 7,035 ਚਲਾਈਆਂ ਜਾ ਰਹੀਆਂ ਹਨ ਸਪੈਸ਼ਲ ਟਰੇਨਾਂ
ਨਵੀਂ ਦਿੱਲੀ 2 ਨਵੰਬਰ (ਵਿਸ਼ਵ ਵਾਰਤਾ): ਛੱਠ ਦੇ ਤਿਉਹਾਰ ਮੌਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕ ਵੱਡੀ ਗਿਣਤੀ ‘ਚ ਆਪਣੇ ਘਰਾਂ ਨੂੰ ਪਰਤਣ ਲਈ ਉਤਸੁਕ ਹੁੰਦੇ ਹਨ। ਉਹ ਸਾਰਾ ਸਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ ਪਰ ਕਈ ਵਾਰ ਰੇਲਵੇ ਦੇ ਪ੍ਰਬੰਧਾਂ ਵਿੱਚ ਕਮੀਆਂ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਕੇਂਦਰ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਹਨ।
ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਇਸ ਵਾਰ ਅਸੀਂ ਬਹੁਤ ਯੋਜਨਾਬੱਧ ਤਰੀਕੇ ਨਾਲ ਤਿਆਰੀਆਂ ਕਰ ਰਹੇ ਹਾਂ। ਕੁੱਲ 7,035 ਸਪੈਸ਼ਲ ਟਰੇਨਾਂ (Special trains) ਚਲਾਈਆਂ ਜਾ ਰਹੀਆਂ ਹਨ, ਜਦੋਂ ਕਿ ਪਿਛਲੇ ਸਾਲ ਸਿਰਫ 4,500 ਟਰੇਨਾਂ ਚਲਾਈਆਂ ਗਈਆਂ ਸਨ। ਸਟੇਸ਼ਨ ਦੇ ਬਾਹਰ ਹੀ ਟਿਕਟਾਂ ਦੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਲੋਕ ਆਸਾਨੀ ਨਾਲ ਆ ਸਕਣ ਅਤੇ ਠਹਿਰ ਸਕਣ।
ਰੇਲ ਮੰਤਰੀ ਨੇ ਅੱਗੇ ਕਿਹਾ, “ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ ਕਿ ਯਾਤਰੀਆਂ ਨੂੰ ਪਲੇਟਫਾਰਮ ਤੱਕ ਪਹੁੰਚਣ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।” ਉਨ੍ਹਾਂ ਕਿਹਾ, “ਰੇਲਵੇ ਸੁਰੱਖਿਆ ਬਲ (ਆਰਪੀਐਫ) ਦੇ ਜਵਾਨਾਂ ਨੂੰ ਹਰ ਥਾਂ ਤਾਇਨਾਤ ਕੀਤਾ ਹੈ।”