• Latest
  • Trending
ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛਲਾ ਕੇਸ ਵੀ ਝੂਠਾ ਸੀ, ਇਹ ਵੀ ਝੂਠਾ ਹੈ- ਕੇਜਰੀਵਾਲ

ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛਲਾ ਕੇਸ ਵੀ ਝੂਠਾ ਸੀ, ਇਹ ਵੀ ਝੂਠਾ ਹੈ- ਕੇਜਰੀਵਾਲ

3 weeks ago
PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ  2 ਸ਼ੱਕੀ ਵਿਅਕਤੀ ਕਾਬੂ

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਵਿਅਕਤੀ ਕਾਬੂ

9 minutes ago
BRICS ਸੰਮੇਲਨ ‘ਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਪੁਤਿਨ

BRICS ਸੰਮੇਲਨ ‘ਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਪੁਤਿਨ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

2 hours ago
Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ

Punjab: ਬਹਿਬਲ ਕਲਾਂ ਗੋਲੀਕਾਂਡ: ਸੁਖਬੀਰ ਬਾਦਲ ਨੂੰ SIT ਨੇ ਮੁੜ ਕੀਤਾ ਤਲਬ

3 hours ago
Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

Punjab ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

4 hours ago
International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

International: ਸਾਊਦੀ ਅਰਬ ਦੇ 4 ਸ਼ਹਿਰਾਂ ’ਤੇ ਹੂਤੀਆਂ ਦੇ ਹਮਲੇ, 73 ਜ਼ਖ਼ਮੀ

4 hours ago
Entertainment: ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

Entertainment: ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਖ਼ਿਲਾਫ਼ ਏਵੀਏਸ਼ਨ ਕੰਪਨੀ ਨੇ ਕੀਤਾ ਮਾਣਹਾਨੀ ਕੇਸ, 3 ਕਰੋੜ ਰੁਪਏ ਹਰਜਾਨੇ ਦੀ ਕੀਤੀ ਮੰਗ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

5 hours ago
USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

USA ‘ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ, 40 ਕਿਲੋ ਕੋਕੀਨ ਤੇ ਪਿਸਤੌਲਾਂ ਬਰਾਮਦ

5 hours ago
Punjab: 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ

Punjab: 3 ਮਹੀਨੇ ਦੀ ਗਰਭਵਤੀ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ

5 hours ago
Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ

Punjab Weather: ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਸੰਭਾਵਨਾ

6 hours ago
Hindi News
English News
Tuesday, September 8, 2026
No Result
View All Result
33 °c
Chandigarh
30 ° Wed
31 ° Thu
30 ° Fri
31 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛਲਾ ਕੇਸ ਵੀ ਝੂਠਾ ਸੀ, ਇਹ ਵੀ ਝੂਠਾ ਹੈ- ਕੇਜਰੀਵਾਲ

August 19, 2026
in ਖਬਰਾਂ, ਪੰਜਾਬ
ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛਲਾ ਕੇਸ ਵੀ ਝੂਠਾ ਸੀ, ਇਹ ਵੀ ਝੂਠਾ ਹੈ- ਕੇਜਰੀਵਾਲ

ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ, ਪਿਛਲਾ ਕੇਸ ਵੀ ਝੂਠਾ ਸੀ, ਇਹ ਵੀ ਝੂਠਾ ਹੈ- ਕੇਜਰੀਵਾਲ

  • ਜਿਸ ਨੂੰ ਜੀਅ ਚਾਹੁੰਦਾ ਹੈ, ਭਾਜਪਾ ਝੂਠੇ ਕੇਸ ਲਗਾ ਕੇ ਜੇਲ੍ਹ ਵਿੱਚ ਡੱਕ ਦਿੰਦੀ ਹੈ, ਆਖਰ ਕਦੋਂ ਤੱਕ ਇਹ ਤਾਨਾਸ਼ਾਹੀ ਚੱਲੇਗੀ?- ਕੇਜਰੀਵਾਲ
  • ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰਵਾ ਕੇ ਭਾਜਪਾ ਨੇ ਆਪਣੀ ਹਾਰ ਦੀ ਬੋਖਲਾਹਟ ਦਿਖਾ ਦਿੱਤੀ- ਮਨੀਸ਼ ਸਿਸੋਦੀਆ
  • ਦਿੱਲੀ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਨੇ ਕੇਜਰੀਵਾਲ, ਸਿਸੋਦੀਆ, ਸਤਯੇਂਦਰ ਜੈਨ ਅਤੇ ਮੈਨੂੰ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰਵਾਇਆ ਸੀ- ਸੰਜੇ ਸਿੰਘ
  • ਸੱਤਾ ਦੇ ਹੰਕਾਰ ਵਿੱਚ ਭਾਜਪਾ ਸ਼ਾਇਦ ਇਹ ਭੁੱਲ ਗਈ ਹੈ ਕਿ ਝੂਠ ਅਤੇ ਅੱਤਿਆਚਾਰ ਦੀ ਵੀ ਇੱਕ ਸੀਮਾ ਹੁੰਦੀ ਹੈ- ਆਤਿਸ਼ੀ
  • ਜਿਸ ਜਲ ਬੋਰਡ ਦੇ ਟੈਂਡਰ ਵਿੱਚ ਗ੍ਰਿਫ਼ਤਾਰੀ ਹੋਈ, ਉਸ ਵੇਲੇ ਤਾਂ ਸਤਯੇਂਦਰ ਜੈਨ ਜੇਲ੍ਹ ਵਿੱਚ ਸਨ, ਫੇਰ ਜ਼ਿੰਮੇਵਾਰ ਕਿਵੇਂ ਹੋ ਗਏ?- ਅਨੁਰਾਗ ਢਾਂਡਾ

ਨਵੀਂ ਦਿੱਲੀ, 19 ਅਗਸਤ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਹਿ-ਇੰਚਾਰਜ ਅਤੇ ਸਾਬਕਾ ਜਲ ਮੰਤਰੀ ਸਤਯੇਂਦਰ ਜੈਨ ਦੀ ਇੱਕ ਵਾਰ ਫਿਰ ਝੂਠੇ ਕੇਸ ਵਿੱਚ ਗ੍ਰਿਫ਼ਤਾਰੀ ‘ਤੇ ਭਾਜਪਾ ਨੂੰ ਆੜੇ ਹੱਥੀਂ ਲਿਆ ਹੈ। ਪਾਰਟੀ ਇਸ ਕਾਰਵਾਈ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੀ ਹੈ। “ਆਪ” ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਤਯੇਂਦਰ ਜੈਨ ਨੂੰ ਫਿਰ ਭਾਜਪਾ ਨੇ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕਰਵਾ ਦਿੱਤਾ। ਪਿਛਲਾ ਕੇਸ ਵੀ ਝੂਠਾ ਸੀ ਅਤੇ ਇਹ ਕੇਸ ਵੀ ਝੂਠਾ ਸਾਬਤ ਹੋਵੇਗਾ। ਉਨ੍ਹਾਂ ਪੁੱਛਿਆ ਕਿ ਆਖਰ ਭਾਜਪਾ ਦੀ ਇਹ ਤਾਨਾਸ਼ਾਹੀ ਕਦੋਂ ਤੱਕ ਚੱਲੇਗੀ? ਜਿਸ ਨੂੰ ਜੀਅ ਚਾਹੁੰਦਾ ਹੈ, ਉਸ ਨੂੰ ਝੂਠੇ ਕੇਸ ਲਗਾ ਕੇ ਜੇਲ੍ਹ ਵਿੱਚ ਡੱਕ ਦਿੰਦੀ ਹੈ। ਪਰ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ। ਇਹ ਚਾਹੇ ਜਿੰਨੀ ਤਾਨਾਸ਼ਾਹੀ ਕਰ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਤਯੇਂਦਰ ਜੈਨ ਨੂੰ ਇੱਕ ਵਾਰ ਫਿਰ ਭਾਜਪਾ ਨੇ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਅਜੇ ਕੁਝ ਸਮਾਂ ਪਹਿਲਾਂ ਇਨ੍ਹਾਂ ਲੋਕਾਂ ਨੇ ਜੇਲ੍ਹ ਵਿੱਚ ਡੱਕ ਕੇ ਉਨ੍ਹਾਂ ਦੀ ਜੋ ਦੁਰਦਸ਼ਾ ਕੀਤੀ ਸੀ, ਉਹ ਸਭ ਨੂੰ ਯਾਦ ਹੈ। ਪਿਛਲਾ ਕੇਸ ਵੀ ਝੂਠਾ ਸੀ ਅਤੇ ਇਹ ਕੇਸ ਵੀ ਝੂਠਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਝੂਠ ਇੱਕ ਵਾਰ ਫਿਰ ਦੇਸ਼ ਦੇ ਸਾਹਮਣੇ ਆਵੇਗਾ, ਪਰ ਜੇਲ੍ਹ ਵਿੱਚ ਬਿਤਾਏ ਉਸ ਸਮੇਂ ਅਤੇ ਮਾਨਸਿਕ ਪ੍ਰਤਾੜਨਾ ਦੀ ਭਰਪਾਈ ਕੌਣ ਕਰੇਗਾ? ਭਾਜਪਾ ਦੇ ਪਾਪਾਂ ਦਾ ਘੜਾ ਹੁਣ ਭਰ ਚੁੱਕਾ ਹੈ। ਇਹ ਚਾਹੇ ਜਿੰਨੀ ਤਾਨਾਸ਼ਾਹੀ ਕਰ ਲੈਣ, ਹੁਣ ਮੋਦੀ ਸਰਕਾਰ ਦਾ ਅੰਤ ਤੈਅ ਹੈ। ਪੂਰੀ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਜਨਤਾ ਸਤਯੇਂਦਰ ਜੈਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਸਤਯੇਂਦਰ ਜੈਨ ਦੀ ਗ੍ਰਿਫ਼ਤਾਰੀ ‘ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲਾਂ ਵੀ ਉਨ੍ਹਾਂ ਨੂੰ ਢਾਈ ਸਾਲ ਤੱਕ ਝੂਠੇ ਮਾਮਲੇ ਵਿੱਚ ਜੇਲ੍ਹ ਵਿੱਚ ਰੱਖਿਆ ਅਤੇ ਹੁਣ ਫਿਰ ਇੱਕ ਹੋਰ ਝੂਠਾ ਮਾਮਲਾ। ਜੈਨ-ਜੀ ਅੰਦੋਲਨ ਤੋਂ ਲੈ ਕੇ ਰਾਮ ਮੰਦਰ ਵਿੱਚ ਚੰਦਾ ਚੋਰੀ ਅਤੇ ਈ-20 ਤੱਕ ਦੇ ਮੁੱਦਿਆਂ ‘ਤੇ ਘਿਰੀ ਭਾਜਪਾ ਹੁਣ ਫਿਰ ਤੋਂ ਈਡੀ-ਏਸੀਬੀ ਅਤੇ ਸੀਬੀਆਈ ਦੇ ਪੁਰਾਣੇ ਚੋਣ ਹਥਕੰਡਿਆਂ ‘ਤੇ ਉੱਤਰ ਆਈ ਹੈ।

ਉੱਥੇ ਹੀ, ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ‘ਆਪ’ ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਜਪਾ ਸਰਕਾਰ ਦੀ ਇਹੋ ਨੀਤੀ ਹੈ ਕਿ ਜੋ ਸਰਕਾਰ ਕੰਮ ਕਰੇ, ਉਸ ਨੂੰ ਡਿਸਟਰਬ ਕਰੋ, ਉਸ ਨੂੰ ਰੋਕੋ ਅਤੇ ਉਸ ‘ਤੇ ਹਰ ਤਰੀਕੇ ਨਾਲ ਦਬਾਅ ਬਣਾਓ। ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਯੇਂਦਰ ਜੈਨ ਅਤੇ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਦਾ ਮਕਸਦ ਸਿਰਫ਼ ਇੱਕ ਸੀ ਕਿ ਦਿੱਲੀ ਦੀਆਂ ਚੋਣਾਂ ਨੂੰ ਡਿਸਟਰਬ ਕੀਤਾ ਜਾਵੇ ਅਤੇ ਜਿਵੇਂ-ਕਿਵੇਂ, ਸਾਮ-ਦਾਮ-ਦੰਡ-ਭੇਦ ਲਗਾ ਕੇ ਹਰ ਤਰੀਕੇ ਨਾਲ ਚੋਣਾਂ ਜਿੱਤੀਆਂ ਜਾਣ।

ਸੰਜੇ ਸਿੰਘ ਨੇ ਦੱਸਿਆ ਕਿ ਹੁਣ ਇਹੋ ਕੰਮ ਇਹ ਲੋਕ ਪੰਜਾਬ ਚੋਣਾਂ ਤੋਂ ਪਹਿਲਾਂ ਕਰ ਰਹੇ ਹਨ। ਪਹਿਲਾਂ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਫਿਰ ਅਲਫ਼-ਬਲਫ਼ ਛਾਪੇ ਮਾਰੇ ਜਾਂਦੇ ਹਨ ਅਤੇ ਅੱਜ ਫਿਰ ਤੋਂ ਪੰਜਾਬ ਦੇ ਸਹਿ-ਇੰਚਾਰਜ ਸਤਯੇਂਦਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਉੱਥੇ ਸੰਗਠਨ ਦਾ ਕੰਮ ਕਰ ਰਹੇ ਸਨ। ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਸਭ ਕੀਤਾ ਜਾ ਰਹਾ ਹੈ ਕਿਉਂਕਿ ਕੇਂਦਰ ਵਿੱਚ ਬੈਠੀ ਭਾਜਪਾ ਸਰਕਾਰ ਬੋਖਲਾਈ ਹੋਈ ਹੈ। ਮੋਦੀ ਜੀ ਅਤੇ ਅਮਿਤ ਸ਼ਾਹ ਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਵਿੱਚ ਉਹ ਕੀ ਕਰਨ। ਉਨ੍ਹਾਂ ਨੇ ਹੱਥ-ਪੈਰ ਮਾਰ ਕੇ ਦੇਖ ਲਿਆ, ਪਰ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ।

ਸੰਜੇ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਸਾਡੀ ਸਰਕਾਰ ਨੇ ਸ਼ਾਨਦਾਰ ਸਿੱਖਿਆ ਦੇਣ ਦਾ ਕੰਮ ਕੀਤਾ, ਬਿਜਲੀ ਮੁਫ਼ਤ ਕੀਤੀ, ਔਰਤਾਂ ਲਈ 1000-1500 ਰੁਪਏ ਦੀ ਸਕੀਮ ਲਾਗੂ ਕੀਤੀ, ਬਜ਼ੁਰਗਾਂ ਲਈ ਤੀਰਥ ਯਾਤਰਾ ਸ਼ੁਰੂ ਕੀਤੀ ਅਤੇ 10 ਲੱਖ ਰੁਪਏ ਤੱਕ ਦਾ ਮੈਡੀਕਲ ਇੰਸ਼ੋਰੈਂਸ ਦਿੱਤਾ। ਇੰਨੇ ਕੰਮਾਂ ਤੋਂ ਬਾਅਦ ਭਾਜਪਾ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਦਾਲ ਨਹੀਂ ਗਲਣ ਵਾਲੀ, ਇਸ ਲਈ ਇਹ ਹਥਕੰਡੇ ਅਪਣਾਏ ਜਾ ਰਹੇ ਹਨ।

ਸੰਜੇ ਸਿੰਘ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਪੂਰਾ ਦੇਸ਼ ਉਨ੍ਹਾਂ ਦੀ ਇਸ ਤਾਨਾਸ਼ਾਹੀ ਨੂੰ ਦੇਖ ਰਿਹਾ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਇੱਕ-ਇੱਕ ਆਗੂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਰਹੇ ਹਨ, ਇਹ ਪੂਰਾ ਦੇਸ਼ ਦੇਖ ਰਿਹਾ ਹੈ। ਹੁਣ ਪਾਪਾਂ ਦਾ ਘੜਾ ਭਰ ਗਿਆ ਹੈ ਅਤੇ ਜਨਤਾ ਉਨ੍ਹਾਂ ਦੇ ਇਨ੍ਹਾਂ ਕਾਰਿਆਂ ਤੇ ਉਨ੍ਹਾਂ ਦੀ ਇਸ ਤਾਨਾਸ਼ਾਹੀ ਦਾ ਜਵਾਬ ਜ਼ਰੂਰ ਦੇਵੇਗੀ।

ਦੂਜੇ ਪਾਸੇ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਸਤਯੇਂਦਰ ਜੈਨ ਦੀ ਗ੍ਰਿਫ਼ਤਾਰੀ ਭਾਜਪਾ ਦੀ ਸਿਆਸੀ ਬਦਲੇ ਦੀ ਕਾਰਵਾਈ ਦੀ ਇੱਕ ਹੋਰ ਮਿਸਾਲ ਹੈ। ਉਨ੍ਹਾਂ ਨੂੰ ਪਹਿਲਾਂ ਵੀ ਝੂਠੇ ਮਾਮਲੇ ਵਿੱਚ ਫਸਾ ਕੇ ਜੇਲ੍ਹ ਭੇਜਿਆ ਗਿਆ ਸੀ ਅਤੇ ਹੁਣ ਇੱਕ ਵਾਰ ਫਿਰ ਉਹੀ ਕਹਾਣੀ ਦੁਹਰਾਈ ਜਾ ਰਹੀ ਹੈ। ਸੱਤਾ ਦੇ ਹੰਕਾਰ ਵਿੱਚ ਭਾਜਪਾ ਸ਼ਾਇਦ ਭੁੱਲ ਗਈ ਹੈ ਕਿ ਝੂਠ ਅਤੇ ਅੱਤਿਆਚਾਰ ਦੀ ਇੱਕ ਸੀਮਾ ਹੁੰਦੀ ਹੈ। ਅੱਜ ਸਰਕਾਰੀ ਤਾਕਤ ਦੀ ਵਰਤੋਂ ਕਰਕੇ ਕਿਸੇ ਨੂੰ ਡਰਾਇਆ ਜਾ ਸਕਦਾ ਹੈ, ਪਰ ਸੱਚ ਨੂੰ ਹਮੇਸ਼ਾ ਲਈ ਦਬਾਇਆ ਨਹੀਂ ਜਾ ਸਕਦਾ। ਇਹ ਲੜਾਈ ਸਿਰਫ਼ ਸਤਯੇਂਦਰ ਜੈਨ ਦੀ ਨਹੀਂ ਹੈ। ਇਹ ਉਸ ਹਰ ਵਿਅਕਤੀ ਦੀ ਲੜਾਈ ਹੈ ਜੋ ਸੱਤਾ ਦੀ ਦੁਰਵਰਤੋਂ ਵਿਰੁੱਧ ਖੜ੍ਹਾ ਹੈ। ਆਮ ਆਦਮੀ ਪਾਰਟੀ ਪੂਰੀ ਮਜ਼ਬੂਤੀ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਹੁਣ ਹੋਰ ਕਿੰਨੇ ਸਬੂਤ ਚਾਹੀਦੇ ਹਨ ਕਿ ਭਾਜਪਾ ਨੂੰ ਆਪ ਤੋਂ ਡਰ ਲੱਗਦਾ ਹੈ। ਜਿਸ ਜਲ ਬੋਰਡ ਟੈਂਡਰ ਦਾ ਹਵਾਲਾ ਦੇ ਰਹੇ ਹਨ, ਉਸ ਵੇਲੇ ਸਤਯੇਂਦਰ ਜੈਨ ਜੇਲ੍ਹ ਵਿੱਚ ਸਨ। ਦੱਸੋ ਜੇਲ੍ਹ ਵਿੱਚੋਂ ਕਿਵੇਂ ਜ਼ਿੰਮੇਵਾਰ ਹੋ ਗਏ? ਅਸਲ ਵਜ੍ਹਾ ਇਹ ਹੈ ਕਿ ਸਤਯੇਂਦਰ ਜੈਨ ਪੰਜਾਬ ਦੇ ਸਹਿ-ਇੰਚਾਰਜ ਹਨ ਅਤੇ ਪੰਜਾਬ ਵਿੱਚ ਚੋਣਾਂ ਆ ਰਹੀਆਂ ਹਨ। ਡਰਪੋਕ ਮੋਦੀ ਕੁਝ ਤਾਂ ਸ਼ਰਮ ਕਰੋ। ਉਨ੍ਹਾਂ ਕਿਹਾ ਕਿ ਟੈਂਡਰ ਅਕਤੂਬਰ 2022 ਵਿੱਚ ਹੋਇਆ ਅਤੇ ਸਤਯੇਂਦਰ ਜੈਨ ਨੂੰ ਭਾਜਪਾ ਨੇ ਝੂਠੇ ਕੇਸ ਵਿੱਚ ਮਈ 2022 ਤੋਂ ਹੀ ਜੇਲ੍ਹ ਵਿੱਚ ਡੱਕ ਰੱਖਿਆ ਸੀ। ਬਿਨਾਂ ਸਿਰ-ਪੈਰ ਦੀ ਸਿਆਸੀ ਰੰਜ਼ਿਸ਼ ਕਰਕੇ ਕੀਤੀ ਗਈ ਸਾਜ਼ਿਸ਼ ਹੈ, ਕਿਉਂਕਿ ਪੰਜਾਬ ਵਿੱਚ ਚੋਣ ਲੜ ਕੇ ਭਾਜਪਾ ਆਮ ਆਦਮੀ ਪਾਰਟੀ ਦਾ ਸਾਹਮਣਾ ਨਹੀਂ ਕਰ ਸਕਦੀ। ਇਸ ਲਈ ਸਹਿ-ਇੰਚਾਰਜ ਨੂੰ ਗ੍ਰਿਫ਼ਤਾਰ ਕਰ ਲਿਆ।

Tags: arvind kejriwalBREAKING NEWSDelhiPUNJABPunjab Governmentpunjab newstop headlines in PunjabiWISHAVWARTA.IN
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ  2 ਸ਼ੱਕੀ ਵਿਅਕਤੀ ਕਾਬੂ

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਵਿਅਕਤੀ ਕਾਬੂ

by Jaspreet Kaur
September 8, 2026
0

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਵਿਅਕਤੀ ਕਾਬੂ - PMO ਦੀ ਫਰਜ਼ੀ ਆਈਡੀ ਅਤੇ...

BRICS ਸੰਮੇਲਨ ‘ਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਪੁਤਿਨ

BRICS ਸੰਮੇਲਨ ‘ਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਪੁਤਿਨ

by Jaspreet Kaur
September 8, 2026
0

BRICS ਸੰਮੇਲਨ 'ਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਪੁਤਿਨ - PM ਮੋਦੀ ਨਾਲ ਕਰਨਗੇ ਦੁਵੱਲੀ ਬੈਠਕ ਨਵੀ ਦਿੱਲੀ , 8...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 8, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 8 ਸਤੰਬਰ 2026 (ਵਿਸ਼ਵ ਵਾਰਤਾ): ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR

by Ranjit Singh
September 8, 2026
0

Telangana ਵਿਧਾਨ ਸਭਾ ਵਿੱਚ ਅਧਿਕਾਰੀ ਨੂੰ ਆਇਆ ਹਾਰਟ ਅਟੈਕ, ਮੰਤਰੀ ਨੇ ਦਿੱਤੀ CPR - ਹਸਪਤਾਲ ਲਿਜਾਂਦੇ ਸਮੇਂ ਅਧਿਕਾਰੀ ਦੀ ਹੋਈ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ  2 ਸ਼ੱਕੀ ਵਿਅਕਤੀ ਕਾਬੂ

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਵਿਅਕਤੀ ਕਾਬੂ

by Jaspreet Kaur
September 8, 2026
0

PM ਮੋਦੀ ਦੇ ਪ੍ਰੋਗਰਾਮ ਤੋਂ ਪਹਿਲਾਂ ਅੰਬਾਨੀ ਕਲਚਰਲ ਸੈਂਟਰ ਤੋਂ 2 ਸ਼ੱਕੀ ਵਿਅਕਤੀ ਕਾਬੂ - PMO ਦੀ ਫਰਜ਼ੀ ਆਈਡੀ ਅਤੇ...

Most Popular

Hukamnama Sri Darbar Sahib Today – 16 August 2026 | Ang 723 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 16 August 2026 | Ang 723 I ਅੱਜ ਦਾ ਹੁਕਮਨਾਮਾ

by Ankit
3 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | August | Date 16-08-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 