Serbia News: ਰੇਲਵੇ ਸਟੇਸ਼ਨ ਦੀ ਛੱਤ ਡਿੱਗਣ ਨਾਲ 11 ਲੋਕਾਂ ਦੀ ਮੌਤ
ਸਰਬੀਆ 2 ਨਵੰਬਰ (ਵਿਸ਼ਵ ਵਾਰਤਾ): ਸਰਬੀਆ (Serbia) ਦੇ ਸ਼ਹਿਰ ਨੋਵੀ ਸੇਡ ‘ਚ ਇਕ ਰੇਲਵੇ ਸਟੇਸ਼ਨ ਦੀ ਕੰਕਰੀਟ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸਾਂ ਦੇ ਨਾਲ-ਨਾਲ ਹੋਰ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਬੁਲਡੋਜ਼ਰਾਂ ਨਾਲ ਮਲਬਾ ਹਟਾ ਕੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਗ੍ਰਹਿ ਮੰਤਰੀ ਇਵੀਕਾ ਡੇਸਿਸ ਨੇ ਕਿਹਾ ਕਿ ਘੱਟੋ-ਘੱਟ ਤਿੰਨ ਲੋਕਾਂ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਸੰਬੰਧੀ ਸਾਹਮਣੇ ਆਈਆਂ ਨਿਗਰਾਨੀ ਕੈਮਰਿਆਂ ਦੀ ਫੁਟੇਜ ‘ਚ ਲੋਕ ਛੱਤ ਹੇਠਾਂ ਬੈਂਚਾਂ ‘ਤੇ ਬੈਠੇ ਦਿਖਾਈ ਦੇ ਰਹੇ ਹਨ, ਜੋ ਅਚਾਨਕ ਛੱਤ ਡਿੱਗਣ ਨਾਲ ਘਟਨਾ ਦਾ ਸ਼ਿਕਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਇਮਾਰਤ ਨੂੰ ਹਾਲ ਹੀ ਵਿੱਚ ਮੁਰੰਮਤ ਕੀਤਾ ਗਿਆ ਸੀ।